'ਸੂਬੇ ਦਾ ਸੱਚੀਂ ਰੱਬ ਰਾਖਾ...', ਖਹਿਰਾ ਨੇ CM ਮਾਨ ਨੂੰ ਉਸੇ ਅੰਦਾਜ਼ 'ਚ ਦਿੱਤਾ ਜਵਾਬ
Tuesday, Feb 03, 2026 - 03:22 PM (IST)
ਚੰਡੀਗੜ੍ਹ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੇ ਹੀ ਅੰਦਾਜ਼ ਵਿਚ ਜਵਾਬ ਦਿੱਤਾ ਹੈ। ਦਰਅਸਲ, ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸੇ ਦਾ ਨਾਂ ਲਏ ਬਗੈਰ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ "ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਓਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ…।" ਹੁਣ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਟਵੀਟ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਹਮਲਾ ਬੋਲਿਆ ਹੈ।
ਜਦੋਂ ਅਹੁਦਾ ਹੰਕਾਰ ਵਿੱਚ ਤਬਦੀਲ ਹੋਜੇ
— Sukhpal Singh Khaira (@SukhpalKhaira) February 3, 2026
ਜਦੋਂ ਝੂਠ ਸਰਕਾਰ ਦੀ ਦਲੀਲ ਹੋਜੇ
ਜਦੋਂ ਚੋਰਾਂ ਨਾਲ CM @BhagwantMann ਦੀ ਡੀਲ ਹੋਜੇ
ਸਾਰੀ ਵਜ਼ਾਰਤ ਦੀ ਜੀਭਾ ਫ਼ਿਰ ਸੀਲ ਹੋਜੇ
ਲਹੂ ਪਰਜਾ ਦਾ ਰਾਜੇ ਲਈ ਛਬੀਲ ਹੋਜੇ
ਉਸ ਸੂਬੇ ਦਾ ਸੱਚੀਂ ਫ਼ਿਰ ਰੱਬ ਰਾਖਾ ! https://t.co/9zPbkWXhvg
ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤਾ, "ਜਦੋਂ ਅਹੁਦਾ ਹੰਕਾਰ ਵਿਚ ਤਬਦੀਲ ਹੋਜੇ, ਜਦੋਂ ਝੂਠ ਸਰਕਾਰ ਦੀ ਦਲੀਲ ਹੋਜੇ, ਜਦੋਂ ਚੋਰਾਂ ਨਾਲ CM ਭਗਵੰਤ ਮਾਨ ਦੀ ਡੀਲ ਹੋਜੇ, ਸਾਰੀ ਵਜ਼ਾਰਤ ਦੀ ਜੀਭਾ ਫ਼ਿਰ ਸੀਲ ਹੋਜੇ, ਲਹੂ ਪਰਜਾ ਦਾ ਰਾਜੇ ਲਈ ਛਬੀਲ ਹੋਜੇ, ਉਸ ਸੂਬੇ ਦਾ ਸੱਚੀਂ ਫ਼ਿਰ ਰੱਬ ਰਾਖਾ!"
