ਸਾਬਕਾ ਉਪ ਰਾਸ਼ਟਰਪਤੀ ਕ੍ਰਿਸ਼ਨਕਾਂਤ ਦੇ ਪੋਤੋ ਵਿਰਾਟ ਕਾਂਤ ਦਾ ਨੇਕ ਉਪਰਾਲਾ ! ਵਿਦਿਆਰਥਣਾਂ ਨੂੰ ਵੰਡੇ ਸੈਨੇਟਰੀ ਪੈਡ

Wednesday, Feb 25, 2026 - 09:43 AM (IST)

ਸਾਬਕਾ ਉਪ ਰਾਸ਼ਟਰਪਤੀ ਕ੍ਰਿਸ਼ਨਕਾਂਤ ਦੇ ਪੋਤੋ ਵਿਰਾਟ ਕਾਂਤ ਦਾ ਨੇਕ ਉਪਰਾਲਾ ! ਵਿਦਿਆਰਥਣਾਂ ਨੂੰ ਵੰਡੇ ਸੈਨੇਟਰੀ ਪੈਡ

ਤਰਨਤਾਰਨ (ਰਮਨ ਚਾਵਲਾ)- ਸਾਬਕਾ ਉਪ-ਰਾਸ਼ਟਰਪਤੀ ਕ੍ਰਿਸ਼ਨਕਾਂਤ ਦੇ ਨਾਂ 'ਤੇ ਚਲਾਈ ਜਾ ਰਹੀ ਫਾਊਂਡੇਸ਼ਨ ਤਹਿਤ ਉਨ੍ਹਾਂ ਦੇ ਪੋਤਰੇ ਵਿਰਾਟ ਕਾਂਤ ਦੀ ਅਗਵਾਈ ਵਾਲੀ ਟੀਮ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਸੈਂਕੜੇ ਸੈਨਟਰੀ ਪੈਡ ਵੰਡੇ ਗਏ। ਇਸ ਦੇ ਨਾਲ ਹੀ ਫਾਊਂਡੇਸ਼ਨ ਦੀ ਵਿਸ਼ੇਸ਼ ਮਾਹਿਰ ਟੀਮ ਵੱਲੋਂ ਵਿਦਿਆਰਥਣਂ ਨੂੰ ਲੈਕਚਰ ਦਿੰਦੇ ਹੋਏ ਹਾਈਜੀਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵਿਰਾਟ ਕਾਂਤ ਅਤੇ ਉਨ੍ਹਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਉਪਰ ਸਨਮਾਨਿਤ ਕੀਤਾ ਗਿਆ।

ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਕ੍ਰਿਸ਼ਨ ਕਾਂਤ ਜੀ ਦੇ ਨਾਮ ਉਪਰ ਸ਼ੁਰੂ ਕੀਤੀ ਗਈ ਕ੍ਰਿਸ਼ਨ ਕਾਂਤ ਫਾਊਂਡੇਸ਼ਨ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੌਜੂਦ ਸਕੂਲੀ ਵਿਦਿਆਰਥਣਾਂ ਅਤੇ ਔਰਤਾਂ ਨੂੰ ਹਾਈਜੀਨ ਹੋਣ ਸਬੰਧੀ ਜਾਗਰੂਕ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ, ਦੀ ਵਿਸ਼ੇਸ਼ ਟੀਮ ਜੋ ਦਿੱਲੀ ਤੋਂ ਸਪੈਸ਼ਲ ਜ਼ਿਲ੍ਹਾ ਤਰਨਤਾਰਨ ਵਿਚ ਸੋਮਵਾਰ ਪੁੱਜੀ। 

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨ ਕਾਂਤ ਫਾਊਂਡੇਸ਼ਨ ਟੀਮ ਦੇ ਫਾਊਂਡਰ, ਜੋ ਉਪਰਾਸ਼ਟਰਪਤੀ ਕ੍ਰਿਸ਼ਨ ਕਾਂਤ ਜੀ ਦੇ ਪੋਤਰੇ ਵੀ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਫਾਊਂਡੇਸ਼ਨ ਟੀਮ ਵੱਲੋਂ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਅਤੇ ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਹਾਈਜੀਨ ਸਬੰਧੀ ਟੀਮ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿਚ ਹਾਈਜੀਨ ਨਾ ਹੋਣ ਦੇ ਚੱਲਦਿਆਂ ਮਹਿਲਾਵਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ, ਜਿਸ ਤੋਂ ਬਚਾਅ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖਾਦੀ ਇੰਡੀਆ ਵੱਲੋਂ ਤਿਆਰ ਕਰਵਾਏ ਗਏ ਸੂਤੀ ਸੈਨਟਰੀ ਪੈਡ ਮੁਫਤ ਵੰਡੇ ਜਾ ਰਹੇ ਹਨ। 

