ਮੌਤ ਦੀਆਂ ਅਫ਼ਵਾਹਾਂ ਤੋਂ ਬਾਅਦ ਲਾਈਵ ਹੋਇਆ ਸਿੱਖ ਨੌਜਵਾਨ ਜੋਤਜੀਤ, ਦੱਸਿਆ ਆਪਣੀ ਸਿਹਤ ਦਾ ਹਾਲ
Tuesday, May 04, 2021 - 01:15 PM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਵਿਚ ਕੋਰੋਨਾ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਵਾਲੇ ਜੋਤਜੀਤ ਸਿੰਘ ਦੀ ਮੌਤ ਦੀਆਂ ਅਫ਼ਵਾਹਾਂ ਉੱਠਣ ਲੱਗੀਆਂ ਸਨ। ਜਿਸ ਦਾ ਜਵਾਬ ਜੋਤਜੀਤ ਸਿੰਘ ਨੇ ਲਾਈਵ ਹੋ ਕੇ ਦਿੱਤਾ ਹੈ। ਉਨ੍ਹਾਂ ਨੇ ਕਿ ਮੇਰੀ ਹਿੰਮਤ ਨਹੀਂ ਹੈ ਕਿ ਮੈਂ ਲਾਈਵ ਹੋ ਸਕਾਂਗਾ ਪਰ ਇੰਨੀ ਇਸ ਲਈ ਸਾਹਮਣੇ ਆਉਣਾ ਪਿਆ ਹੈ। ਕਿਉਂਕਿ ਕੁਝ ਲੋਕਾਂ ਨੇ ਅਫ਼ਵਾਹ ਉੱਡਾ ਦਿੱਤੀ ਕਿ ਮੇਰੀ ਮੌਤ ਹੋ ਗਈ ਹੈ। ਜਿਸ ਅਫ਼ਵਾਹ ਕਾਰਨ ਮੈਂ ਅਤੇ ਮੇਰਾ ਪਰਿਵਾਰ ਬਹੁਤ ਪਰੇਸ਼ਾਨ ਹਾਂ। ਜੋਤਜੀਤ ਸਿੰਘ ਨੇ ਕਿਹਾ ਕਿ ਜੋ ਲੋਕ ਵੀ ਇਹ ਸ਼ਰਾਰਤ ਕਰ ਰਹੇ ਹਨ, ਤੁਹਾਨੂੰ ਕੀ ਮਿਲੇਗਾ ਇਹ ਸਭ ਕਰ ਕੇ। ਉਨ੍ਹਾਂ ਦੱਸਿਆ ਕਿ ਮੈਂ 5 ਵਾਰ ਕੋਰੋਨਾ ਟੈਸਟ ਕਰਵਾਇਆ ਸੀ, ਜਿਸ 'ਚੋਂ 4 ਟੈਸਟ ਮੇਰੇ ਨੈਗੇਟਿਵ ਆਏ ਸਨ। 5ਵੇਂ ਟੈਸਟ 'ਚ ਰਿਪੋਰਟ ਪਾਜ਼ੇਟਿਵ ਆਈ ਸੀ। ਜੋਤਜੀਤ ਨੇ ਕਿਹਾ ਕਿ ਮੈਂ ਬੋਲਣ ਦੀ ਹਾਲਤ 'ਚ ਨਹੀਂ ਹਾਂ ਪਰ ਮੈਨੂੰ ਲਾਈਵ ਹੋਣ ਲਈ ਮਜ਼ਬੂਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜੋਤਜੀਤ ਸਿੰਘ ਦੂਜਿਆਂ ਦੀਆਂ ਲਾਸ਼ਾਂ ਢੋਂਹਦਿਆਂ ਖ਼ੁਦ ਕੋਰੋਨਾ ਦੀ ਲਪੇਟ ’ਚ ਆ ਗਿਆ ਹਨ। ਉੱਥੇ ਹੀ ਪਿਛਲੇ ਸਾਲ ਵੀ ਕੋਰੋਨਾ ਮਿ੍ਰਤਕਾਂ ਦੀਆਂ ਲਾਸ਼ਾਂ ਢੋਂਹਦੇ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਦਿਆਂ ਦੋਵੇਂ ਪਿਓ-ਪੁੱਤ ਸਣੇ ਜੋਤਜੀਤ ਸਿੰਘ ਦੀ ਮਾਤਾ ਜੀ ਨੂੰ ਵੀ ਕੋਰੋਨਾ ਹੋ ਗਿਆ ਸੀ ਪਰ ਵਾਹਿਗੁਰੂ ਦੀ ਮਿਹਰ ਅਤੇ ਲੋਕਾਂ ਦੀਆਂ ਅਰਦਾਸਾਂ ਸਦਕਾ ਪੂਰਾ ਪਰਿਵਾਰ ਜਲਦ ਤੰਦਰੁਸਤ ਹੋ ਗਿਆ ਸੀ। ਅਸੀਂ ਅਰਦਾਸ ਕਰਦੇ ਹਾਂ ਕਿ ਜੋਤਜੀਤ ਸਿੰਘ ਕੋਰੋਨਾ ਨੂੰ ਮਾਤ ਦੇ ਕੇ ਸੇਵਾ ’ਚ ਜੁੱਟ ਜਾਵੇ। ਇਕ ਵਾਰ ਫਿਰ ਤੋਂ ਸੇਵਾ ਅਤੇ ਇਨਸਾਨੀਅਤ ਦੀ ਮਿਸਾਲ ਕਾਇਮ ਕਰੇ।