ਦਿੱਲੀ ''ਚ ਖਰਾਬ ਹਵਾ ਕਾਰਨ ਨੋਇਡਾ ਅਤੇ ਗੁੜਗਾਓਂ ''ਚ ਲੱਗ ਸਕਦੀ ਹੈ ਜੇਨਰੇਟਰ ''ਤੇ ਰੋਕ

10/18/2018 12:47:53 PM

ਨਵੀਂ ਦਿੱਲੀ-ਭਿਆਨਕ ਪ੍ਰਦੂਸ਼ਣ ਦੇ ਚੱਲਦੇ ਹੋਏ ਗੈਸ ਚੈਂਬਰ 'ਚ ਤਬਦੀਲ ਹੋਈ ਦਿੱਲੀ ਦੀ ਹਵਾ ਪਿਛਲੇ 24 ਘੰਟਿਆਂ 'ਚ ਹੋਰ ਵੀ ਖਰਾਬ ਹੋ ਗਈ ਹੈ।ਦਿੱਲੀ ਦੀ ਹਵਾ ਦੀ ਕੁਆਲਿਟੀ ਇਸ ਮੌਸਮ 'ਚ ਪਹਿਲੀ ਵਾਰ 'ਬਹੁਤ ਖਰਾਬ' ਸ਼੍ਰੇਣੀ ਦੀ ਹੋ ਗਈ ਹੈ ਅਤੇ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਪ੍ਰਦੂਸ਼ਣ ਦਾ ਲੈਵਲ ਗੰਭੀਰ ਹੋ ਗਿਆ ਹੈ। ਉੱਤਰ ਦੇ ਰਾਜਾਂ ਤੋਂ ਆ ਰਹੀ ਪਰਾਲੀ ਦੇ ਧੂੰਏ ਨਾਲ ਦਿੱਲੀ ਦੇ ਬਾਹਰੀ ਇਲਾਕਿਆਂ 'ਚ ਕੂੜਾ ਸਾੜਨ ਦੀ ਸਥਿਤੀ ਖਤਰਨਾਕ ਹੁੰਦੀ ਜਾ ਰਹੀ ਹੈ। ਦਿੱਲੀ 'ਚ ਜਨਰੇਟਰ ਬੰਦ ਕਰਨ ਵਰਗੇ ਯਤਨ ਹੁਣ ਨੋਇਡਾ, ਗਾਜੀਆਬਾਦ, ਫਰੀਦਾਬਾਦ ਅਤੇ ਗੁੜਗਾਓ ਵਰਗੇ ਐੱਨ. ਸੀ. ਆਰ. ਸ਼ਹਿਰਾਂ 'ਤੇ ਵੀ ਲਾਗੂ ਹੋ ਸਕਦਾ ਹੈ।

ਸਥਿਤੀ ਹੋਰ ਖਰਾਬ ਹੋਣ ਦਾ ਅੰਦਾਜਾ-
ਹਵਾ ਦੀ ਕੁਆਲਿਟੀ ਖਰਾਬ ਹੋਣ ਦੇ ਲਈ ਵਾਹਨਾਂ ਦੇ ਪ੍ਰਦੂਸ਼ਣ, ਨਿਰਮਾਣ ਗਤੀਵਿਧੀਆਂ ਅਤੇ ਮੌਸਮ ਸਮੇਤ ਕਈ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਆਉਣ ਵਾਲੇ ਦਿਨਾਂ 'ਚ ਦਿੱਲੀ-ਐੱਨ. ਸੀ. ਆਰ. 'ਚ ਹਵਾ ਦੀ ਕੁਆਲਿਟੀ ਦੇ ਹੋਰ ਖਰਾਬ ਹੋਣ ਬਾਰੇ ਅੰਦਾਜ਼ਾ ਲਗਾਇਆ ਹੈ। ਇਸ ਦੌਰਾਨ ਦਿੱਲੀ ਦੇ ਵਾਤਾਵਰਨ ਮੰਤਰੀ ਇਮਰਾਨ ਹੁਸੈਨ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਪਗ੍ਰਹਿ ਦੀਆਂ ਲੇਟੈਸਟ ਤਸਵੀਰਾਂ 'ਚ ਦੇਖਿਆ ਗਿਆ ਹੈ ਕਿ ''ਖਤਰਨਾਕ'' ਲੈਵਲ 'ਤੇ ਪਰਾਲੀ ਸਾੜੀ ਜਾ ਰਹੀ ਹੈ ਅਤੇ ਇਸ ਨੂੰ ਤਰੁੰਤ ਰੋਕਣਾ ਚਾਹੀਦਾ ਹੈ ਅਤੇ ਜੇਕਰ ਨਾ ਰੋਕਿਆ ਗਿਆ ਤਾਂ ਦਿੱਲੀ ਸਮੇਤ ਸਮੁੱਚੇ ਉੱਤਰੀ ਭਾਰਤ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੀ. ਆਰ. ਏ. ਪੀ. ਵੀ. ਬੇਅਸਰ-
ਕੁਝ ਦਿਨ ਪਹਿਲਾਂ ਦਿੱਲੀ 'ਚ ਹਵਾ ਦੀ ਕੁਆਲਿਟੀ ਦੇ ਖਰਾਬ ਸ਼੍ਰੇਣੀ 'ਚ ਪਹੁੰਚਣ ਤੋਂ ਬਾਅਦ ਸੋਮਵਾਰ ਨੂੰ ''ਵਾਤਾਵਰਨ ਪ੍ਰਦੂਸ਼ਣ (ਪੀ੍ਰਵੈਸ਼ਨ ਐਂਡ ਕੰਟਰੋਲ) ਅਥਾਰਿਟੀ '' (ਈ. ਪੀ. ਸੀ. ਏ.) ਅਤੇ ''ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ' (ਜੀ. ਆਰ. ਏ. ਪੀ.) ਲਾਗੂ ਕਰ ਦਿੱਤੇ ਗਏ ਸੀ। ਇਨ੍ਹਾਂ ਦੇ ਤਹਿਤ ਹਵਾ ਕੁਆਲਿਟੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਕਈ ਯਤਨ ਕੀਤੇ ਜਾ ਰਹੇ ਹਨ। ਵਾਤਾਵਰਨ ਪ੍ਰਦੂਸ਼ਣ ਕੰਟਰੋਲ ਆਥਾਰਿਟੀ ਦੀ ਮੈਬਰ ਸੁਨੀਤਾ ਨਾਰਾਇਣ ਨੇ ਕਿਹਾ ਹੈ, ''ਅਸੀਂ ਆਧਿਕਾਰੀਆਂ ਨੂੰ ਹਦਾਇਤਾਂ ਦੇਣ ਜਾ ਰਹੇ ਹਾਂ ਕਿ ਦਿੱਲੀ ਦੇ ਮੁੱਖ ਸਥਾਨਾਂ 'ਤੇ ਸਖਤ ਯਤਨਾਂ ਨੂੰ ਲਾਗੂ ਕਰਨ। ਸਾਡੇ ਕੋਲ ਵਜੀਰਪੁਰ ਅਤੇ ਦੁਆਰਕਾ 'ਚ ਵੀ ਕੂੜਾ ਸਾੜੇ ਜਾਣ ਦੇ ਸਬੂਤ ਹਨ ਅਤੇ ਇਹ ਇਕ ਦੂਜਾ ਮੁੱਦਾ ਹੈ, ਜੋ ਅਸੀਂ ਅਧਿਕਾਰੀਆਂ ਦੇ ਨਾਲ ਚੁੱਕ ਰਹੇ ਹਾਂ।''

