ਕੇਂਦਰੀ ਜੇਲ੍ਹ ਫਿਰ ਤੋਂ ਚਰਚਾ ''ਚ, 11 ਮੋਬਾਈਲ ਫੋਨ, 7 ਸਿਮ ਸਮੇਤ 3 ਏਅਰ ਫੋਨ ਬਰਾਮਦ

Saturday, Oct 05, 2024 - 10:53 AM (IST)

ਤਰਨਤਾਰਨ(ਰਮਨ)- ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰੋਂ ਇਕ ਵਾਰ ਫਿਰ 11 ਮੋਬਾਈਲ ਫੋਨ ਅਤੇ 7 ਸਿਮ, ਇਕ ਚਾਰਜ਼ਰ, 3 ਏਅਰ ਫੋਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਬਾਬਤ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਹੇਠ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿਹਤ ਨਾਲ ਜੁੜੀ ਅਪਡੇਟ

ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਪਿਆਰਾ ਰਾਮ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਬੀਤੀ 2 ਅਕਤੂਬਰ ਨੂੰ ਜਦੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਉਸ ਬੈਰਕ ਨੰਬਰ-6 ਵਿਚੋਂ ਵੱਖ-ਵੱਖ ਕੰਪਨੀ ਦੇ 3 ਟੱਚ ਸਕਰੀਨ ਮੋਬਾਈਲ ਬਰਾਮਦ ਹੋਏ, ਜਿਸ ਬਾਬਤ ਨਾ-ਮਾਲੂਮ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਸੜਕ ਹਾਦਸੇ ਪੁਆਏ ਵੈਣ, ਦੋ ਧੀਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ

ਰਘਬੀਰ ਚੰਦ ਸਹਾਇਕ ਸੁਪਰਡੈਂਟ ਨੇ 26 ਸਤੰਬਰ ਨੂੰ ਵਾਰਡ ਨੰਬਰ-7 ਦੀ ਬੈਰਕ-2 ਦੀ ਅਚਨਚੇਤ ਤਲਾਸ਼ੀ ਦੌਰਾਨ ਬੈਰਕ ਵਿਚੋਂ ਜੈਪਾਲ ਸਿੰਘ ਵਾਸੀ ਵਾਰਡ ਨੰਬਰ-9 ਪੱਟੀ ਪਾਸੋਂ ਇਕ ਟੱਚ ਸਕਰੀਨ ਮੋਬਾਈਲ ਸਮੇਤ ਸਿਮ ਅਤੇ 7 ਲਵਾਰਿਸ ਮੋਬਾਈਲ ਸਮੇਤ 6 ਸਿਮ, ਇਕ ਚਾਰਜ਼ਰ, 3 ਏਅਰ ਫੋਨ ਬਰਾਮਦ ਕਰਦੇ ਹੋਏ ਜੈਪਾਲ ਸਮੇਤ 2 ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News