ਦਰਿਆਗੰਜ ਹਿੰਸਾ : ਭੀਮ ਆਰਮੀ ਮੁਖੀ ਨੂੰ ਤੀਸ ਹਜ਼ਾਰੀ ਕੋਰਟ ਨੇ ਦਿੱਤੀ ਜ਼ਮਾਨਤ

Wednesday, Jan 15, 2020 - 06:33 PM (IST)

ਦਰਿਆਗੰਜ ਹਿੰਸਾ : ਭੀਮ ਆਰਮੀ ਮੁਖੀ ਨੂੰ ਤੀਸ ਹਜ਼ਾਰੀ ਕੋਰਟ ਨੇ ਦਿੱਤੀ ਜ਼ਮਾਨਤ

ਨਵੀਂ ਦਿੱਲੀ — ਭੀਮ ਆਰਮੀ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਸੀ.ਏ.ਏ. ਖਿਲਾਫ ਪੁਰਾਣੀ ਦਿੱਲੀ ਦੇ ਦਰਿਆਗੰਜ ਇਲਾਕੇ 'ਚ ਹੋਈ ਹਿੰਸਾ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ 'ਚ ਹੋਈ ਸੁਣਵਾਈ ਤੋਂ ਬਾਅਦ ਤੀਸ ਹਜ਼ਾਰੀ ਕੋਰਟ ਨੇ ਆਜ਼ਾਦ ਨੂੰ ਜ਼ਮਾਨਤ ਦੇ ਦਿੱਤੀ ਹੈ ਨਾਲ ਹੀ ਕੋਰਟ ਨੇ ਸ਼ਰਤ ਵੀ ਰੱਖੀ ਹੈ। ਇਸ ਸ਼ਰਤ 'ਚ ਕੋਰਟ ਨੇ ਕਿਹਾ ਹੈ ਕਿ ਚੰਦਰਸ਼ੇਖਰ ਅਗਲੇ 4 ਹਫਤੇ ਤਕ ਦਿੱਲੀ 'ਚ ਨਹੀਂ ਰਹਿਣਗੇ।
ਦਿੱਲੀ 'ਚ ਚੋਣ ਹੋਣ ਵਾਲੇ ਹਨ, ਅਜਿਹੇ 'ਚ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਚੋਣ 'ਚ ਕੋਈ ਦਖਲਅੰਦਾਜੀ ਨਾ ਹੋਵੇ, ਇਸ ਦੇ ਲਈ ਚੰਦਰਸ਼ੇਖਰ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ। ਕੋਰਟ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਜਦੋਂ ਤਕ ਚਾਰਜਸ਼ੀਟ ਦਾਇਰ ਨਹੀਂ ਹੁੰਦੀ, ਚੰਦਰਸ਼ੇਖਰ ਸਹਾਰਨਪੁਰ 'ਚ ਹਰ ਸ਼ਨੀਵਾਰ ਨੂੰ ਐੱਸ.ਐੱਚ.ਓ. ਸਾਹਮਣੇ ਆਪਣੀ ਹਾਜ਼ਰੀ ਦੇਣਗੇ। ਉਥੇ ਹੀ ਕੋਰਟ ਵੱਲੋ ਚੰਦਰਸ਼ੇਖਰ ਨੂੰ ਇਹ ਨਿਰਦੇਸ਼ ਵੀ ਮਿਲਿਆ ਹੈ ਕਿ ਉਹ ਦਿੱਲੀ ਦੇ ਸ਼ਾਹੀਨ ਬਾਗ ਵੀ ਨਹੀਂ ਜਾਣਗੇ ਅਤੇ ਨਾ ਹੀ ਉਥੇ ਚੱਲ ਰਹੇ ਪ੍ਰਦਰਸ਼ਨ 'ਚ ਕਿਸੇ ਵੀ ਤਰ੍ਹਾਂ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ।


author

Inder Prajapati

Content Editor

Related News