ਸ਼ਰਜੀਲ ਇਮਾਮ ਵਿਰੁੱਧ ਦਿੱਲੀ ਪੁਲਸ ਨੇ ਦਾਖਲ ਕੀਤੀ ਚਾਰਜਸ਼ੀਟ, ਦੇਸ਼ਧ੍ਰੋਹੀ ਭਾਸ਼ਣ ਦੇਣ ਦਾ ਦੋਸ਼

Saturday, Apr 18, 2020 - 01:18 PM (IST)

ਸ਼ਰਜੀਲ ਇਮਾਮ ਵਿਰੁੱਧ ਦਿੱਲੀ ਪੁਲਸ ਨੇ ਦਾਖਲ ਕੀਤੀ ਚਾਰਜਸ਼ੀਟ, ਦੇਸ਼ਧ੍ਰੋਹੀ ਭਾਸ਼ਣ ਦੇਣ ਦਾ ਦੋਸ਼

ਨਵੀਂ ਦਿੱਲੀ- ਦਿੱਲੀ ਪੁਲਸ ਨੇ ਜਾਮੀਆ ਯੂਨੀਵਰਸਿਟੀ 'ਚ ਦੇਸ਼ਧ੍ਰੋਹੀ ਭਾਸ਼ਣ ਦੇਣ ਅਤੇ ਦੰਗੇ ਭੜਕਾਉਣ ਦੇ ਦੋਸ਼ 'ਚ ਸ਼ਰਜੀਲ ਇਮਾਮ ਵਿਰੁੱਧ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਸ਼ਰਜੀਲ 'ਤੇ 15 ਦਸੰਬਰ 2019 ਨੂੰ ਯੂਨੀਵਰਸਿਟੀ 'ਚ ਕਥਿਤ ਤੌਰ 'ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ। ਪੁਲਸ ਉਸ ਦੇ ਵਿਰੁੱਧ ਆਈ.ਪੀ.ਸੀ. ਦੀ ਧਾਰਾ 124 ਏ ਅਤੇ 153 ਏ (ਦੇਸ਼ਧ੍ਰੋਹ ਅਤੇ 2 ਵਰਗਾਂ ਦਰਮਿਆਨ ਭੇਦਭਾਵ) ਦੇ ਅਧੀਨ ਕੇਸ ਦਰਜ ਕੀਤਾ ਹੈ। ਕਥਿਤ ਤੌਰ 'ਤੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ 'ਚ ਸ਼ਰਜੀਲ ਇਮਾਮ 'ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਇਆ ਸੀ, ਜਿਸ ਦੇ ਬਾਅਦ ਤੋਂ ਹੀ ਉਹ ਫਰਾਰ ਚੱਲ ਰਿਹਾ ਸੀ। ਦਿੱਲੀ ਪੁਲਸ ਨੇ 28 ਜਨਵਰੀ ਦੀ ਸ਼ਾਮ ਬਿਹਾਰ ਦੇ ਜਹਾਨਾਬਾਦ ਤੋਂ ਗ੍ਰਿਫਤਾਰ ਕੀਤਾ ਸੀ।

16 ਜਨਵਰੀ ਦੇ ਇਕ ਆਡੀਓ ਕਲਿੱਪ 'ਚ ਸ਼ਰਜੀਲ ਇਮਾਮ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਆਸਾਮ ਨੂੰ ਭਾਰਤ ਦੇ ਬਾਕੀ ਹਿੱਸੇ ਤੋਂ ਕੱਟਣਾ ਚਾਹੀਦਾ ਅਤੇ ਸਬਕ ਸਿਖਾਉਣਾ ਚਾਹੀਦਾ, ਕਿਉਂਕਿ ਉੱਥੇ ਬੰਗਾਲੀ ਹਿੰਦੂਆਂ ਅਤੇ ਮੁਸਲਿਮ ਦੋਹਾਂ ਦਾ ਕਤਲ ਕੀਤਾ ਜਾ ਰਿਹਾ ਹੈ ਜਾਂ ਉਨਾਂ ਨੂੰ ਨਜ਼ਰਬੰਦੀ ਕੇਂਦਰਾਂ 'ਚ ਰੱਖਿਆ ਜਾ ਰਿਹਾ ਹੈ। ਅਜਿਹੀ ਖਬਰ ਹੈ ਕਿ ਉਸ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਹ 5 ਲੱਖ ਲੋਕਾਂ ਨੂੰ ਇਕੱਠੇ ਕਰ ਸਕੇ ਤਾਂ ਆਸਾਮ ਨੂੰ ਭਾਰਤ ਦੇ ਬਾਕੀ ਹਿੱਸਿਆਂ ਤੋਂ ਸਥਾਈ ਰੂਪ ਨਾਲ ਵੱਖ ਕੀਤਾ ਜਾ ਸਕਦਾ ਹੈ। ਜੇਕਰ ਸਥਾਈ ਰੂਪ ਨਾਲ ਨਹੀਂ ਤਾਂ ਘੱਟੋ-ਘੱਟ ਕੁਝ ਮਹੀਨਿਆਂ ਤੱਕ ਤਾਂ ਕੀਤਾ ਹੀ ਜਾ ਸਕਦਾ ਹੈ। ਪੁਲਸ ਪੁੱਛ-ਗਿੱਛ 'ਚ ਸ਼ਰਜੀਲ ਨੇ ਕਿਹਾ ਕਿ ਭਾਸ਼ਣ ਦੇਣ ਦਾ ਉਸ ਨੂੰ ਕੋਈ ਪਛਤਾਵਾ ਨਹੀਂ ਹੈ ਅਤੇ ਉਹ ਆਪਣਾ ਵਿਰੋਧ ਜਾਰੀ ਰੱਖੇਗਾ। ਪੁਲਸ ਅਨੁਸਾਰ ਸ਼ਰਜੀਲ ਨੇ ਕਿਹਾ,''ਵੀਡੀਓ ਮੇਰਾ ਹੀ ਹੈ। ਇਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀਗ ਈ ਹੈ ਪਰ ਇਹ ਮੇਰਾ ਪੂਰਾ ਕਲਿੱਪ ਨਹੀਂ ਹੈ।


author

DIsha

Content Editor

Related News