ਮਾਡਲ ਕਮਲ ਖੰਗੂੜਾ ਨੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਟੇਕਿਆ ਮੱਥਾ, ਸਾਂਝੀ ਕੀਤੀ ਭਾਵੁਕ ਪੋਸਟ
Saturday, Apr 06, 2024 - 05:30 PM (IST)

ਜਲੰਧਰ : ਪੰਜਾਬੀ ਮਾਡਲ ਤੇ ਅਦਾਕਾਰਾ ਕਮਲ ਖੰਗੂੜਾ ਹਾਲ ਹੀ 'ਚ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪਹੁੰਚੀ, ਜਿੱਥੇ ਉਸ ਨੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤਾ। ਇਸ ਦੌਰਾਨ ਦੀ ਇਕ ਤਸਵੀਰ ਉਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਮਲ ਨੇ ਬੜਾ ਭਾਵੁਕ ਕੈਪਸ਼ਨ 'ਚ ਲਿਖਿਆ ਹੈ, 'ਪਤਾ ਨਹੀਂ ਕਿਹੜੇ ਰੂਪ 'ਚ ਆ ਕੇ ਵਾਹਿਗੁਰੂ ਜੀ ਨੇ ਤੁਹਾਨੂੰ ਬਚਾਇਆ ਹੈ...ਹਰ ਪਲ ਉਸ ਦਾ ਸ਼ੁਕਰ ਕਰਿਆ ਕਰੋ।' ਇਸ ਦੇ ਨਾਲ ਉਸ ਨੇ ਹੱਥ ਜੋੜਨ ਵਾਲੀ ਇਮੋਜੀ ਸ਼ੇਅਰ ਕੀਤੀ।
ਦੱਸ ਦਈਏ ਕਿ ਮਾਡਲ ਕਮ ਅਦਾਕਾਰਾ ਕਮਲ ਖੰਗੂੜਾ ਪਟਿਆਲੇ ਦੀ ਰਹਿਣ ਵਾਲੀ ਹੈ, ਜਿਸ ਨੇ ਆਪਣੇ ਕਰੀਅਰ 'ਚ 200 ਤੋਂ ਵੱਧ ਗੀਤਾਂ 'ਚ ਕੰਮ ਕੀਤਾ ਹੈ। ਉਸ ਨੇ ਸਾਲ 2014 'ਚ ਆਪਣੇ ਕਰੀਅਰ ਦੇ ਸਿਖਰਾਂ 'ਤੇ ਵਿਆਹ ਕਰਵਾ ਲਿਆ ਸੀ ਅਤੇ ਕੈਨੇਡਾ ਸੈਟਲ ਹੋ ਗਈ ਸੀ। ਉਹ ਅਕਸਰ ਇੰਡੀਆ ਆਉਂਦੀ ਰਹਿੰਦੀ ਹੈ ਅਤੇ ਅੱਜ ਵੀ ਪੰਜਾਬੀ ਇੰਡਸਟਰੀ 'ਚ ਪੂਰੀ ਤਰ੍ਹਾਂ ਸਰਗਰਮ ਹੈ।
ਦੱਸਣਯੋਗ ਹੈ ਕਿ ਕਮਲ ਖੰਗੂੜਾ 90 ਦੇ ਦਹਾਕਿਆਂ 'ਚ ਕਈ ਗਾਣਿਆਂ 'ਚ ਨਜ਼ਰ ਆ ਚੁੱਕੀ ਹੈ। ਉਸ ਦੀ ਖੂਬਸੂਰਤੀ ਦੀ ਤੁਲਨਾ ਰਾਣੀ ਮੁਖਰਜੀ ਨਾਲ ਕੀਤੀ ਜਾਂਦੀ ਹੈ। ਕਮਲ ਖੰਗੂੜਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਤੇ ਅਦਾਕਾਰਾ ਰਹੀ ਹੈ, ਜਿਸ ਨੇ 200 ਤੋਂ ਵੱਧ ਗਾਣਿਆਂ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ ਹੈ। ਅੱਜ ਵੀ ਉਸ ਦੀ ਮਿਲੀਅਨ ਦੀ ਗਿਣਤੀ 'ਚ ਫੈਨ ਫਾਲੋਇੰਗ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।