ਦਿੱਲੀ 'ਚ ਬੁੱਧਵਾਰ ਨੂੰ ਏਅਰ ਕੁਆਲਿਟੀ ਇੰਡੈਕਸ-

ਖੇਤਰ   ਏਅਰ ਕੁਆਲਿਟੀ ਇੰਡੈਕਸ
ਆਨੰਦ ਵਿਹਾਰ 358
ਦੁਆਰਕਾ ਸੈਕਟਰ 8     376
ਆਈ.ਟੀ.ਓ. 295
ਜਹਾਂਗੀਰਪੁਰੀ 333
ਰੋਹਿਣੀ         330

ਪੂਰੇ ਐੱਨ. ਸੀ. ਆਰ. 'ਚ ਲਾਗੂ ਹੋ ਸਕਦੀ ਹੈ ਸਖਤੀ-
ਈ. ਪੀ. ਸੀ. ਏ. ਦੇ ਇਕ ਵਿਸ਼ੇਸ਼ ਅਧਿਕਾਰੀ ਨੇ ਕਿਹਾ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਖੇਤਰ  (ਐੱਨ. ਸੀ. ਆਰ.) 'ਚ ਜਨਰੇਟਰ ਸੈੱਟਾਂ 'ਤੇ ਪਾਬੰਦੀ, ਪਾਰਕਿੰਗ ਭੁਗਤਾਨ ਵਧਾਉਣ ਅਤੇ ਆਉਣ ਵਾਲੇ ਦਿਨਾਂ 'ਚ ਜਨਤਕ ਟਰਾਂਸਪੋਰਟ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਵਰਗੇ ਯਤਨਾਂ 'ਤੇ ਵਿਚਾਰ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਹੈ, ''ਅਸੀਂ ਬੇਹੱਦ ਖਰਾਬ ਹਵਾ ਕੁਆਲਿਟੀ ਦੇ ਲਈ ਕਦਮ ਚੁੱਕ ਲਏ ਹਨ ਪਰ ਹੋਰ ਸਖਤ ਯਤਨਾਂ 'ਤੇ ਜਲਦ ਹੀ ਫੈਸਲਾ ਲਿਆ ਜਾਵੇਗਾ।

ਸਥਿਤੀ ਹੋਰ ਗੰਭੀਰ ਹੋਣ 'ਤੇ ਬੰਦ ਹੋਵੇਗੀ ਟਰੱਕਾਂ ਦੀ ਆਵਾਜਾਈ-
ਅਧਿਕਾਰੀਆਂ ਨੇ ਕਿਹਾ ਹੈ ਕਿ ਹਵਾ ਦੇ ਹੋਰ ਖਰਾਬ ਹੋਣ ਕੇ ਗੰਭੀਰ ਸ਼੍ਰੇਣੀ 'ਚ ਜਾਣ 'ਤੇ ਟਰੱਕਾਂ ਦੇ ਦਾਖਲ ਹੋਣ ਨੂੰ ਰੋਕਣ ਅਤੇ ਨਿਰਮਾਣ ਗਤੀਵਿਧੀਆਂ ਨੂੰ ਬੰਦ ਕਰਨ ਵਰਗੇ ਯਤਨਾਂ ਕੀਤੇ ਜਾਣਗੇ। ਹਵਾ ਕੁਆਲਿਟੀ ਬਾਰੇ ਅੰਦਾਜ਼ਾ ਅਤੇ ਖੋਜ ਸਿਸਟਮ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦਿੱਲੀ ਦਾ ਸਾਰੀ ਹਵਾ ਕੁਆਲਿਟੀ ਇੰਡੈਕਸ (AQI) 315 ਰਿਕਾਰਡ ਕੀਤੀ ਗਈ ਹੈ।


Related News