ਹੈਰਾਨੀਜਨਕ! ਬੱਚੀ ਵੱਲੋਂ ਰੱਖੜੀ ਬੰਨ੍ਹਣ ਲਈ ਭਰਾ ਮੰਗਣ ''ਤੇ ਮਾਪਿਆਂ ਨੇ ਕੀਤਾ ਅਜਿਹਾ ਕਾਰਾ, ਹੁਣ ਜਾਣਾ ਪਿਆ ਜੇਲ੍ਹ

Saturday, Aug 26, 2023 - 03:10 AM (IST)

ਹੈਰਾਨੀਜਨਕ! ਬੱਚੀ ਵੱਲੋਂ ਰੱਖੜੀ ਬੰਨ੍ਹਣ ਲਈ ਭਰਾ ਮੰਗਣ ''ਤੇ ਮਾਪਿਆਂ ਨੇ ਕੀਤਾ ਅਜਿਹਾ ਕਾਰਾ, ਹੁਣ ਜਾਣਾ ਪਿਆ ਜੇਲ੍ਹ

ਨਵੀਂ ਦਿੱਲੀ (ਭਾਸ਼ਾ): ਪਿਛਲੇ ਸਾਲ ਭਰਾ ਦੀ ਮੌਤ ਹੋਣ ਤੋਂ ਬਾਅਦ 15 ਸਾਲਾ ਬੱਚੀ ਨੇ ਇਸ ਵਾਰ ਰੱਖੜੀ ਬੰਨ੍ਹਣ ਲਈ ਭਰਾ ਦੀ ਮੰਗ ਕੀਤੀ ਤਾਂ ਮਾਪਿਆਂ ਨੂੰ ਕੋਈ ਜਵਾਬ ਨਾ ਸੁੱਝਿਆ। ਆਖ਼ਰ ਦੋਵਾਂ ਨੇ ਰਲ਼ ਕੇ ਇਕ ਮੁੰਡੇ ਨੂੰ ਅਗਵਾ ਕਰਨ ਦਾ ਫ਼ੈਸਲਾ ਕੀਤਾ। ਦੋਵਾਂ ਨੇ ਇਕ ਦਿਵਿਆਂਗ ਔਰਤ ਦੇ 1 ਮਹੀਨੇ ਦੇ ਬੱਚੇ ਨੂੰ ਅਗਵਾ ਕਰ ਲਿਆ। ਪੁਲਸ ਨੇ ਉਕਤ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - Yo-Yo Test: ਭਾਰਤੀ ਟੀਮ ਦੇ ਇਸ ਸਟਾਰ ਖ਼ਿਡਾਰੀ ਨੇ ਫਿਟਨੈੱਸ ਦੇ ਮਾਮਲੇ 'ਚ ਵਿਰਾਟ ਕੋਹਲੀ ਨੂੰ ਵੀ ਦਿੱਤੀ ਮਾਤ!

ਦਿੱਲੀ ਵਿਚ ਇਕ ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਵਿਚ ਇਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਰਵਾਰ ਸਵੇਰੇ 4.34 ਵਜੇ ਪੁਲਸ ਨੂੰ ਇਕ ਦਿਵਿਆਂਗ ਔਰਤ ਦੇ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਛੱਤਾ ਰੇਲ ਚੌਕ ਇਲਾਕੇ 'ਚ ਫੁੱਟਪਾਥ 'ਤੇ ਰਹਿਣ ਵਾਲੇ ਸ਼ਿਕਾਇਤਕਰਤਾ ਜੋੜੇ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸਵੇਰੇ 3 ਵਜੇ ਦੇ ਕਰੀਬ ਉੱਠੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ ਬੱਚਾ ਗਾਇਬ ਸੀ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਸ ਨੂੰ ਅਗਵਾ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - Instagram ਵੱਲੋਂ ਆਏ ਫ਼ੋਨ ਨੇ ਬਚਾਈ ਭਾਰਤੀ ਕੁੜੀ ਦੀ ਜਾਨ, ਜਾਣੋ ਪੂਰਾ ਮਾਮਲਾ

