ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: CM ਕੇਜਰੀਵਾਲ
Sunday, May 12, 2024 - 03:03 PM (IST)
ਨਵੀਂ ਦਿੱਲੀ- ਆਬਕਾਰੀ ਨੀਤੀ ਘਪਲੇ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਤੋਂ ਬੀਤੀ 10 ਮਈ ਨੂੰ ਜ਼ਮਾਨਤ ਤੋਂ ਬਾਹਰ ਆਏ ਹਨ। ਕੇਜਰੀਵਾਲ 21 ਦਿਨ ਲਈ ਜੇਲ੍ਹ ਵਿਚੋਂ ਬਾਹਰ ਆਏ ਹਨ। ਜੇਲ੍ਹ ਵਿਚੋਂ ਬਾਹਰ ਆਉਣ ਮਗਰੋਂ ਕੇਜਰੀਵਾਲ ਨੇ ਅੱਜ ਯਾਨੀ ਕਿ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਉਨ੍ਹਾਂ ਕਿਹਾ ਕਿ ਜਦੋਂ ਮੈਂ ਜੇਲ੍ਹ ਅੰਦਰ ਸੀ ਤਾਂ ਤੁਹਾਡੇ ਬਾਰੇ ਹਰ ਗੱਲ ਦਾ ਪਤਾ ਲੱਗਦਾ ਰਹਿੰਦਾ ਸੀ। ਜੇਲ੍ਹ ਵਿਚ ਸਕਿਓਰਿਟੀ ਵਾਲੇ, ਸਟਾਫ਼ ਤੁਹਾਡੇ ਬਾਰੇ ਗੱਲਬਾਤ ਕਰਦਾ ਰਹਿੰਦਾ ਸੀ, ਉਹ ਹਰ ਵਿਧਾਇਕ ਦੀ ਜਾਣਕਾਰੀ ਦੇ ਦਿੰਦੇ ਸਨ। ਮੇਰੇ ਜੇਲ੍ਹ ਜਾਣ ਪਿੱਛੋਂ ਤੁਸੀਂ ਬਹੁਤ ਚੰਗਾ ਕੰਮ ਕੀਤਾ।
ਇਹ ਵੀ ਪੜ੍ਹੋ- ਜੇਲ 'ਚੋਂ ਬਾਹਰ ਆਉਣ ਮਗਰੋਂ CM ਕੇਜਰੀਵਾਲ ਦੀ ਪਹਿਲੀ ਪ੍ਰੈੱਸ ਕਾਨਫਰੰਸ, BJP 'ਤੇ ਬੋਲੇ ਵੱਡੇ ਹਮਲੇ
ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਨੂੰ ਇਹ ਚਿੰਤਾ ਰਹਿੰਦੀ ਸੀ ਕਿ ਮੇਰੇ ਅੰਦਰ ਜਾਣ ਕਾਰਨ ਦਿੱਲੀ ਅੰਦਰ ਕੰਮ ਰੁੱਕ ਗਏ, ਹਸਪਤਾਲਾਂ 'ਚ ਦਵਾਈਆਂ ਮਿਲਣੀਆਂ ਬੰਦ ਹੋ ਗਈਆਂ, ਬਿਜਲੀ ਵਿਚ ਗੜਬੜੀ ਹੋ ਗਈ ਅਤੇ ਪਾਣੀ ਵਿਚ ਦਿੱਕਤ ਹੋ ਗਈ ਤਾਂ ਭਾਜਪਾ ਵਾਲਿਆਂ ਨੂੰ ਬਹਾਨਾ ਮਿਲ ਜਾਵੇਗਾ ਕਿ ਚੋਣਾਂ ਦੇ ਵਿਚੋਂ-ਵਿਚ ਅਸੀਂ ਹਾਰ ਜਾਵਾਂਗੇ ਪਰ ਤੁਸੀਂ ਲੋਕਾਂ ਨੇ ਆਪਣੇ-ਆਪਣੇ ਇਲਾਕੇ ਵਿਚ ਬਹੁਤ ਚੰਗਾ ਕੰਮ ਕੀਤਾ। ਮੈਨੂੰ ਜਦੋਂ ਜੇਲ੍ਹ ਵਿਚ ਆਤਿਸ਼ੀ, ਸੌਰਭ ਭਾਰਦਵਾਜ, ਭਗਵੰਤ ਮਾਨ ਜੀ ਅਤੇ ਮੇਰੀ ਪਤਨੀ ਸੁਨੀਤਾ ਮਿਲਣ ਲਈ ਆਉਂਦੇ ਸਨ ਤਾਂ ਮੈਂ ਇਨ੍ਹਾਂ ਨਾਲ ਵੀ ਇਹ ਹੀ ਚਰਚਾ ਕਰਦਾ ਸੀ ਕਿ ਕਿ ਦਿੱਲੀ ਵਿਚ ਸਭ ਠੀਕ ਚੱਲ ਰਿਹਾ ਹੈ।
