ਕੈਂਸਰ ਰੋਗੀ ਕੁੜੀ ਲਈ 24 ਘੰਟਿਆਂ ਤੋਂ ਵੀ ਘੱਟ ਸਮੇਂ ''ਚ ਜਮਾਂ ਹੋਏ 80 ਲੱਖ ਰੁਪਏ, ਪਰਿਵਾਰ ਨੇ ਕੀਤਾ ਧੰਨਵਾਦ

Saturday, Jun 03, 2023 - 02:02 PM (IST)

ਕੈਂਸਰ ਰੋਗੀ ਕੁੜੀ ਲਈ 24 ਘੰਟਿਆਂ ਤੋਂ ਵੀ ਘੱਟ ਸਮੇਂ ''ਚ ਜਮਾਂ ਹੋਏ 80 ਲੱਖ ਰੁਪਏ, ਪਰਿਵਾਰ ਨੇ ਕੀਤਾ ਧੰਨਵਾਦ

ਸ਼੍ਰੀਨਗਰ (ਏਜੰਸੀ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਇਕ ਕੈਂਸਰ ਰੋਗੀ ਦੇ ਪਰਿਵਾਰ ਵਲੋਂ ਮਦਦ ਦੀ ਗੁਹਾਰ ਲਗਾਉਣ ਦੇ 24 ਘੰਟਿਆਂ ਅੰਦਰ ਹੀ ਕ੍ਰਾਊਡ ਫੰਡਿੰਗ ਨਾਲ 80 ਲੱਖ ਰੁਪਏ ਪਰਿਵਾਰ ਦੇ ਬੈਂਕ ਖਾਤੇ 'ਚ ਜਮਾਂ ਹੋ ਗਏ। ਪੁਲਵਾਮਾ ਜ਼ਿਲ੍ਹੇ 'ਚ ਲਊਕੇਮੀਆ (ਬਲੱਡ ਕੈਂਸਰ) ਲਈ ਆਪਣੀ ਧੀ ਦਾ ਇਲਾਜ ਕਰਵਾ ਰਹੇ ਇਕ ਪਰਿਵਾਰ ਨੂੰ ਖਰਚ ਲਈ ਜੋ ਕੁਝ ਵੀ ਸੀ ਉਸ ਨੂੰ ਵੇਚਣਾ ਪਿਆ। ਉਨ੍ਹਾਂ ਕੋਲ ਇਲਾਜ ਕਰਵਾਉਣ ਲਈ ਕੁਝ ਨਹੀਂ ਸੀ। 

ਪਰਿਵਾਰ ਵਲੋਂ ਸੋਸ਼ਲ ਮੀਡੀਆ 'ਤੇ ਤੁਰੰਤ ਮਦਦ ਦੀ ਅਪੀਲ ਕਰਨ ਤੋਂ ਬਾਅਦ ਉਨ੍ਹਾਂ ਦੇ ਬੈਂਕ ਖਾਤੇ 'ਚ ਪੈਸੇ ਇੰਝ ਆਉਣ ਲੱਗੇ ਜਿਵੇਂ ਉਨ੍ਹਾਂ ਨੇ ਅਲਾਦੀਨ ਦਾ ਜਾਦੂਈ ਚਿਰਾਗ ਰਗੜ ਦਿੱਤਾ ਹੋਵੇ। 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਕ੍ਰਾਊਡ ਫੰਡਿੰਗ ਦੇ ਮਾਧਿਅਮ ਨਾਲ 80 ਲੱਖ ਰੁਪਏ ਜਮਾਂ ਕੀਤੇ ਗਏ ਅਤੇ ਪਰਿਵਾਰ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਹੋਰ ਪੈਸੇ ਭੇਜਣ ਤੋਂ ਰੋਕਣ ਲਈ ਸੋਸ਼ਲ ਮੀਡੀਆ 'ਤੇ ਇਕ ਹੋਰ ਅਪੀਲ ਕਰਨੀ ਪਈ।


author

DIsha

Content Editor

Related News