ਦਿੱਲੀ ਤੋਂ ਦੌੜਿਆ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਬਰੇਲੀ ਦੇ ਹਸਪਤਾਲ 'ਚ ਤੋੜਿਆ ਦਮ

06/10/2020 11:52:19 AM

ਬਦਾਯੂੰ (ਵਾਰਤਾ)— ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਕੋਰੋਨਾ ਵਾਇਰਸ ਤੋਂ ਇਕ ਹੋਰ ਨੌਜਵਾਨ ਦੀ ਬਰੇਲੀ 'ਚ ਇਲਾਜ ਦੌਰਾਨ ਮੌਤ ਹੋ ਗਈ। ਕੋਰੋਨਾ ਪਾਜ਼ੇਟਿਵ ਮਰੀਜ਼ ਦਿੱਲੀ ਦੇ ਹਸਪਤਾਲ ਤੋਂ ਦੌੜ ਕੇ ਬਦਾਯੂੰ ਆਇਆ ਸੀ। ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਵਿਰੁੱਧ ਜ਼ਿਲਾ ਪ੍ਰਸ਼ਾਸਨ ਨੇ ਮਹਾਮਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਦੋ ਦਿਨ ਪਹਿਲਾਂ ਬਰੇਲੀ ਵਿਚ ਇਲਾਜ ਲਈ ਭਰਤੀ ਕਰਾਇਆ ਸੀ, ਜਿੱਥੇ ਬੀਤੀ ਦੇਰ ਰਾਤ ਉਸ ਦੀ ਮੌਤ ਹੋ ਗਈ। 

ਮੁੱਖ ਮੈਡੀਕਲ ਅਧਿਕਾਰੀ ਯਸ਼ਪਾਲ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿਲੇ ਵਿਚ ਇਕ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ ਹੈ। ਦਿੱਲੀ ਵਿਚ ਰਹਿ ਕੇ ਟੇਲਰ ਦਾ ਕੰਮ ਕਰ ਰਹੇ ਇਕ ਨੌਜਵਾਨ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਸੀ, ਜਿਸ ਦਾ ਇਲਾਜ ਪਹਿਲਾਂ ਦਿੱਲੀ ਫਿਰ ਗਾਜ਼ੀਆਬਾਦ ਦੇ ਇਕ ਹਸਪਤਾਲ ਵਿਚ ਚੱਲ ਰਿਹਾ ਸੀ। ਮੌਕਾ ਪਾ ਕੇ ਮਰੀਜ਼ ਹਸਪਤਾਲ ਤੋਂ ਦੌੜ ਕੇ ਬਦਾਯੂੰ ਦੇ ਮਯਾਊਂ 'ਚ ਆਪਣੀ ਭੈਣ ਦੇ ਇੱਥੇ ਆ ਕੇ ਰਹਿਣ ਲੱਗਾ। ਇਸ ਗੱਲ ਦੀ ਜਾਣਕਾਰੀ ਗਾਜ਼ੀਆਬਾਦ ਪ੍ਰਸ਼ਾਸਨ ਨੇ ਬਦਾਯੂੰ ਪ੍ਰਸ਼ਾਸਨ ਨੂੰ ਦਿੱਤੀ। 

ਜ਼ਿਲਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁੜ ਇਲਾਜ ਲਈ ਦੋ ਦਿਨ ਪਹਿਲਾਂ ਹੀ ਬਰੇਲੀ ਵਿਚ ਭਰਤੀ ਕਰਾਇਆ ਸੀ। ਦੇਰ ਰਾਤ ਇਲਾਜ ਦੌਰਾਨ ਬਰੇਲੀ ਦੇ ਰਾਮਮੂਰਤੀ ਮੈਡੀਕਲ ਕਾਲਜ ਵਿਚ ਉਸ ਨੇ ਦਮ ਤੋੜ ਦਿੱਤਾ। ਜ਼ਿਲੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਦੋ ਹੋ ਗਈ ਹੈ। ਉੱਥੇ ਹੀ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।


Tanu

Content Editor

Related News