ਦਾਰਜੀਲਿੰਗ : ਜੀ.ਜੇ.ਐਮ. ਦਾ ਅਲਟੀਮੇਟਮ, 23 ਜੂਨ ਨੂੰ ਸ਼ਹਿਰ ਤੋਂ ਦੂਰ ਰਹਿਣ ਸਕੂਲੀ ਵਿਦਿਆਰਥੀ

Wednesday, Jun 21, 2017 - 07:56 PM (IST)

ਦਾਰਜੀਲਿੰਗ— ਜੀ.ਜੇ. ਐਮ. (ਗੋਰਖਾ ਜਨ ਮੁਕਤੀ ਮੋਰਚਾ) ਦੇ ਸਹਾਇਕ ਸਕੱਤਰ ਵਿਨੈ ਤਮਾਂਗ ਨੇ ਦਾਰਜੀਲਿੰਗ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਥੋਂ ਬਾਹਰ ਕੱਢਣ ਲਈ 23 ਜੂਨ ਨੂੰ 12 ਘੰਟੇ ਦਾ ਸਮਾਂ ਦਿੱਤਾ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਦੇ ਦਾਰਜੀਲਿੰਗ 'ਚ ਗੋਰਖਾ ਜਨਮੁਕਤੀ ਮੋਰਚਾ ਵਲੋਂ ਕੀਤੇ ਗਏਬੰਦ ਦਾ ਅੱਜ 9ਵਾਂ ਦਿਨ ਹੈ ਅਤੇ ਇਸ ਤੋਂ ਬਾਅਦ ਫੈਲੀ ਹਿੰਸਾ ਤੋਂ ਬਾਅਦ ਉਥੋਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਕ ਹਫਤੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਿੰਸਾ ਅਜੇ ਵੀ ਜਾਰੀ ਹੈ। ਵੱਖ ਗੋਰਖਾਲੈਂਡ ਦੀ ਮੰਗ ਕਰ ਰਹੇ ਗੋਰਖਾ ਜਨਮੁਕਤੀ ਮੋਰਚਾ ਦੇ ਪ੍ਰਦਰਸ਼ਨਕਾਰੀ ਹੋਰ ਜ਼ਿਆਦਾ ਉਗਰ ਹੋ ਗਏ ਹਨ। 
ਯਾਦ ਰਹੇ ਕਿ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਦਾਰਜੀਲਿੰਗ 'ਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਵਿਰੋਧ ਪ੍ਰਦਰਸ਼ਨਾਂ ਦਾ ਇਹ ਨਵਾਂ ਦੌਰ ਕੁਝ ਸਮੇਂ ਤੋਂ ਬੰਗਾਲੀ ਭਾਸ਼ਾ ਨੂੰ ਲੱਦੇ ਜਾਣ ਦੇ ਵਿਰੋਧ 'ਚ ਹੋ ਰਿਹਾ ਹੈ। ਦਰਅਸਲ ਮਮਤਾ ਬੈਨਰਜੀ ਦੀ ਅਗਵਾਈ 'ਚ ਪੱਛਮੀ ਬੰਗਾਲ ਸਰਕਾਰ ਨੇ ਬੰਗਾਲੀ ਨੂੰ ਪੱਛਮੀ ਬੰਗਾਲ ਦੇ ਸਾਰੇ ਸਕੂਲਾਂ ਲਈ ਜ਼ਰੂਰੀ ਬਣਾ ਦਿੱਤਾ ਸੀ, ਜਿਸ ਤੋਂ ਬਾਅਦ ਬੰਗਾਲੀ ਥੋਪਣ ਦੇ ਵਿਰੋਧ 'ਚ ਗੋਰਖਾਲੈਂਡ ਦੇ ਜ਼ਿਆਦਾਤਰ ਇਲਾਕਿਆਂ 'ਚ ਹਿੰਸਾ ਫੈਲੀ ਹੋਈ ਹੈ।


Related News