ਕੋਰੋਨਾ ਵਾਇਰਸ ਕਾਰਨ ਗੁਹਾਟੀ ''ਚ ਹੋਟਲ ਕਰਵਾਇਆ ਗਿਆ ਖਾਲੀ
Saturday, Mar 07, 2020 - 02:46 PM (IST)
ਗੁਹਾਟੀ— ਆਸਾਮ ਦੀ ਰਾਜਧਾਨੀ ਗੁਹਾਟੀ 'ਚ ਇਕ ਅਮਰੀਕੀ ਨਾਗਰਿਕ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਪੋਜੀਟਿਵ ਪਾਏ ਜਾਣ ਦੇ ਮੱਦੇਨਜ਼ਰ ਇੱਥੇ ਦੇ ਰੇਡੀਸਨ ਬਲਿਊ ਹੋਟਲ ਦੀ ਦੂਜੀ ਮੰਜ਼ਲ ਨੂੰ ਪੂਰਾ ਖਾਲੀ ਕਰਵਾ ਦਿੱਤਾ ਗਿਆ। ਜਾਂਚ ਰਿਪੋਰਟ ਅਨੁਸਾਰ 76 ਸਾਲਾ ਅਮਰੀਕੀ ਸੈਲਾਨੀ ਭੂਟਾਨ ਤੋਂ ਹੋ ਕੇ ਗੁਹਾਟੀ ਪਹੁੰਚਿਆ। ਉਹ ਇਕ ਮਾਰਚ ਨੂੰ ਰੇਡੀਸਨ ਬਲਿਊ ਹੋਟਲ ਦੇ ਦੂਜੀ ਮੰਜ਼ਲ ਦੇ ਕਮਰਾ ਨੰਬਰ 224 'ਚ ਰੁਕਿਆ ਸੀ।
ਇਸ ਤੋਂ ਇਲਾਵਾ ਸੈਲਾਨੀ ਦੇ ਸੰਪਰਕ 'ਚ ਆਉਣ ਵਾਲੇ ਹੋਟਲ ਦੇ 23 ਹੋਰ ਕਰਮਚਾਰੀਆਂ ਨੂੰ ਵੀ ਵਿਸ਼ੇਸ਼ ਨਿਗਰਾਨੀ 'ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ, ਅਮਰੀਕੀ ਨਾਗਰਿਕ ਨੇ 22 ਫਰਵਰੀ ਨੂੰ ਇੰਡੀਗੋ ਜਹਾਜ਼ ਤੋਂ ਜ਼ੋਰਹਾਟ ਲਈ ਉਡਾਣ ਭਰੀ ਸੀ। ਜਿੱਥੇ ਉਹ 7 ਦਿਨਾਂ ਦੇ ਐੱਮ.ਵੀ. ਮਹਾਬਹੂ ਕਰੂਜ 'ਤੇ ਸਫ਼ਰ ਕਰਦੇ ਹੋਏ ਮਜੁਲੀ ਅਤੇ ਕਾਜੀਰੰਗਾ ਦੇ ਰਸਤੇ ਹੁੰਦੇ ਹੋਏ ਗੁਹਾਟੀ ਪਹੁੰਚਿਆ। ਬਾਅਦ 'ਚ ਉਸ ਨੇ ਪਾਰੋ ਦੀ ਯਾਤਰਾ ਕੀਤੀ, ਜਿੱਥੇ ਕੋਰੋਨਾ ਵਾਇਰਸ ਦੀ ਜਾਂਚ 'ਚ ਉਸ ਦੀ ਰਿਪੋਰਟ ਪੋਜੀਟਿਵ ਪਾਈ ਗਈ।