ਸਰਕਾਰ ਦੀ ਰੇਲਵੇ ਦੇ ਵੀ ਨਿੱਜੀਕਰਨ ਦੀ ਤਿਆਰੀ : ਪ੍ਰਿਯੰਕਾ ਗਾਂਧੀ

Tuesday, Dec 03, 2019 - 11:42 AM (IST)

ਸਰਕਾਰ ਦੀ ਰੇਲਵੇ ਦੇ ਵੀ ਨਿੱਜੀਕਰਨ ਦੀ ਤਿਆਰੀ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਨੇ ਰੇਲਵੇ ਨੂੰ ਬਹੁਤ ਖਰਾਬ ਸਥਿਤੀ 'ਚ ਪਹੁੰਚਾ ਦਿੱਤਾ ਹੈ ਅਤੇ ਹੁਣ ਉਸ ਦੀ ਦੇਸ਼ ਦੀ ਉਸ 'ਜੀਵਨ ਰੇਖਾ' ਨੂੰ ਵੀ ਵੇਚਣ ਦੀ ਤਿਆਰੀ ਹੈ। ਪ੍ਰਿੰਯਕਾ ਨੇ ਟਵੀਟ ਕੀਤਾ,''ਭਾਰਤੀ ਰੇਲ ਦੇਸ਼ ਦੀ ਲਾਈਫਲਾਈਨ ਹੈ। ਹੁਣ ਭਾਜਪਾ ਸਰਕਾਰ ਨੇ ਭਾਰਤੀ ਰੇਲ ਨੂੰ ਵੀ ਸਭ ਤੋਂ ਬੁਰੀ ਹਾਲਤ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਸਰਕਾਰ 'ਚ ਜਨਤਕ ਕਾਰਜਾਂ ਦੇ ਨਿੱਜੀਕਰਨ ਦਾ ਹੁਨਰ ਹੈ ਅਤੇ ਇਸ ਸਕਿਲ ਦੇ ਅਧੀਨ ਹੁਣ ਉਸ ਦੀ ਰੇਲਵੇ ਨੂੰ ਵੀ ਵੇਚਣ ਦੀ ਯੋਜਨਾ ਹੈ।

ਉਨ੍ਹਾਂ ਨੇ ਕਿਹਾ,''ਭਾਜਪਾ ਸਰਕਾਰ ਦਾ ਸਕਿਲ ਬਣਾਉਣਾ ਨਹੀਂ ਵੇਚਣਾ ਹੈ। ਹੁਣ ਕੁਝ ਨਾਂ ਬਾਅਦ ਬਾਕੀ ਸਰਕਾਰੀ ਕਾਰਜਾਂ ਦੀ ਤਰ੍ਹਾਂ ਭਾਜਪਾ ਸਰਕਾਰ ਰੇਲਵੇ ਨੂੰ ਵੀ ਵੇਚਣਾ ਸ਼ੁਰੂ ਕਰ ਦੇਵੇਗੀ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕੰਟਰੋਲਰ ਅਤੇ ਆਡੀਟਰ ਜਨਰਲ ਦੀ ਸੰਸਦ ਦੇ ਮੇਜ਼ 'ਤੇ ਸੋਮਵਾਰ ਨੂੰ ਪੇਸ਼ ਉਸ ਰਿਪੋਰਟ ਨਾਲ ਸੰਬੰਧੀ ਖਬਰ ਵੀ ਪੋਸਟ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪਿਛਲੇ ਇਕ ਦਹਾਕੇ 'ਚ ਰੇਲਵੇ ਦਾ ਸੰਚਾਲਨ ਸਭ ਤੋਂ ਖਰਾਬ ਹਾਲਤ 'ਚ ਪਹੁੰਚ ਗਿਆ ਹੈ।


author

DIsha

Content Editor

Related News