ਕੋਰੋਨਾ ਵਿਰੁੱਧ ਸਵੀਡਨ ਮਾਡਲ ਅਪਣਾ ਰਹੀ ਬੰਗਾਲ ਸਰਕਾਰ

05/31/2020 12:59:04 AM

ਕੋਲਕਾਤਾ (ਭਾਸ਼ਾ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਚ ਦੁਆਰਾ ਸੂਬੇ 'ਚ ਲਾਕਡਾਊਨ ਸਬੰਧ ਪਾਬੰਦੀਆਂ 'ਚ ਢਿੱਲਣ ਦੇਣ ਦੇ ਐਲਾਨ ਦੌਰਾਨ ਇਕ ਮਸ਼ਹੂਰ ਡਾਕਰਟ ਨੇ ਕਿਹਾ ਕਿ ਕੋਰੋਨਾ ਦੀ ਜਾਂਚ ਵਧਾਉਣ ਦੇ ਨਾਲ ਅਜਿਹਾ ਲੱਗਦਾ ਹੈ ਕਿ ਸੂਬਾ ਸਰਕਾਰ ਗਲੋਬਲੀ ਮਹਾਮਾਰੀ 'ਤੇ ਕੰਟਰੋਲ ਪਾਉਣ ਲਈ ਹੌਲੀ-ਹੌਲੀ ਸਵੀਡਨ ਦਾ ਮਾਡਲ ਅਪਣਾ ਰਹੀ ਹੈ। ਸਰਕਾਰੀ ਐੱਸ.ਐੱਮ.ਕੇ.ਐੱਮ. ਹਸਪਤਾਲ ਦੇ ਡੀ.ਦੀਪੇਂਦਰ ਸਰਕਾਰ ਨੇ ਕਿਹਾ ਕਿ ਲਗਭਗ 70 ਦਿਨ ਤੋਂ ਦੇਸ਼ਭਰ 'ਚ ਲਾਕਡਾਊਨ ਹੈ ਅਤੇ ਕੇਂਦਰ ਅਤੇ ਸੂਬਾ ਦੋਵਾਂ ਹੀ ਸਰਕਾਰਾਂ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਆਪਣੇ ਸਰੋਤ ਜੁਟਾ ਲਏ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਦੂਜੇ ਮਾਡਲ ਨੂੰ ਅਪਣਾ ਰਹੇ ਹਨ। ਅਜੇ ਤਕ ਉਹ ਪੂਰੀ ਤਾਕਤ ਨਾਲ ਜਿਸ ਮਾਡਲ ਨੂੰ ਆਪਣਾ ਰਹੇ ਸਨ ਉਹ ਲਾਕਡਾਊਨ ਦਾ ਹੈ।  ਚੀਨ ਦੇ ਵੁਹਾਨ 'ਚ 72 ਦਿਨ ਦੇ ਲਾਕਡਾਊਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 60 ਤੋਂ 70 ਦਿਨ ਦਾ ਲਾਕਡਾਊਨ ਇਨਫੈਕਟਿਡ ਦੇ ਮਾਮਲੇ ਘੱਟ ਕਰਦਾ ਹੈ।

ਜਾਂਚ ਵਧਣ ਨਾਲ ਕੋਰੋਨਾ ਰੋਕਣ 'ਚ ਸਫਲਤਾ
ਡਾ.ਦੀਪੇਂਦਰ ਨੇ ਕਿਹਾ ਕਿ 'ਸਵੀਡਨ ਮਾਡਲ 'ਚ ਜਾਂ ਤਾਈਵਾਨ ਜਾਂ ਦੱਖਣੀ ਕੋਰੀਆ 'ਚ ਉਨ੍ਹਾਂ ਨੇ ਲਾਕਡਾਊਨ ਦੀ ਥਾਂ ਜਾਂਚ ਵਧਾਉਣ ਅਤੇ ਉੱਚ   ਜ਼ੋਖਿਮ ਵਾਲੇ ਆਬਾਦੀ ਨੂੰ ਵੱਖ ਕਰਨ 'ਤੇ ਜ਼ੋਰ ਦਿੱਤਾ ਜਿਸ 'ਚ ਉਨ੍ਹਾਂ ਨੂੰ ਕੋਰੋਨਾ ਰੋਕਣ 'ਚ ਉਨੀਂ ਹੀ ਸਫਲਤਾ ਮਿਲੀ।

ਹੁਣ ਦੇਸ਼ 'ਚ ਰੋਜ਼ਾਨਾ 1 ਲੱਖ ਜਾਂਚ ਸਮਰੱਥਾ
ਡਾ. ਦੀਪੇਂਦਰ ਨੇ ਕਿਹਾ ਕਿ ਸਰਕਾਰ ਨੇ ਸ਼ੁਰੂਆਤ 'ਚ ਜਾਂਚ ਸੁਵਿਧਾਵਾਂ ਨਾ ਹੋਣ ਕਾਰਣ ਸਖਤ ਲਾਕਡਾਊਨ ਲਗਾਇਆ ਸੀ ਪਰ ਹੁਣ ਦੇਸ਼ ਭਰ 'ਚ ਰੋਜ਼ਾਨਾ ਕਰੀਬ ਇਕ ਲੱਖ ਨਮੂਨਿਆਂ ਦੀ ਜਾਂਚ ਸਮਰਥਾ ਨਾਲ ਸਰਕਾਰ ਲਾਕਡਾਊਨ ਮਾਡਲ ਨਾਲ ਸਵੀਡਨ ਜਾਂ ਦੱਖਣੀ ਕੋਰੀਆ ਜਾਂ ਤਾਈਵਾਨ ਦੇ ਮਾਡਲ ਵੱਲੋਂ ਆ ਰਹੀ ਹੈ।  ਡਾ. ਸਰਕਾਰ ਨੇ ਕਿਹਾ ਕਿ ਇੰਪੀਰੀਅਲ ਕਾਲੇਜ ਆਫ ਲੰਡਨ ਦੇ ਇਕ ਅਧਿਐਨ ਮੁਤਾਬਕ ਜੇਕਰ 60 ਫੀਸਦੀ ਆਬਾਦੀ ਸਾਧਾਰਣ ਮਾਸਕ ਪਾਵੇ ਤਾਂ ਪ੍ਰਭਾਵ ਨੂੰ 90 ਫੀਸਦੀ ਤਕ ਫੈਲਣ ਤੋਂ ਰੋਕਿਆ ਜਾ ਸਕਦਾ ਹੈ।


Karan Kumar

Content Editor

Related News