ਰਾਮ ਮੰਦਰ ਦੇ ਨਿਰਮਾਣ ਲਈ ਇਸ ਸ਼ਖਸ ਨੇ ਦਿੱਤਾ 1 ਕਰੋੜ ਰੁਪਏ ਦਾ ਦਾਨ

Wednesday, Nov 21, 2018 - 02:13 PM (IST)

ਪ੍ਰਤਾਪਗੜ੍ਹ-ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦੇ ਲਈ ਬਹੁਤ ਸਾਰੇ ਹਿੰਦੂ ਸੰਗਠਨਾਂ ਦੀ ਅਵਾਜ਼ ਤੇਜ਼ ਹੋ ਗਈ ਹੈ। ਮੋਦੀ ਸਰਕਾਰ ਦੀ ਸਹਿਯੋਗੀ ਪਾਰਟੀਆਂ ਵੀ ਮੰਦਰ ਨਿਰਮਾਣ ਦੇ ਲਈ ਸਰਕਾਰ 'ਤੇ ਆਰਡੀਨੈਂਸ ਲਿਆਉਣ ਲਈ ਦਬਾਅ ਬਣਾ ਰਹੀਆਂ ਹਨ। ਆਉਣ ਵਾਲੀ 25 ਨਵੰਬਰ ਨੂੰ ਅਯੁੱਧਿਆ 'ਚ 'ਧਰਮ ਸਭਾ' ਹੋਣ ਜਾ ਰਹੀ ਹੈ, ਜਿਸ 'ਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਮੁੱਖੀ ਹਨ। ਸ਼ਿਵਸੈਨਾ ਮੁੱਖੀ ਊਧਵ ਠਾਕਰੇ ਵੀ 25 ਨਵੰਬਰ ਨੂੰ ਅਯੁੱਧਿਆ ਜਾ ਰਹੇ ਹਨ। ਇਸ ਘਟਨਾਕ੍ਰਮ 'ਚ ਪ੍ਰਤਾਪਗੜ੍ਹ ਦੇ ਅੰਤੁ ਥਾਨਾ ਇਲਾਕੇ ਦੇ ਰਹਿਣ ਵਾਲੇ 'ਸਿਆਰਾਮ' ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦੇ ਲਈ ਇਕ ਕਰੋੜ ਰੁਪਏ ਦਾ ਚੈੱਕ ਦਾਨ ਵਜੋਂ ਦਿੱਤਾ ਹੈ।

PunjabKesari

ਰਿਪੋਰਟ ਮੁਤਾਬਕ ਰਾਮ ਮੰਦਰ ਦੇ ਨਿਰਮਾਣ ਦੇ ਲਈ ਇਕ ਕਰੋੜ ਰੁਪਏ ਦਾ ਚੈੱਕ ਦੇਣ ਵਾਲੇ ਸਿਆਰਾਮ ਰਾਸ਼ਟਰੀ ਸਵੈ ਸੇਵਾ ਸੰਘ ਦੇ ਸਾਬਕਾ ਸਹਿ ਸੰਘ ਪ੍ਰਬੰਧਕ ਹੈ।ਉਨ੍ਹਾਂ ਨੇ ਇਹ ਚੈੱਕ ਰਾਮ ਮੰਦਰ ਦੇ ਨਿਰਮਾਣ ਦੇ ਲਈ ਵਿਸ਼ਵ ਹਿੰਦੂ ਪਰਿਸ਼ਦ ਦੇ ਨਾਂ ਦਿੱਤਾ ਹੈ। ਇਕ ਕਰੋੜ ਦੇ ਦਾਨ ਦੇਣ ਤੋਂ ਬਾਅਦ ਉਹ ਜ਼ਿਲੇ 'ਚ ਚਰਚਾ ਦਾ ਵਿਸ਼ਾ ਬਣ ਗਏ।

ਇਸ ਦੌਰਾਨ ਰਾਮ ਮੰਦਰ ਦੇ ਲਈ ਚੱਲ ਰਹੇ ਯਤਨਾਂ ਦੇ ਦੌਰਾਨ ਬਾਬਰੀ ਢਾਂਚਾ ਪੱਖ ਦੇ ਪੈਰੋਕਾਰ ਮੋ ਇਕਬਾਲ ਅੰਸਾਰੀ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੀ. ਜੇ. ਪੀ. ਰਾਮ ਮੰਦਰ ਨਿਰਮਾਣ ਦੇ ਲਈ ਕਾਨੂੰਨ ਬਣਾਉਣਾ ਚਾਹੁੰਦੀ ਹੈ, ਤਾਂ ਬਣਾਏ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਕਾਨੂੰਮ ਦਾ ਆਦਰ ਕਰਨ ਵਾਲੇ ਲੋਕ ਹਾਂ ਪਰ ਦੇਸ਼ ਦਾ ਅਮਨ-ਚੈਨ ਸੁਰੱਖਿਅਤ ਰਹਿਣਾ ਚਾਹੀਦਾ ਹੈ। ਸ਼ਿਵਸੈਨਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਪ੍ਰਸਤਾਵਿਤ ਪ੍ਰੋਗਰਾਮਾ ਦੇ ਵਿਰੋਧ 'ਚ ਆਯੋਜਿਤ ਸਭਾ 'ਚ ਸ਼ਿਰਕਤ ਕਰਨ ਆਏ ਇਕਬਾਲ ਨੇ ਮੀਡੀਆ ਨੂੰ ਕਿਹਾ ਹੈ ਕਿ ਕੋਈ ਵੀ ਮੁਸਲਮਾਨ ਕਦੀ ਫਸਾਦ ਨਹੀਂ ਚਾਹੁੰਦਾ ਹੈ, ਅਸੀਂ ਦੇਸ਼ ਦਾ ਨੁਕਸਾਨ ਵੀ ਨਹੀਂ ਚਾਹੁੰਦੇ। ਇਸ ਦੌਰਾਨ ਉਨ੍ਹਾਂ ਨੇ ਅਯੁੱਧਿਆ 'ਚ ਭੀੜ ਜੁਟਾਉਣ ਦੇ ਲਈ ਸ਼ਿਵਸੈਨਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ 'ਤੇ ਸਵਾਲ ਵੀ ਖੜੇ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੰਦਰ ਅਤੇ ਮਸਜਿਦ 'ਤੇ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ।


Iqbalkaur

Content Editor

Related News