PunjabKesari

ਵਿਰਾਟ ਕਾਂਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਦਿੱਤੇ ਗਏ ਆਦੇਸ਼ਾਂ ਦਾ ਉਹ ਤਹਿ ਦਿਲੋਂ ਸਵਾਗਤ ਕਰਦੇ ਹਨ ਕਿਉਂਕਿ ਅੱਜ ਦੇ ਯੁੱਗ ਵਿਚ ਮਹਿਲਾਵਾਂ ਨੂੰ ਪੀਰੀਅਡਸ ਨਾਲ ਸਬੰਧਤ ਵੱਖ-ਵੱਖ ਬੀਮਾਰੀਆਂ ਤੋਂ ਬਚਾਉਣ ਲਈ ਜਾਗਰੂਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ। ਇਸੇ ਲੜੀ ਦੇ ਤਹਿਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਲੜਕੀਆਂ ਨੂੰ ਮੁਫਤ ਸੈਨਟਰੀ ਪੈਡ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। 

ਵਿਰਾਟ ਕਾਂਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ, ਜੋ ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਵਜੋਂ ਸੇਵਾਵਾਂ ਦੇ ਚੁੱਕੇ ਹਨ ਦਾ ਜੱਦੀ ਪਿੰਡ ਕੋਟ ਮੁਹੰਮਦ ਖਾਂ ਹੈ। ਜਿੱਥੇ ਉਨ੍ਹਾਂ ਵੱਲੋਂ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਸੈਨਟਰੀ ਪੈਡ ਵੰਡਣ ਦੇ ਲਗਾਏ ਗਏ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਕਾਂਤ ਫਾਊਂਡੇਸ਼ਨ ਵੱਲੋਂ ਅਣਜਾਨ ਔਰਤਾਂ ਅਤੇ ਸਕੂਲੀ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਡੇਹਰਾ ਸਾਹਿਬ, ਪਿੰਡ ਕੋਟ ਮੁਹੰਮਦ ਖਾਂ, ਪਿੰਡ ਜਾਮਾਂਰਾਏ ਅਤੇ ਪਿੰਡ ਢੋਟੀਆਂ ਦੇ ਸਰਕਾਰੀ ਸਕੂਲਾਂ ਵਿਚ ਮੌਜੂਦ ਸੈਂਕੜੇ ਵਿਦਿਆਰਥਣਾਂ ਨੂੰ ਮੁਫਤ ਸੈਨਟਰੀ ਪੈਡ ਵੰਡਦੇ ਹੋਏ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਵਿਰਾਟ ਕਾਂਤ ਨੂੰ ਉਕਤ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਮੂਹ ਸਟਾਫ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਰਾਟ ਕਾਂਤ ਦੇ ਨਾਲ ਪਿੰਡ ਕੋਟ ਮੁਹੰਮਦ ਖਾਂ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ ਅਤੇ ਮੋਹਤਬਾਰ ਡਾਕਟਰ ਪਰਮਜੀਤ ਸਿੰਘ ਚੀਮਾ ਵੀ ਵਿਸ਼ੇਸ਼ ਤੌਰ ਉਪਰ ਹਾਜ਼ਰ ਸਨ।

PunjabKesari

ਇਸ ਮੌਕੇ ਡੇਹਰਾ ਸਾਹਿਬ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸ਼ਿੰਗਾਰਾ ਸਿੰਘ, ਲੈਕਚਰਾਰ ਜਸਬੀਰ ਸਿੰਘ, ਲੈਕਚਰਾਰ ਹਰਪਾਲ ਸਿੰਘ, ਲੈਕਚਰਾਰ ਸਤਿੰਦਰ ਕੌਰ, ਗੁਰਪ੍ਰੀਤ ਸਿੰਘ ਜੂਨੀਅਰ ਸਹਾਇਕ, ਗੁਰਸ਼ਰਨ ਸਿੰਘ ਪੀ.ਟੀ.ਆਈ, ਸੰਦੀਪ ਸਿੰਘ ਫਿਜੀਕਲ ਐਜੂਕੇਸ਼ਨ, ਗੁਰਸੇਵਕ ਸਿੰਘ, ਬਲਜਿੰਦਰ ਸਿੰਘ, ਮੈਡਮ ਰਣਦੀਪ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਸ਼ਬਨਮਜੀਤ ਕੌਰ, ਮੈਡਮ ਕ੍ਰਿਸ਼ਨਾ ਰਾਣੀ, ਮੈਡਮ ਮਨਦੀਪ ਕੌਰ, ਰਣਜੀਤ ਸਿੰਘ ਆਦਿ ਹਾਜ਼ਰ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News