ਵਿਆਹ ਦੌਰਾਨ ਸਟੇਜ ''ਤੇ ਗਾਲਾਂ ਕੱਢਣ ਵਾਲੀ ਮਾਡਲ ਸਿਮਰ ਸੰਧੂ ਆਈ ਸਾਹਮਣੇ, ਕਰ ਦਿੱਤੇ ਸਨਸਨੀਖੇਜ਼ ਖ਼ੁਲਾਸੇ

Monday, Apr 01, 2024 - 06:34 PM (IST)

ਵਿਆਹ ਦੌਰਾਨ ਸਟੇਜ ''ਤੇ ਗਾਲਾਂ ਕੱਢਣ ਵਾਲੀ ਮਾਡਲ ਸਿਮਰ ਸੰਧੂ ਆਈ ਸਾਹਮਣੇ, ਕਰ ਦਿੱਤੇ ਸਨਸਨੀਖੇਜ਼ ਖ਼ੁਲਾਸੇ

ਸਮਰਾਲਾ (ਵਿਪਨ ਬੀਜਾ, ਗਰਗ) : ਸਮਰਾਲਾ ਦੇ ਮੈਰਿਜ ਪੈਲੇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੀ ਹੈ ਜਿਸ ਵਿਚ ਸਟੇਜ 'ਤੇ ਡਾਂਸ ਕਰ ਰਹੀ ਲੜਕੀ ਦਾ ਕਿਸੇ ਗੱਲ ਨੂੰ ਲੈ ਕੇ ਵਿਆਹ ਵਿਚ ਆਏ ਮੁੰਡਿਆਂ ਨਾਲ ਟਕਰਾਅ ਹੋ ਜਾਂਦਾ ਹੈ। ਇਹ ਵਿਵਾਦ ਇਥੋਂ ਤਕ ਵੱਧ ਗਿਆ ਕਿ ਕੁੜੀ ਸਟੇਜ ਤੋਂ ਹੀ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਂਦੀ ਹੈ। ਇਸ ਦਰਮਿਆਨ ਵਿਆਹ ਵਿਚ ਸ਼ਾਮਲ ਇਕ ਵਿਅਕਤੀ ਕੁੜੀ 'ਤੇ ਕਿਸੇ ਚੀਜ਼ ਨਾਲ ਹਮਲਾ ਕਰਦਾ ਹੈ। ਇਸ ਘਟਨਾ ਤੋਂ ਬਾਅਦ ਉਕਤ ਡਾਂਸਰ ਨੇ ਆਪਣੇ ਘਰ ਵਿਚ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਡਾਂਸਰ ਕੁੜੀ ਨੇ ਦੱਸਿਆ ਕਿ ਮੇਰਾ ਨਾਮ ਸਿਮਰ ਸੰਧੂ ਹੈ ਅਤੇ ਉਹ ਪ੍ਰੋਗਰਾਮਾਂ ਵਿਚ ਸਟੇਡ 'ਤੇ ਡਾਂਸ ਕਰਦੀ ਹੈ। ਆਏ ਦਿਨ ਉਸ ਨੂੰ ਸਟੇਜ 'ਤੇ ਪਰਫੋਰਮੈਂਸ ਦੌਰਾਨ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਪਰ ਜੋ ਇਸ ਘਟਨਾ ਵਿਚ ਹੋਇਆ ਉਸਨੇ ਮੇਰੇ ਮਨ ਨੂੰ ਬੜੀ ਠੇਸ ਪਹੁੰਚਾਈ। ਇਸ ਵਿਚ ਸਟੇਜ ਦੇ ਹੇਠਾਂ ਖੜੇ ਇਕ ਵਿਅਕਤੀ ਨੇ ਮੈਨੂੰ ਕਿਹਾ ਕਿ ਤੂੰ ਥੱਲੇ ਆ ਕੇ ਸਾਡੇ ਨਾਲ ਡਾਂਸ ਕਰ। ਇਸ 'ਤੇ ਮੈਂ ਹੇਠਾਂ ਆਉਣ ਤੋਂ ਇਨਕਾਰ ਕਰ ਦਿੱਤਾ। 

