ਕੈਥਲ ’ਚ ਕਰੋੜਾਂ ਦੀ ਠੱਗੀ, ਦੋਸ਼ੀਆਂ ਨੇ ਕਰਜ਼ ਦੇਣ ਦੇ ਨਾਂ ’ਤੇ ਠੱਗੇ 16 ਕਰੋੜ ਰੁਪਏ

04/19/2022 4:45:32 PM

ਕੈਥਲ (ਜਯਪਾਲ)– ਹਰਿਆਣਾ ਦੇ ਕੈਥਲ ’ਚ ਲੋਕਾਂ ਨੂੰ ਸਸਤੇ ਦਰ ’ਚ ਕਰਜ਼ ਦੇਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਵਲੋਂ ਦੱਸਿਆ ਗਿਆ ਹੈ ਕਿ ਕੈਥਲ ’ਚ ਕਰੀਬ 16 ਕਰੋੜ ਦੀ ਠੱਗੀ ਹੋਈ ਹੈ। ਇਸ ਦੇ ਨਾਲ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ 45 ਤੋਂ 50 ਕਰੋੜ ਰੁਪਏ ਦੀ ਠੱਗੀ ਕਰ ਕੇ ਕੰਪਨੀ ਫਰਾਰ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਕੈਥਲ ’ਚ ਕਰੀਬ 4 ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਕੁਝ ਲੋਕਾਂ ਵਲੋਂ ‘ਏਡੀ ਕ੍ਰੇਡਿਟ ਕੋਆਪਰੇਟਿਵ ਸੋਸਾਇਟੀ ਲਿਮਟਿਡ’ ਦਾ ਦਫ਼ਤਰ ਖੋਲ੍ਹਿਆ ਸੀ, ਇਸ ਦਰਮਿਆਨ ਗਰੀਬ ਲੋਕਾਂ ਨੂੰ ਸਸਤੀ ਦਰਾਂ ’ਤੇ ਕਰਜ਼ ਦੇਣ ਦੀ ਗੱਲ ਆਖੀ ਗਈ ਸੀ। ਕੰਪਨੀ ਦੇ ਝਾਂਸੇ ’ਚ ਆ ਕੇ ਕੈਥਲ ਜ਼ਿਲ੍ਹੇ ਦੇ ਹਜ਼ਾਰਾਂ ਲੋਕਾਂ ਨੇ ਇਸ ਕੰਪਨੀ ’ਚ ਆਪਣੇ ਪੈਸੇ ਨਿਵੇਸ਼ ਕੀਤੇ ਸਨ, ਜਿਸ ਦੀ ਬਕਾਇਦਾ ਪਾਸ ਬੁੱਕ ਅਤੇ ਹੋਰ ਦਸਤਾਵੇਜ਼ ਲੋਕਾਂ ਨੂੰ ਦਿੱਤੇ ਗਏ ਸਨ। ਹੁਣ ਪਿਛਲੇ 6 ਮਹੀਨਿਆਂ ਤੋਂ ਜਿੱਥੇ ਕੰਪਨੀ ਦਾ ਦਫ਼ਤਰ ਹੁੰਦਾ ਸੀ, ਉੱਥੇ ਹੁਣ ਕਿਸੇ ਹੋਰ ਕੰਪਨੀ ਦਾ ਦਫ਼ਤਰ ਚਲ ਰਿਹਾ ਹੈ। ਉੱਥੇ ਜੋ ਕੰਪਨੀ ਸੀ, ਉਹ ਫਰਾਰ ਹੋ ਗਈ ਹੈ।

ਉੱਥੇ ਹੀ ਮਾਮਲੇ ’ਚ ਪੁਲਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਨਵਰੀ ’ਚ ਸ਼ਿਕਾਇਤ ਦਿੱਤੀ ਸੀ, ਜਿਸ ਦੀ ਐੱਫ. ਆਈ. ਆਰ. ਪੁਲਸ ਨੇ ਅਜੇ ਤੱਕ ਵੀ ਦਰਜ ਨਹੀਂ ਕੀਤੀ ਹੈ। ਹਾਲਾਂਕਿ ਹੁਣ ਪੀੜਤਾ ਦਾ ਕਹਿਣਾ ਹੈ ਕਿ ਉਹ ਮਾਮਲੇ ਨੂੰ ਲੈ ਕੇ ਐੱਸ. ਪੀ. ਕੈਥਲ ਨਾਲ ਮੁਲਾਕਾਤ ਕਰਨਗੇ, ਤਾਂ ਕਿ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ।


Tanu

Content Editor

Related News