ਭਾਰਤ 'ਚ ਵਧੀ 'ਕੋਰੋਨਾ ਆਫ਼ਤ', ਮਰੀਜ਼ਾਂ ਦਾ ਅੰਕੜਾ 8.78 ਲੱਖ ਤੋਂ ਪਾਰ

07/13/2020 11:25:47 AM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦੀ ਆਫ਼ਤ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਤਾਂ ਇਕ ਦਿਨ 'ਚ 25 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਵੇ ਤਾਂ ਕੋਰੋਨਾ ਦੇ ਸਭ ਤੋਂ ਵਧੇਰੇ 28,701 ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤੱਕ ਦੀ ਇਕ ਦਿਨ 'ਚ ਸਭ ਤੋਂ ਵੱਡੀ ਗਿਣਤੀ ਹੈ। ਇਨ੍ਹਾਂ ਮਾਮਲਿਆਂ ਨੂੰ ਮਿਲਾ ਕੇ ਦੇਸ਼ ਵਿਚ ਕੁੱਲ ਮਰੀਜ਼ਾਂ ਦਾ ਅੰਕੜਾ 8,78,254 ਹੋ ਗਿਆ ਹੈ। ਇਸ ਖ਼ਤਰਨਾਕ ਵਾਇਰਸ ਦੀ ਵਜ੍ਹਾ ਕਰ ਕੇ 500 ਹੋਰ ਲੋਕਾਂ ਦੀ ਮੌਤ ਮਗਰੋਂ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 23,174 ਹੋ ਗਈ ਹੈ।

PunjabKesari

ਸਿਹਤ ਮੰਤਰਾਲਾ ਵਲੋਂ ਸੋਮਵਾਰ ਯਾਨੀ ਕਿ ਅੱਜ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ 5,53,470 ਲੋਕ ਸਿਹਤਯਾਬ ਹੋ ਚੁੱਕੇ ਹਨ, ਜਦਕਿ 3,01,609 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਕ ਅਧਿਕਾਰੀ ਮੁਤਾਬਕ ਹੁਣ ਤੱਕ ਦੇਸ਼ 'ਚ 63.01 ਫੀਸਦੀ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਦੱਸ ਦੇਈਏ ਕਿ ਇਹ ਲਗਾਤਾਰ ਚੌਥਾ ਅਜਿਹਾ ਦਿਨ ਹੈ, ਜਦੋਂ ਦੇਸ਼ ਵਿਚ ਵਾਇਰਸ ਦੇ 26,000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। 

PunjabKesari

ਉੱਥੇ ਹੀ ਕੋਰੋਨਾ ਟੈਸਟਿੰਗ ਦੀ ਰਫ਼ਤਾਰ ਵੀ ਵਧੀ ਹੈ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ 12 ਜੁਲਾਈ ਤੱਕ 1,18,06,254 ਕੋਰੋਨਾ ਨਮੂਨਿਆਂ ਦੀ ਜਾਂਚ ਹੋਈ ਹੈ, ਜਿਸ ਵਿਚੋਂ 2,19,103 ਨਮੂਨਿਆਂ ਦੀ ਜਾਂਚ ਐਤਵਾਰ ਯਾਨੀ ਕਿ ਕੱਲ ਨੂੰ ਹੋਈ।


Tanu

Content Editor

Related News