''ਆਪ'' ਨਾਲ ਗਠਜੋੜ ''ਤੇ ਬੋਲੀ ਸ਼ੀਲਾ- ''ਰਾਹੁਲ ਕਰਨਗੇ ਫੈਸਲਾ''

03/26/2019 5:35:28 PM

ਨਵੀਂ ਦਿੱਲੀ (ਵਾਰਤਾ)— ਦਿੱਲੀ ਦੀਆਂ 7 ਲੋਕ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਨਾਲ ਗਠਜੋੜ 'ਤੇ ਕਾਂਗਰਸ ਨੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ। ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਇਸ ਬਾਰੇ ਪੁੱਛੇ ਗਏ ਸਵਾਲ 'ਤੇ ਸਿੱਧਾ-ਸਿੱਧਾ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਫੈਸਲਾ ਲਿਆ ਜਾਵੇਗਾ ਤਾਂ ਮੀਡੀਆ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਕਿਹਾ ਕਿ 'ਆਪ' ਨਾਲ ਗਠਜੋੜ 'ਤੇ ਫੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਲੈਣਾ ਹੈ। 

PunjabKesari


ਮੀਡੀਆ ਵਿਚ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ 'ਆਪ' ਨਾਲ ਗਠਜੋੜ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਦੋ ਧਿਰਾਂ ਵਿਚ ਵੰਡੀ ਹੋਈ ਹੈ। ਸ਼ੀਲਾ ਤੋਂ ਇਲਾਵਾ 3 ਕਾਰਜਕਾਰੀ ਪ੍ਰਧਾਨ 'ਆਪ' ਨਾਲ ਗਠਜੋੜ ਦੇ ਪੱਖ ਵਿਚ ਨਹੀਂ ਹਨ, ਜਦਕਿ ਪ੍ਰਦੇਸ਼ ਕਾਂਗਰਸ ਮੁਖੀ ਪੀ. ਸੀ. ਚਾਕੋ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਅਜੇ ਮਾਕਨ ਅਤੇ ਹੋਰ ਵੱਡੇ ਨੇਤਾ ਇਸ ਦੇ ਸਮਰਥਨ ਵਿਚ ਹਨ। ਦਿੱਲੀ 'ਚ 7 ਲੋਕ ਸਭਾ ਸੀਟਾਂ ਨੂੰ ਲੈ ਕੇ ਅਜਿਹੇ ਕਿਆਸ ਵੀ ਲਾਏ ਜਾ ਰਹੇ ਹਨ 3 'ਤੇ ਕਾਂਗਰਸ ਅਤੇ 4 'ਤੇ 'ਆਪ' ਲੜ ਸਕਦੀ ਹੈ। ਕਾਂਗਰਸ ਵਲੋਂ ਹਾਲਾਂਕਿ ਕੋਈ ਵੀ ਉਮੀਦਵਾਰ ਐਲਾਨ ਨਹੀਂ ਕੀਤਾ ਗਿਆ ਜਦਕਿ 'ਆਪ' ਨੇ ਸਾਰੀਆਂ 7 ਸੀਟਾਂ 'ਤੇ ਪਹਿਲਾਂ ਹੀ ਉਮੀਦਵਾਰ ਐਲਾਨ ਕਰ ਕੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਦਿੱਲੀ 'ਚ 12 ਮਈ ਨੂੰ ਵੋਟਾਂ ਪੈਣਗੀਆਂ।


Tanu

Content Editor

Related News