400 ਸੀ.ਸੀ.ਟੀ.ਵੀ. ਕੈਮਰੇ ਖੰਗਾਲ ਕੇ ਮੁਲਜ਼ਮਾਂ ਤਕ ਪਹੁੰਚੀ ਪੁਲਸ

ਜਾਂਚ ਦੌਰਾਨ ਪੁਲਸ ਨੇ ਆਸਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਇਲਾਕੇ ਵਿਚ ਦੋ ਬਾਈਕ ਸਵਾਰ ਵਿਅਕਤੀ ਘੁੰਮਦੇ ਪਾਏ ਗਏ। ਪੁਲਸ ਅਧਿਕਾਰੀ ਦੇ ਅਨੁਸਾਰ, ਉਨ੍ਹਾਂ ਦਾ ਪਿੱਛਾ ਕਰਦਿਆਂ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਤੱਕ ਲਗਭਗ 400 ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ, ਪੁਲਸ ਨੇ ਸਾਰੇ ਵੇਰਵਿਆਂ ਦੀ ਘੋਖ ਕੀਤੀ ਅਤੇ ਪਾਇਆ ਕਿ ਉਕਤ ਮੋਟਰਸਾਈਕਲ ਬਾਈਕ ਸੰਜੇ ਦੇ ਨਾਂ 'ਤੇ ਰਜਿਸਟਰਡ ਸੀ। ਉੱਤਰੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਸਾਗਰ ਸਿੰਘ ਕਲਸੀ ਦੇ ਅਨੁਸਾਰ, ਪੁਲਸ ਟੀਮ ਟੈਗੋਰ ਗਾਰਡਨ ਦੇ ਰਘੁਬੀਰ ਨਗਰ ਸਥਿਤ ਸੀ-ਬਲਾਕ ਗਈ ਜਿੱਥੇ ਉਨ੍ਹਾਂ ਨੂੰ ਦੋਸ਼ੀ ਜੋੜਾ ਅਤੇ ਅਗਵਾ ਹੋਇਆ ਬੱਚਾ। ਗ੍ਰਿਫ਼ਤਾਰ ਕੀਤੇ ਗਏ ਜੋੜੇ ਦੀ ਪਛਾਣ ਰਘੁਬੀਰ ਨਗਰ ਦੇ ਰਹਿਣ ਵਾਲੇ ਸੰਜੇ ਗੁਪਤਾ (41) ਅਤੇ ਅਨੀਤਾ ਗੁਪਤਾ (36) ਵਜੋਂ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! ਮਾਂ ਦੀ ਮੌਤ ਹੁੰਦਿਆਂ ਹੀ ਹੈਵਾਨ ਬਣਿਆ ਪਿਓ, ਨਾਬਾਲਗ ਧੀ ਨਾਲ ਕੀਤੀਆਂ ਕਰਤੂਤਾਂ ਜਾਣ ਉੱਡ ਜਾਣਗੇ ਹੋਸ਼

ਧੀ ਵੱਲੋਂ ਰੱਖੜੀ ਬੰਨ੍ਹਣ ਲਈ ਭਰਾ ਮੰਗਣ 'ਤੇ ਅਗਵਾ ਕੀਤਾ ਬੱਚਾ

ਡਿਪਟੀ ਕਮਿਸ਼ਨਰ ਆਫ਼ ਪੁਲਸ ਮੁਤਾਬਕ ਸੰਜੇ ਅਤੇ ਅਨੀਤਾ ਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ 17 ਅਗਸਤ ਨੂੰ ਛੱਤ ਤੋਂ ਡਿੱਗਣ ਨਾਲ ਉਨ੍ਹਾਂ ਦੇ ਨਾਬਾਲਗ ਪੁੱਤਰ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ 15 ਸਾਲ ਦੀ ਧੀ ਆਉਣ ਵਾਲੇ ਰੱਖੜੀ ਦੇ ਤਿਉਹਾਰ 'ਤੇ ਰੱਖੜੀ ਬੰਨ੍ਹਣ ਲਈ ਭਰਾ ਦੀ ਮੰਗ ਕਰ ਰਹੀ ਸੀ। ਇਸ ਲਈ, ਉਨ੍ਹਾਂ ਨੇ ਇਕ ਲੜਕੇ ਨੂੰ ਅਗਵਾ ਕਰਨ ਦਾ ਫੈਸਲਾ ਕੀਤਾ। ਪਤੀ-ਪਤਨੀ ਨੂੰ ਚੱਟਾ ਰੇਲਵੇ ਚੌਕ ਨੇੜੇ ਆਪਣੀ ਮਾਂ ਤੋਂ ਕੁਝ ਦੂਰੀ 'ਤੇ ਬੱਚਾ ਸੁੱਤਾ ਪਿਆ ਦਿਖਿਆ ਅਤੇ ਉਸ ਨੂੰ ਆਪਣੇ ਪੁੱਤਰ ਵਾਂਗ ਸੰਭਾਲਣ ਲਈ ਅਗਵਾ ਕਰ ਲਿਆ। ਪੁਲਸ ਨੇ ਦੱਸਿਆ ਕਿ ਪੇਸ਼ੇ ਤੋਂ ਟੈਟੂ ਆਰਟਿਸਟ ਸੰਜੇ ਪਹਿਲਾਂ ਵੀ ਤਿੰਨ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਅਨੀਤਾ ਮਹਿੰਦੀ ਕਲਾਕਾਰ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News