ਜਨਵਰੀ ਤੋਂ ਹੁਣ ਤਕ ਕੋਰੋਨਾ ਵੈਕਸੀਨ ਦੀਆਂ 44 ਲੱਖ ਤੋਂ ਜ਼ਿਆਦਾ ਖੁਰਾਕਾਂ ਬਰਬਾਦ, RTI ਦਾ ਖੁਲਾਸਾ
Tuesday, Apr 20, 2021 - 05:43 PM (IST)
ਨਵੀਂ ਦਿੱਲੀ– ਦੇਸ਼ ’ਚ ਕੋਵਿਡ-19 ਵੈਕਸੀਨ ਦੀ ਕਮੀ ਹੋਣ ਕਾਰਨ ਵੈਕਸੀਨੇਸ਼ਨ ਦੀ ਰਫਤਾਰ ਹੌਲੀ ਪੈ ਗਈ ਹੈ। ਸਰਕਾਰ ਨੇ ਉਤਪਾਦਨ ਵਧਾਉਣ ’ਤੇ ਜ਼ੋਰ ਦਿੱਤਾ ਹੈ। ਇਸ ਵਿਚਕਾਰ ਇਕ ਆਰ.ਟੀ.ਆਈ. ਤੋਂ ਆਈ ਇਹ ਜਾਣਕਾਰੀ ਹੈਰਾਨ ਕਰਦੀ ਹੈ ਕਿ ਦੇਸ਼ ’ਚ ਹੁਣ ਤਕ 44 ਲੱਖ ਤੋਂ ਜ਼ਿਆਦਾ ਵੈਕਸੀਨ ਦੀਆਂ ਖੁਰਾਕਾਂ ਬਰਬਾਦ ਹੋ ਚੁੱਕੀਆਂ ਹਨ। ਸੂਚਨਾ ਦੇ ਅਧਿਕਾਰ ਆਰ.ਟੀ.ਆਈ. ਤਹਿਤ ਮਿਲੀ ਜਾਣਕਾਰੀ ਮੁਤਾਬਕ, ਇਸ ਸਾਲ ਜਨਵਰੀ ’ਚ ਸ਼ੁਰੂ ਹੋਈ ਟੀਕਾਕਾਰਨ ਮੁਹਿੰਮ ਤੋਂ ਹੁਣ ਤਕ 44 ਲੱਖ ਤੋਂ ਜ਼ਿਆਦਾ ਖੁਰਾਕਾਂ ਬਰਬਾਦ ਹੋ ਚੁੱਕੀਆਂ ਹਨ। ਸਭ ਤੋਂ ਜ਼ਿਆਦਾ 12.10 ਫੀਸਦੀ ਖੁਰਾਕਾਂ ਦੀ ਬਰਬਾਦੀ ਤਮਿਲਨਾਡੂ ’ਚ ਹੋਈ ਹੈ। ਇਸ ਤੋਂ ਬਾਅਦ ਹਰਿਆਣਾ (9.74 ਫੀਸਦੀ), ਪੰਜਾਬ (8.12 ਫੀਸਦੀ), ਮਣੀਪੁਰ (7.8 ਫੀਸਦੀ) ਅਤੇ ਤੇਲੰਗਾਨਾ (7.55 ਫੀਸਦੀ) ਦਾ ਸਥਾਨ ਹੈ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ ’ਚ 1700 ਤੋਂ ਵਧੇਰੇ ਮੌਤਾਂ
ਬਰਬਾਦੀ ਦਾ ਕਾਰਨ
ਜਾਣਕਾਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਦੌਰ ’ਚ ਜ਼ਿਆਦਾ ਵੈਕਸੀਨ ਖੁਰਾਕਾਂ ਦੀ ਬਰਬਾਦੀ ਦਾ ਕਾਰਨ ਇਹ ਸੀ ਕਿ ਲੋਕ ਟੀਕਾ ਲਗਵਾਉਣ ਘੱਟ ਗਿਣਤੀ ’ਚ ਆਉਂਦੇ ਸਨ। ਹੁੰਦਾ ਇਹ ਹੈ ਕਿ ਟੀਕੇ ਦੀ ਇਕ ਸ਼ੀਸ਼ੀ ’ਚ 10 ਤੋਂ 12 ਖੁਰਾਕਾਂ ਹੁੰਦੀਆਂ ਹਨ। ਸ਼ੀਸ਼ੀ ਖੋਲ੍ਹਣ ਤੋਂ ਬਾਅਦ ਜੇਕਰ ਇਕ ਤੈਅ ਸਮੇਂ (ਕਰੀਬ ਅੱਧੇ ਘੰਟੇ) ਦੇ ਅੰਦਰ ਉਸ ਨੂੰ ਨਹੀਂ ਲਗਾਇਆ ਗਿਆ ਤਾਂ ਉਹ ਬੇਕਾਰ ਹੋ ਜਾਵੇਗਾ।
ਇਹ ਵੀ ਪੜ੍ਹੋ: ਸਾਬਕਾ ਪੀ. ਐੱਮ. ਮਨਮੋਹਨ ਸਿੰਘ ਕੋਰੋਨਾ ਪਾਜ਼ੇਟਿਵ, ਏਮਜ਼ ’ਚ ਦਾਖ਼ਲ
ਇਨ੍ਹਾਂ ਰਾਜਾਂ ’ਚ ਘੱਟ ਬਰਬਾਦੀ
ਖਬਰ ਮੁਤਾਬਕ, ਅੰਡਮਾਨ ਅਤੇ ਨਿਕੋਬਾਰ, ਦਮਨ ਅਤੇ ਦੀਵ, ਗੋਆ, ਹਿਮਾਚਲ ਪ੍ਰਦੇਸ਼, ਕੇਰਲ, ਲਕਸ਼ਦੀਪ, ਮਿਜੋਰਮ ਅਤੇ ਪੱਛਮੀ ਬੰਗਾਲ ’ਚ ਸਭ ਤੋਂ ਘੱਟ ਬਰਬਾਦੀ ਹੋਈ ਹੈ।
ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼
