7 ਮਹੀਨਿਆਂ ਦੀ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ''ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ

Sunday, Jul 22, 2018 - 02:27 AM (IST)

ਅਲਵਰ— ਰਾਜਸਥਾਨ ਵਿਚ ਅਲਵਰ ਦੀ ਇਕ ਅਦਾਲਤ ਨੇ 7 ਮਹੀਨਿਆਂ ਦੀ ਬੱਚੀ ਦਾ ਅਗਵਾ ਅਤੇ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ। 
ਅਲਵਰ ਦੇ ਪ੍ਰਮੁੱਖ ਜੱਜ ਜਗਿੰਦਰ ਅਗਲਵਾਰ ਨੇ ਦੋਸ਼ੀ ਲਛਮਨਗੜ੍ਹ ਇਲਾਕੇ ਦੇ ਹਰਸਾਨਾ ਨਿਵਾਸੀ ਪਿੰਟੂ ਨੂੰ ਇਹ ਸਜ਼ਾ ਸੁਣਾਈ। ਰਾਜਸਥਾਨ ਵਿਚ ਇਹ ਪਹਿਲਾ ਮਾਮਲਾ ਹੈ ਕਿ ਮੁਲਜ਼ਮ ਨੂੰ ਦੋਸ਼ੀ ਠਹਿਰਾਉਂਦਿਆਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੋਵੇ। 
ਵਰਨਣਯੋਗ ਹੈ ਕਿ ਬੀਤੀ 18 ਜੁਲਾਈ ਨੂੰ ਅਦਾਲਤ ਨੇ ਇਸ ਮਾਮਲੇ 'ਚ ਪਿੰਟੂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸ਼ਨੀਵਾਰ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਕੀਤਾ ਸੀ। 10 ਮਈ ਨੂੰ ਦਰਜ ਇਸ ਮਾਮਲੇ 'ਚ ਅਦਾਲਤ ਨੇ ਰੋਜ਼ਾਨਾ ਸੁਣਵਾਈ ਕੀਤੀ ਸੀ।


Related News