ਹਰਮੀਤ ਤੇ ਯਸ਼ਸਵਿਨੀ ਮਿਕਸਡ ਡਬਲਜ਼ ’ਚ ਉਪ ਜੇਤੂ ਰਹੇ

Monday, Feb 16, 2026 - 10:30 AM (IST)

ਹਰਮੀਤ ਤੇ ਯਸ਼ਸਵਿਨੀ ਮਿਕਸਡ ਡਬਲਜ਼ ’ਚ ਉਪ ਜੇਤੂ ਰਹੇ

ਚੇਨਈ– ਭਾਰਤ ਦੇ ਹਰਮੀਤ ਦੇਸਾਈ ਤੇ ਯਸ਼ਸਵਿਨੀ ਘੋਰਪੜੇ ਨੂੰ ਐਤਵਾਰ ਨੂੰ ਇੱਥੇ ਡਬਲਯੂ. ਟੀ. ਟੀ. ਸਟਾਰ ਕੰਟੈਂਡਰ ਚੇਨਈ ਟੇਬਲ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਫਾਈਨਲ ’ਚ ਐਡਵਰਡ ਇਓਨੇਸਕੂ ਤੇ ਬਰਨਾਡੇਟ ਜੋਕਸ ਦੀ ਰੋਮਾਨੀਆ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਵਿਰੁੱਧ ਹਾਰ ਨਾਲ ਉਪ ਜੇਤੂ ਬਣ ਕੇ ਸਬਰ ਕਰਨਾ ਪਿਆ। ਹਰਮੀਤ ਤੇ ਯਸ਼ਸਵਿਨੀ ਦੀ ਜੋੜੀ ਨੂੰ 0-3 (9-11, 2-11, 8-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਇਸ ਡਬਲਯੂ. ਟੀ. ਟੀ. ਮੁਕਾਬਲੇ ਦੇ 4 ਸੈਸ਼ਨਾਂ ’ਚ ਕਿਸੇ ਭਾਰਤੀ ਜੋੜੀ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਹੈ।


author

Tarsem Singh

Content Editor

Related News