ਇਹ ਵੀ ਪੜ੍ਹੋ : ਸੰਗਤ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

ਇਸ 'ਤੇ ਉਕਤ ਵਿਅਕਤੀ ਨੇ ਮੈਨੂੰ ਸਟੇਜ ਤੋਂ ਜਾਣ ਲਈ ਕਿਹਾ ਅਤੇ ਮੈਂ ਇਕ ਵਾਰੀ ਸਟੇਜ ਤੋਂ ਚਲੀ ਗਈ ਫਿਰ ਦੂਸਰੀ ਵਾਰੀ ਮੈਨੂੰ ਇਹ ਕਿਹਾ ਗਿਆ ਕਿ ਉਹ ਸਾਰੇ ਤੁਹਾਨੂੰ ਸਟੇਜ 'ਤੇ ਡਾਂਸ ਲਈ ਬੁਲਾ ਰਹੇ ਹਨ। ਮੈਂ ਫਿਰ ਸਟੇਜ ਉੱਪਰ ਆ ਗਈ ਫਿਰ ਉਸ ਵਿਅਕਤੀ ਨੇ ਮੈਨੂੰ ਹੇਠਾਂ ਆਉਣ ਲਈ ਕਿਹਾ ਅਤੇ ਮੈਂ ਕਿਹਾ ਕਿ ਮੈਨੂੰ ਸਿਰਫ ਸਟੇਜ 'ਤੇ ਡਾਂਸ ਕਰਨ ਲਈ ਹੀ ਕਿਹਾ ਗਿਆ ਹੈ, ਮੈਂ ਅਜੇ ਉਕਤ ਨਾਲ ਗੱਲ ਹੀ ਕਰ ਰਹੀ ਸੀ ਕਿ ਦੂਸਰੇ ਵਿਅਕਤੀ ਨੇ ਆ ਕੇ ਮੇਰੇ ਵੱਲ ਕੱਚ ਦਾ ਗਲਾਸ ਮਾਰਿਆ। ਜਿਸ ਤੋਂ ਮੈਂ ਬਚ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਬਾਹਾਂ ਤੋਂ ਫੜ ਲਿਆ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ। ਜਿਸ ਦੇ ਜਵਾਬ ਵਿਚ ਮੈਂ ਵੀ ਗਾਲੀ ਗਲੋਚ ਕੀਤਾ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮਾੜੀ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, 27 ਸਾਲਾ ਨੌਜਵਾਨ ਪੁੱਤ ਦੀ ਅਚਾਨਕ ਮੌਤ

ਸਿਮਰ ਸੰਧੂ ਨੇ ਕਿਹਾ ਕਿ ਸਟੇਜ 'ਚੇ ਡਾਂਸ ਕਰ ਰਹੀਆਂ ਕੁੜੀਆਂ ਦੀ ਸਕਿਓਰਿਟੀ ਨਹੀਂ ਹੁੰਦੀ। ਜੇ ਕੋਈ ਸਾਡੇ ਨਾਲ ਵਿਵਾਦ ਕਰਦਾ ਹੈ ਤਾਂ ਸਾਡੇ ਗਰੁੱਪ ਵਾਲੇ ਵੀ ਸਾਡਾ ਸਾਥ ਨਹੀਂ ਦਿੰਦੇ। ਉਕਤ ਲੜਕੀ ਨੇ ਕਿਹਾ ਕਿ ਉਸ ਨੇ ਇਸ ਘਟਨਾ ਦੀ ਸ਼ਿਕਾਇਤ ਸਮਰਾਲਾ ਥਾਣੇ ਵਿਚ ਕਰ ਦਿੱਤੀ ਹੈ, ਅੱਗੇ ਦੀ ਕਾਰਵਾਈ ਪੁਲਸ ਵੱਲੋਂ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਗੁਆਂਢੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਤੋਂ ਬਾਅਦ ਖੁਦ ਹੀ ਪਰਿਵਾਰ ਨੂੰ ਦੱਸਿਆ 'ਮੈਂ ਕਤਲ ਕੀਤਾ'

ਪੁਲਸ ਨੇ ਆਰੰਭੀ ਕਾਰਵਾਈ

ਉਧਰ ਦੂਜੇ ਪਾਸੇ ਸਮਰਾਲਾ ਪੁਲਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ’ਚ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਸਮਰਾਲਾ ਦੇ ਐੱਸ.ਐੱਚ.ਓ. ਰਾਓ ਵਰਿੰਦਰ ਸਿੰਘ ਨੇ ਦੱਸਿਆ ਸਾਰਾ ਮਾਮਲਾ ਪੁਲਸ ਦੇ ਧਿਆਨ ਵਿਚ ਹੈ ਅਤੇ ਦੋਸ਼ੀ ਭਾਵੇਂ ਕੋਈ ਵੀ ਹੋਵੇ ਕਾਰਵਾਈ ਜ਼ਰੂਰ ਹੋਵੇਗੀ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News