ਜ਼ਿਕਰਯੋਗ ਹੈ ਕਿ ਦੇਸ਼ ’ਚ ਕੋਰੋਨਾ ਦੇ ਰਿਕਾਰਡ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਨੇ 1 ਮਈ ਤੋਂ 18 ਸਾਲਾਂ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਵੈਕਸੀਨ ਦਾ ਐਲਾਨ ਕੀਤਾ ਹੈ। ਇਸ ਲਈ ਵੱਡੇ ਪੱਧਰ ’ਤੇ ਟੀਕੇ ਦੀ ਲੋੜ ਹੋਵੇਗੀ। ਦੇਸ਼ ’ਚ ਜੋ ਦੋ ਕੰਪਨੀਆਂ ਟੀਕਾ ਬਣਾ ਰਹੀਆਂ ਹਨ, ਉਨ੍ਹਾਂ ਦੁਆਰਾ ਇਸ ਮੰਗ ਦੀ ਪੂਰਤੀ ਸੰਭਵ ਨਹੀਂ ਹੈ। ਇਸ ਲਈ ਸਰਕਾਰ ਨੇ ਵਿਦੇਸ਼ੀ ਟੀਕਿਆਂ ਨੂੰ ਲਿਆਉਣ ਦੀ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ– ਕੋਰੋਨਾ ਨਾਲ ਬੁਰੇ ਹਾਲ, ਸ਼ਮਸ਼ਾਨ ਘਾਟ ਦੇ ਬਾਹਰ ਹੀ ਲਾਸ਼ ਰੱਖ ਕੇ ਚਲੇ ਗਏ ਰਿਸ਼ਤੇਦਾਰ
ਟੀਕਾਕਰਨ ਤੇਜ਼ ਕਰਨ ’ਤੇ ਜ਼ੋਰ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕੇਂਦਰ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੂੰ 3000 ਕਰੋੜ ਰੁਪਏ ਅਤੇ ਭਾਰਤ ਬਾਇਓਟੈੱਕ ਨੂੰ 1,500 ਕਰੋੜ ਰੁਪਏ ਦੇਣ ਦੀ ਗੱਲ ਕਹੀ ਹੈ। ਦੱਸ ਦੇਈਏ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈੱਕ, ਭਾਰਤ ’ਚ ਕੋਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ ਹੈ। ਭਾਰਤ ਭਾਇਓਟੈੱਕ ਕੋਵੈਕਸੀਨ ਬਣਾ ਰਹੀ ਹੈ, ਜਦਕਿ SII ਕੋਵਿਸ਼ੀਲਡ ਬਣਾ ਰਹੀ ਹੈ।
ਇਹ ਵੀ ਪੜ੍ਹੋ– ਕੋਵਿਡ-19: ਦਿੱਲੀ ਇਕ ਹਫ਼ਤੇ ਲਈ ‘ਬੰਦ’, ਕੇਜਰੀਵਾਲ ਨੇ ਲੋਕਾਂ ਨੂੰ ਕੀਤੀ ਇਹ ਖ਼ਾਸ ਅਪੀਲ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਨੂੰ ਵੈਕਸੀਨ ਨਿਰਮਾਤਾਵਾਂ ਨੂੰ ਹੋਰ ਰਿਆਇਤਾਂ ਦੇਣੀਆਂ ਚਾਹੀਆਂ। ਇਜ਼ਰਾਇਲ ਦੀ ਤਰ੍ਹਾਂ ਜ਼ਰੂਰੀ ਲਾਈਸੈਂਸਿੰਗ ਵਿਵਸਥਾ ਲਾਗੂ ਕੀਤੀ ਜਾਵੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕਿਸੇ ਵੀ ਵੈਕਸੀਨ ਨੂੰ ਜਿਸ ਨੂੰ ਯੂਰਪੀ ਮੈਡੀਕਲ ਏਜੰਸੀ ਜਾਂ ਯੂ.ਐੱਸ.ਐੱਫ.ਡੀ.ਏ. ਵਰਗੀਆਂ ਭਰੋਸੇਮੰਦ ਏਜੰਸੀਆਂ ਦੁਆਰਾ ਉਪਯੋਗ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ, ਉਸ ਨੂੰ ਘਰੇਲੂ ਆਯਾਤ ਕਰਕੇ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।