ਦਿੱਲੀ ''ਚ ''ਡੇਟਿੰਗ'' ਐਪ ਰਾਹੀਂ ਮਿਲੀ ਔਰਤ ਨਾਲ ਹੋਟਲ ''ਚ ਜਬਰ ਜ਼ਿਨਾਹ

Friday, Jun 10, 2022 - 05:15 PM (IST)

ਦਿੱਲੀ ''ਚ ''ਡੇਟਿੰਗ'' ਐਪ ਰਾਹੀਂ ਮਿਲੀ ਔਰਤ ਨਾਲ ਹੋਟਲ ''ਚ ਜਬਰ ਜ਼ਿਨਾਹ

ਨਵੀਂ ਦਿੱਲੀ (ਭਾਸ਼ਾ)- ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਸਥਿਤ ਇਕ ਹੋਟਲ 'ਚ 28 ਸਾਲਾ ਔਰਤ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਦੋਸ਼ੀ ਪੁਰਸ਼ ਨਾਲ ਮੁਲਾਕਾਤ ਇਕ 'ਡੇਟਿੰਗ' ਐਪ ਰਾਹੀਂ ਹੋਈ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਹੈਦਰਾਬਾਦ ਦਾ ਰਹਿਣ ਵਾਲਾ ਹੈ ਅਤੇ ਘਟਨਾ ਦੇ ਬਾਅਦ ਤੋਂ ਫਰਾਰ ਹੈ। 

ਇਹ ਵੀ ਪੜ੍ਹੋ : ਭਾਰਤ-ਬੰਗਲਾਦੇਸ਼ ਵਿਚਕਾਰ 2 ਸਾਲਾਂ ਬਾਅਦ ਮੁੜ ਸ਼ੁਰੂ ਹੋਈ ਬੱਸ ਸੇਵਾ

ਔਰਤ ਨੇ ਪੁਲਸ ਦੇ ਸਾਹਮਣੇ 3 ਜੂਨ ਨੂੰ ਦਰਜ ਕਰਵਾਈ ਗਈ ਸ਼ਿਕਾਇਤ 'ਚ ਦਾਅਵਾ ਕੀਤਾ ਹੈ ਕਿ ਦੋਸ਼ੀ ਨਾਲ ਉਸ ਦੀ ਮੁਲਾਕਾਤ ਇਕ 'ਡੇਟਿੰਗ' ਐਪ ਰਾਹੀਂ ਹੋਈ ਸੀ ਅਤੇ 30 ਮਈ ਨੂੰ ਉਹ ਹੋਟਲ 'ਚ ਉਸ ਨੂੰ ਮਿਲਣ ਗਈ ਸੀ, ਜਿੱਥੇ ਉਸ ਨੇ ਜਬਰ ਜ਼ਿਨਾਹ ਕੀਤਾ। ਪੀੜਤਾ ਅਨੁਸਾਰ ਇਸ ਦੇ ਬਾਅਦ ਤੋਂ ਦੋਸ਼ੀ ਉਸ ਦਾ ਫੋਨ ਨਹੀਂ ਚੁੱਕ ਰਿਹਾ ਹੈ। ਪੁਲਸ ਡਿਪਟੀ ਕਮਿਸ਼ਨਰ (ਦਵਾਰਕਾ) ਐੱਮ. ਹਰਸ਼ਵਰਧਨ ਨੇ ਕਿਹਾ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News