ਪੰਜਾਬ ਦੇ 13 ਲੱਖ ਤੋਂ ਵੱਧ ਬੱਚਿਆਂ ਦੀ ਸਰੀਰਕ ਵਿਕਾਸ ਦਰ ਘੱਟ, ਜਾਣੋ 23 ਜ਼ਿਲ੍ਹਿਆਂ ਦੀ ਰਿਪੋਰਟ

Saturday, Sep 14, 2024 - 02:42 PM (IST)

ਜਲੰਧਰ- ਪੰਜਾਬ 'ਚ ਕੱਦ-ਕਾਠ ਅਤੇ ਸੁਚੱਜਾ ਸਰੀਰ ਹੀ ਨੌਜਵਾਨਾਂ ਦੀ ਪਛਾਣ ਹੈ ਪਰ ਮੌਜੂਦਾ ਸਮੇਂ 'ਚ ਸੂਬੇ ਵਿਚ 6 ਸਾਲ ਤੱਕ ਦੇ 16 ਫੀਸਦੀ ਬੱਚੇ ਆਮ ਤੋਂ ਘੱਟ ਕੱਦ ਦੇ ਹਨ। ਅਗਸਤ 2024 ਲਈ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦੇ ਨਿਊਟ੍ਰੀਸ਼ਨ ਟਰੈਕਰ ਦੀ ਜਾਂਚ ਤੋਂ ਇਹ ਖੁਲਾਸਾ ਹੋਇਆ ਹੈ। ਆਂਗਣਵਾੜੀ ਕੇਂਦਰਾਂ ਵਿੱਚ ਰਜਿਸਟਰਡ 13,98,0401 ਬੱਚਿਆਂ ਵਿੱਚੋਂ, 5 ਫੀਸਦੀ ਘੱਟ ਭਾਰ (ਕੁਪੋਸ਼ਿਤ) ਹਨ, ਜਦੋਂ ਕਿ 4% ਜ਼ਿਆਦਾ ਭਾਰ ਵਾਲੇ ਹਨ। ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ 20 ਤੋਂ 26 ਫੀਸਦੀ ਦੇ ਵਿਚਕਾਰ ਘੱਟ  ਕੱਦ ਅਤੇ 7 ਜ਼ਿਲ੍ਹਿਆਂ 'ਚ 7 ਤੋਂ 9 ਫੀਸਦੀ ਘੱਟ ਭਾਰ ਹੈ। 
 

ਅੰਮ੍ਰਿਤਸਰ ਹਵਾਈ ਅੱਡੇ 'ਤੇੇ ਪਿਆ ਭੜਥੂ, ਅਮਰੀਕਾ ਜਾ ਰਹੇ ਵਿਅਕਤੀ ਕੋਲੋਂ ਵੱਡੀ ਗਿਣਤੀ 'ਚ ਗੋਲੀਆਂ ਬਰਾਮਦ

ਜ਼ਿਲ੍ਹਾ   ਬੱਚੇ                    ਘੱਟ ਕੱਦ ਘੱਟ ਭਾਰ
ਮਲੇਰਕੋਟਲਾ  29156      26 8
ਫਾਜ਼ਿਲਕਾ  63781             23 9
ਮੁਕਤਸਰ               47034           23 8
ਬਰਨਾਲਾ         33209   21   9
ਲੁਧਿਆਣਾ   138414             21 7
ਜਲੰਧਰ               79865               20 7
ਫਰੀਦਕੋਟ             31613               19 5
ਫਤਹਿਗੜ੍ਹ             30466             18 5
ਅੰਮ੍ਰਿਤਸਰ               100393         18 5
ਪਟਿਆਲਾ             85709           18 6
ਰੂਪਨਗਰ                   38490 18 7
ਨਵਾਂ ਸ਼ਹਿਰ  33498   18 6
ਤਰਨਤਾਰਨ 56803             18 4
ਕਪੂਰਥਲਾ                       39252       16 4
ਮੋਗਾ   51021           16 4
ਸੰਗਰੂਰ                   65358                     15 6
ਬਠਿੰਡਾ 77616                     12 4
ਹੁਸ਼ਿਆਰਪੁਰ                       96888             12 3
ਮੋਹਾਲੀ  47254                     12 3
ਫਿਰੋਜ਼ਪੁਰ                         64961             11 3
ਮਾਨਸਾ                     45380                   9 3
ਗੁਰਦਾਸਪੁਰ               99019                     7 2
ਪਠਾਨਕੋਟ                   43221 3 0

ਇਹ ਵੀ ਪੜ੍ਹੋ- ਜੇ ਤੁਸੀਂ ਵੀ ਆਪਣੇ ਬੱਚੇ ਨੂੰ ਦਿੰਦੇ ਹੋ ਫਰੂਟੀ ਤਾਂ ਸਾਵਧਾਨ, ਹੋਸ਼ ਉਡਾਵੇਗੀ ਇਹ ਘਟਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News