जेल से बाहर आने के बाद दिल्ली के अपने सभी विधायकों के साथ बैठक। https://t.co/ZzuAArIs0l
— Arvind Kejriwal (@ArvindKejriwal) May 12, 2024
ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆ ਕੇ ਕੇਜਰੀਵਾਲ ਨਹੀਂ ਕਰ ਸਕਣਗੇ ਇਹ ਕੰਮ, ਜਾਣੋ SC ਨੇ ਕਿਹੜੀਆਂ ਸ਼ਰਤਾਂ ਨਾਲ ਦਿੱਤੀ ਜ਼ਮਾਨਤ
ਭਾਜਪਾ ਵਾਲਿਆਂ ਦਾ ਪੂਰਾ ਪਲਾਨ ਸੀ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਆਮ ਆਦਮੀ ਪਾਰਟੀ ਨੂੰ ਤੋੜ ਦੇਵਾਂਗੇ, ਸਰਕਾਰ ਡਿੱਗਾ ਦੇਵਾਂਗੇ। ਪੰਜਾਬ ਅਤੇ ਦਿੱਲੀ ਵਿਚ ਸਾਡੀਆਂ ਸਰਕਾਰਾਂ ਡਿਗਾਉਣਾ ਚਾਹੁੰਦੇ ਸਨ। ਹੋਇਆ ਇਸ ਦੇ ਬਿਲਕੁਲ ਉਲਟਾ। ਮੈਨੂੰ ਗ੍ਰਿਫ਼ਤਾਰ ਕਰ ਮਗਰੋਂ ਸਾਡੀ ਪਾਰਟੀ ਹੋਰ ਇਕਜੁੱਟ ਅਤੇ ਮਜ਼ਬੂਤ ਹੋ ਗਈ। ਭਾਜਪਾ ਵਾਲੇ ਨਾ ਸਾਡੀ ਸਰਕਾਰ ਡਿੱਗਾ ਸਕੇ, ਨਾ ਸਾਡੇ ਵਿਧਾਇਕ ਤੋੜ ਸਕੇ, ਨਾ ਹੀ ਸਾਡੀ ਪੰਜਾਬ ਸਰਕਾਰ ਉੱਪਰ ਡੈਂਟ ਪਾ ਸਕੇ। ਇਨ੍ਹਾਂ ਦਾ ਪੂਰੇ ਦਾ ਪੂਰਾ ਪਲਾਨ ਫੇਲ੍ਹ ਹੋ ਗਿਆ। ਇਸ ਲਈ ਵਧਾਈ ਦੇ ਪਾਤਰ ਤੁਸੀਂ ਵਿਧਾਇਕ ਹੋ। ਮੈਨੂੰ ਪਤਾ ਲੱਗਾ ਕਿ ਵਿਧਾਇਕਾਂ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਕੋਈ ਨਹੀਂ ਟੁੱਟਿਆ। ਮੈਂ ਇਸ ਲਈ ਤੁਹਾਡੇ 'ਤੇ ਮਾਣ ਮਹਿਸੂਸ ਕਰਦਾ ਹਾਂ। ਇਕ ਇਹ ਸਾਡੀ ਪਾਰਟੀ ਹੈ ਕਿ 12 ਸਾਲ ਹੋ ਗਏ ਕੋਈ ਕਿੱਥੇ ਨਹੀਂ ਜਾਂਦਾ। ਤੁਹਾਡੇ ਲੋਕਾਂ ਦੀ ਮਜ਼ਬੂਤੀ ਦਾ ਨਤੀਜਾ ਹੈ ਕਿ ਅੱਜ ਅਸੀਂ ਲੋਕ ਟਿਕੇ ਹੋਏ ਹਾਂ। ਅੱਗੇ ਵੀ ਅਸੀਂ ਇਵੇਂ ਹੀ ਮਜ਼ਬੂਤ ਬਣੇ ਰਹਿਣਾ ਹੈ। ਮੈਂ 21 ਦਿਨ ਲਈ ਜੇਲ੍ਹ ਵਿਚੋਂ ਬਾਹਰ ਆਇਆ ਹਾਂ, 2 ਤਾਰੀਖ਼ ਨੂੰ ਫਿਰ ਵਾਪਸ ਜਾਣਾ ਹੈ, ਤੁਹਾਨੂੰ ਸਾਰਿਆਂ ਨੂੰ ਪਾਰਟੀ ਨੂੰ ਸੰਭਾਲ ਕੇ ਰੱਖਣਾ ਹੈ। ਮੈਂ ਸਮਝਦਾ ਹੈ ਕਿ ਇਸ ਦੇਸ਼ ਨੂੰ ਭਵਿੱਖ ਹੁਣ ਆਮ ਆਦਮੀ ਪਾਰਟੀ ਦੇ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e