ਸਾਬਕਾ CM ਦੇ ਪੋਤੇ ਦੀ ਹਿਮਾਚਲ ਪ੍ਰਦੇਸ਼ 'ਚ ਹੋਈ ਮੌਤ ! ਸਦਮੇ 'ਚ ਸੋਰੇਨ ਪਰਿਵਾਰ

Wednesday, Feb 25, 2026 - 12:29 PM (IST)

ਸਾਬਕਾ CM ਦੇ ਪੋਤੇ ਦੀ ਹਿਮਾਚਲ ਪ੍ਰਦੇਸ਼ 'ਚ ਹੋਈ ਮੌਤ ! ਸਦਮੇ 'ਚ ਸੋਰੇਨ ਪਰਿਵਾਰ

ਮਨਾਲੀ- ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਦੇ ਪੋਤੇ ਵੀਰ ਸੋਰੇਨ ਦੀ ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਹੈ। ਇਸ ਦੁਖਦਾਈ ਖ਼ਬਰ ਦੇ ਮਿਲਦੇ ਹੀ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ, ਉਨ੍ਹਾਂ ਦੇ ਬੇਟੇ ਬਾਬੂਲਾਲ ਸੋਰੇਨ ਅਤੇ ਪਰਿਵਾਰ ਦੇ ਹੋਰ ਮੈਂਬਰ ਤੁਰੰਤ ਸ਼ਿਮਲਾ ਲਈ ਰਵਾਨਾ ਹੋ ਗਏ ਹਨ।

ਸਿਰ ਦਰਦ ਤੋਂ ਬਾਅਦ ਵਿਗੜੀ ਸੀ ਤਬੀਅਤ 

ਪ੍ਰਾਪਤ ਜਾਣਕਾਰੀ ਅਨੁਸਾਰ ਵੀਰ ਸੋਰੇਨ ਆਪਣੇ ਦੋਸਤਾਂ ਨਾਲ ਕੁੱਲੂ-ਮਨਾਲੀ ਘੁੰਮਣ ਆਇਆ ਸੀ। ਸੋਮਵਾਰ ਨੂੰ ਉਹ ਦੋਸਤਾਂ ਨਾਲ ਸੋਲੰਗਨਾਲਾ ਅਤੇ ਹਾਮਟਾ ਸਨੋ ਪੁਆਇੰਟ 'ਤੇ ਘੁੰਮਣ ਤੋਂ ਬਾਅਦ ਵਾਪਸ ਆਪਣੇ ਹੋਮ ਸਟੇਅ (ਰਿਹਾਇਸ਼) ਪਰਤਿਆ ਸੀ। ਮੰਗਲਵਾਰ ਸਵੇਰੇ ਉਹ ਹੋਮ ਸਟੇਅ 'ਤੇ ਹੀ ਰੁਕ ਗਿਆ ਸੀ, ਜਦਕਿ ਉਸ ਦੇ ਦੋਸਤ ਬਾਹਰ ਗਏ ਹੋਏ ਸਨ। ਜਦੋਂ ਦੋਸਤ ਵਾਪਸ ਆਏ ਤਾਂ ਵੀਰ ਨੇ ਸਿਰ 'ਚ ਤੇਜ਼ ਦਰਦ ਹੋਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਦੋਸਤਾਂ ਨੇ ਉਸ ਨੂੰ ਦਵਾਈ ਦਿੱਤੀ ਅਤੇ ਉਹ ਸੌਂ ਗਿਆ।

PunjabKesari

ਹਸਪਤਾਲ ਲਿਜਾਂਦੇ ਸਮੇਂ ਨਿਕਲੀ ਮੂੰਹ 'ਚੋਂ ਝੱਗ 

ਦੁਪਹਿਰ ਕਰੀਬ ਢਾਈ ਵਜੇ ਦੋਸਤਾਂ ਨੂੰ ਵੀਰ ਦੇ ਬਿਸਤਰੇ ਤੋਂ ਹੇਠਾਂ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਵੀਰ ਹੇਠਾਂ ਡਿੱਗਿਆ ਹੋਇਆ ਸੀ ਅਤੇ ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਉਸਨੂੰ ਤੁਰੰਤ ਸਿਵਲ ਹਸਪਤਾਲ ਮਨਾਲੀ ਲਿਜਾਇਆ ਗਿਆ, ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਨਾਲੀ ਦੇ ਡੀਐੱਸਪੀ ਕੇਡੀ ਸ਼ਰਮਾ ਨੇ ਦੱਸਿਆ ਕਿ ਲਾਸ਼ 'ਤੇ ਕਿਸੇ ਵੀ ਤਰ੍ਹਾਂ ਦੀ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News