ਹਿਮਾਚਲ 'ਚ 32 ਸਾਲਾ ਸ਼ਖਸ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ, ਹੋਇਆ ਸਿਹਤਮੰਦ

03/28/2020 1:23:10 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਸ਼ਖਸ ਨੇ ਕੋਰੋਨਾ ਵਿਰੁੱਧ ਜੰਗ ਜਿੱਤ ਲਈ ਹੈ ਅਤੇ ਹੁਣ ਉਹ ਸਿਹਤਮੰਦ ਹੋ ਚੁੱਕਾ ਹੈ। ਐਡੀਸ਼ਨਲ ਮੁੱਖ ਸਕੱਤਰ (ਸਿਹਤ) ਆਰ. ਡੀ. ਧੀਮਾਨ ਨੇ ਇਕ ਬਿਆਨ 'ਚ ਕਿਹਾ ਕਿ ਜ਼ਿਲੇ ਦੇ ਸ਼ਾਹਪੁਰ ਸਬ ਡਿਵੀਜ਼ਨ ਦੀ ਹਰਚਕੀਅਨ ਤਹਿਸੀਲ ਦਾ 32 ਸਾਲਾ ਸ਼ਖਸ ਬੀਮਾਰੀ ਤੋਂ ਉੱਭਰ ਚੁੱਕਾ ਹੈ। ਧੀਮਾਨ ਨੇ ਦੱਸਿਆ ਕਿ ਉਸ ਦੀ ਤਾਜ਼ਾ ਰਿਪੋਰਟ ਨੈਗੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ 'ਚ 3 ਲੋਕ ਵਾਇਰਸ ਤੋਂ ਪੀੜਤ ਪਾਏ ਗਏ ਸਨ। ਅਧਿਕਾਰਤ ਅੰਕੜਿਆਂ ਮੁਤਾਬਕ ਇਕ ਮਰੀਜ਼ ਸਿਹਤਮੰਦ ਹੋ ਚੁੱਕਾ ਹੈ, ਜਦਕਿ ਇਕ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 69 ਸਾਲਾ ਇਕ ਮਰੀਜ਼ ਦੀ 23 ਮਾਰਚ ਨੂੰ ਮੌਤ ਹੋ ਗਈ, ਜੋ ਕਿ ਹਾਲ ਹੀ 'ਚ ਅਮਰੀਕਾ ਤੋਂ ਪਰਤਿਆ ਸੀ। 

ਜੋ ਵਿਅਕਤੀ ਸਿਹਤਮੰਦ ਹੋ ਗਿਆ ਹੈ, ਉਹ ਸ਼ਾਹਪੁਰ ਸਬ ਡਿਵੀਜ਼ਨ ਦੀ 64 ਸਾਲਾ ਮਹਿਲਾ ਨਾਲ 20 ਮਾਰਚ ਨੂੰ ਵਾਇਰਸ ਤੋਂ ਪੀੜਤ ਪਾਇਆ ਗਿਆ ਸੀ। ਧੀਮਾਨ ਨੇ ਕਿਹਾ ਕਿ ਅਜੇ ਤਕ 150 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਉਨ੍ਹਾਂ 'ਚੋਂ 147 ਲੋਕਾਂ ਦੀ ਰਿਪੋਰਟ ਨੈਗੇਟਿਵ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੱਲ 2,409 ਲੋਕ ਹੋਰ ਦੇਸ਼ਾਂ ਤੋਂ ਸੂਬੇ 'ਚ ਪਰਤੇ ਹਨ। ਇਨ੍ਹਾਂ 'ਚੋਂ 688 ਲੋਕਾਂ ਨੇ 28 ਦਿਨਾਂ ਦੇ ਜ਼ਰੂਰੀ ਨਿਗਰਾਨੀ ਸਮਾਂ ਨੂੰ ਪੂਰਾ ਕਰ ਲਿਆ ਹੈ। 1,476 ਲੋਕ ਅਜੇ ਵੀ ਨਿਗਰਾਨੀ ਵਿਚ ਹਨ ਅਤੇ ਇਨ੍ਹਾਂ 'ਚੋਂ 179 ਲੋਕ ਸੂਬੇ 'ਚੋਂ ਚੱਲੇ ਗਏ ਹਨ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ ਇਸ ਸਮੇਂ ਲਾਕ ਡਾਊਨ ਹੈ। ਲਾਕ ਡਾਊਨ 21 ਦਿਨਾਂ ਹੈ ਯਾਨੀ ਕਿ 14 ਅਪ੍ਰੈਲ ਤਕ ਦਾ ਹੈ, ਜੋ ਕਿ ਮੰਗਲਵਾਰ ਰਾਤ 12 ਵਜੇ ਤੋਂ ਲਾਗੂ ਹੋ ਗਿਆ। ਇਸ ਸਮੇਂ ਪੂਰੀ ਦੁਨੀਆ 'ਚ ਵਾਇਰਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਦੁਨੀਆ ਭਰ 'ਚ 26 ਹਜ਼ਾਰ ਤੋਂ ਵਧਰੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੱਖ 90 ਹਜ਼ਾਰ ਲੋਕ ਇਸ ਵਾਇਰਸ ਦੀ ਲਪੇਟ 'ਚ ਹਨ। 

ਇਹ ਵੀ ਪੜ੍ਹੋ : ਕੋਵਿਡ-19 ਨਾਲ ਜੰਗ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ 800 ਤੋਂ ਪਾਰ


Tanu

Content Editor

Related News