ਦਿੱਲੀ : ਪੰਜ ਸਿਤਾਰਾ ਹੋਟਲ ''ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

Saturday, Jan 25, 2020 - 04:51 PM (IST)

ਦਿੱਲੀ : ਪੰਜ ਸਿਤਾਰਾ ਹੋਟਲ ''ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਪੰਜ ਸਿਤਾਰਾ ਹੋਟਲ ਵਿਚ 24 ਸਾਲ ਦੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੀ ਪਛਾਣ ਕਰਨ ਚੰਦਰਾ ਦੇ ਰੂਪ ਵਿਚ ਹੋਈ ਹੈ। ਉਹ ਮਾਲਵੀਯ ਨਗਰ ਦਾ ਰਹਿਣ ਵਾਲਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਖ਼ਬਰ ਮਿਲੀ ਕਿ ਹੋਟਲ 'ਚ ਠਹਿਰੇ ਇਕ ਵਿਅਕਤੀ ਦੇ ਕਮਰੇ ਤੋਂ ਬਦਬੂ ਆ ਰਹੀ ਹੈ। ਪੁਲਸ ਕਰਮਚਾਰੀਆਂ ਨੇ ਹੋਟਲ ਦੇ ਕਰਮਚਾਰੀਆਂ ਨਾਲ ਮਿਲ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਚੰਦਰਾ ਨੂੰ ਮ੍ਰਿਤਕ ਦੇਖਿਆ।

ਪੁਲਸ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਉਹ 19 ਜਨਵਰੀ ਤੋਂ ਹੋਟਲ ਵਿਚ ਠਹਿਰਿਆ ਹੋਇਆ ਸੀ ਅਤੇ 20 ਜਨਵਰੀ ਤੋਂ ਉਸ ਨੇ ਹੋਟਲ ਦੇ ਕਮਰੇ ਦੇ ਬਾਹਰ 'ਪਰੇਸ਼ਾਨ ਨਾ ਕਰੋ' ਦਾ ਟੈਗ ਲਾਇਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਕਮਰਾ ਖਾਲੀ ਕਰਨ ਲਈ ਤੈਅ ਦਿਨ ਡਿਊਟੀ ਪ੍ਰਬੰਧਕ ਨੇ ਮੋਬਾਇਲ ਅਤੇ ਇੰਟਰਕਾਮ 'ਤੇ ਵਿਅਕਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਓਧਰੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ ਹੈ।


author

Tanu

Content Editor

Related News