ਦਲਿਤ ਲੜਕੀ ਨੂੰ ਅਗਵਾ ਕਰਕੇ ਦੋ ਨੋਜਵਾਨਾਂ ਨੇ ਕੀਤਾ ਕੁਕਰਮ

Saturday, Jun 23, 2018 - 05:26 PM (IST)

ਦਲਿਤ ਲੜਕੀ ਨੂੰ ਅਗਵਾ ਕਰਕੇ ਦੋ ਨੋਜਵਾਨਾਂ ਨੇ ਕੀਤਾ ਕੁਕਰਮ

ਹਰਿਆਣਾ— ਹਰਿਆਣਾ ਦੇ ਹਿਸਾਰ ਜ਼ਿਲੇ 'ਚ ਇਕ ਦਲਿਤ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਦੋ ਨੋਜਵਾਨਾਂ ਵੱਲੋਂ ਕੁਕਰਮ ਕੀਤੇ ਜਾਣ ਦੀ ਮਾਮਲਾ ਸਾਹਮਣੇ ਆਇਆ ਹੈ। ਨਾਰਨੌਦ ਥਾਣਾ ਇਨਚਾਰਜ ਨੇ ਦੱਸਿਆ ਕਿ ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਦੀ ਪਛਾਣ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਦੋਵੇਂ ਭੈਣ-ਭਰਾ ਖੇਤ ਤੋਂ ਆਪਣੇ ਪਿੰਡ ਵੱਲ ਪੈਦਲ ਜਾ ਰਹੇ ਸਨ ਕਿ ਰਸਤੇ 'ਚ ਦੋ ਬਦਮਾਸ਼ਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਨਾਬਾਲਗ ਦੇ ਭਰਾ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰਕੇ ਲੜਕੀ ਨੂੰ ਅਗਵਾ ਕਰਕੇ ਲੈ ਗਏ ਅਤੇ ਕੋਲ ਦੇ ਹੀ ਇਕ ਹੋਟਲ 'ਚ ਲੈ ਜਾ ਕੇ ਦੋਵੇਂ ਦੋਸ਼ੀਆਂ ਨੇ ਕੁਕਰਮ ਕੀਤਾ। ਸ਼ੋਰ ਮਚਾਉਣ 'ਤੇ ਦੋਵੇਂ ਲੜਕੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਏ। ਪੁਲਸ ਨੇ ਪੀੜਤਾਂ ਦੇ ਬਿਆਨ 'ਤੇ ਇਕ ਦੋਸ਼ੀ ਨੌਜਵਾਨ ਦਾ ਨਾਂ ਅਨਿਲ ਦੱਸਿਆ ਹੈ, ਜਦਕਿ ਉਸ ਨੂੰ ਦੂਜੇ ਸਾਥੀ ਬਾਰੇ ਪਤਾ ਨਹੀਂ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਵਿਰੁੱਥ ਧਾਰਾ 376,341,363,342,323,506 ਅਤੇ ਪੋਸਕੋ ਐਕਸ ਅਤੇ ਐੱਸ. ਸੀ. ਐੱਸ. ਟੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।


Related News