PM ਅਹੁਦੇ ਬਾਰੇ ਫ਼ੈਸਲਾ ਮੈਂ ਨਹੀਂ, ਗਠਜੋੜ ਦੇ ਸਹਿਯੋਗੀ ਦਲ ਕਰਨਗੇ : ਰਾਹੁਲ ਗਾਂਧੀ

04/05/2024 6:32:06 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਐਲਾਨ ਪੱਤਰ ਜਾਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਦੇਸ਼, ਲੋਕਤੰਤਰ ਅਤੇ ਸੰਵਿਧਾਨ ਬਚਾਉਣ ਦੀਆਂ ਚੋਣਾਂ ਹਨ ਤੇ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਵਲੋਂ ਪ੍ਰਧਾਨ ਮੰਤਰੀ ਕੌਣ ਹੋਵੇਗਾ, ਇਸ ਬਾਰੇ ਮੈਂ ਨਹੀਂ ਸਗੋਂ ਚੋਣਾਂ ’ਚ ਜਿੱਤ ਤੋਂ ਬਾਅਦ ਸਹਿਯੋਗੀ ਦਲ ਮਿਲ ਕੇ ਫੈਸਲਾ ਕਰਨਗੇ।’ ਉਨ੍ਹਾਂ ਇਹ ਵੀ ਕਿਹਾ ਕਿ ਇਹ ਚੋਣਾਂ ਸੰਵਿਧਾਨ ਅਤੇ ਲੋਕਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਅਤੇ ਲੋਕਤੰਤਰ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਵਿਚਾਲੇ ਹਨ।

ਰਾਹੁਲ ਗਾਂਧੀ ਨੇ ਕਿਹਾ,''ਇਹ ਚੋਣਾਂ ਬੁਨਿਆਦੀ ਤੌਰ ’ਤੇ ਵੱਖ ਹਨ। ਮੈਨੂੰ ਨਹੀਂ ਲੱਗਦਾ ਕਿ ਸੰਵਿਧਾਨ ਅਤੇ ਲੋਕਤੰਤਰ ਨੂੰ ਇੰਨਾ ਖਤਰਾ ਪਹਿਲਾਂ ਕਦੇ ਸੀ, ਜਿਨ੍ਹਾਂ ਅੱਜ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਵਿਧਾਨ ਅਤੇ ਲੋਕਤੰਤਰ ’ਤੇ ਹਮਲਾ ਕਰ ਰਹੇ ਹਨ, ਸੰਸਥਾਵਾਂ ’ਤੇ ਕਬਜ਼ਾ ਕਰ ਰਹੇ ਹਨ, ਦੂਜੇ ਪਾਸੇ ‘ਇੰਡੀਆ’ ਗੱਠਜੋੜ ਹੈ, ਜੋ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕਰਨ ਲਈ ਹੈ... ਇਹ ਚੋਣਾਂ ਦੇਸ਼, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,''ਇਹ ਸਮਝਨਾ ਹੋਵੇਗਾ ਕਿ ਹਿੰਦੋਸਤਾਨ ਦੇ ਸਿਆਸੀ ਢਾਂਚੇ ’ਚ ਕੀ ਹੋ ਰਿਹਾ ਹੈ। ਆਰ. ਐੱਸ. ਐੱਸ., ਭਾਜਪਾ ਅਤੇ ਖਾਸ ਤੌਰ ’ਤੇ ਨਰਿੰਦਰ ਮੋਦੀ ਜੀ ਨੇ ਕੀ ਬੁਨਿਆਦ ਬਣਾਈ ਹੈ, ਸਭ ਤੋਂ ਪਹਿਲਾਂ ਇਹ ਸਮਝਨਾ ਹੋਵੇਗਾ। ਜਿਵੇਂ ਵੱਖ-ਵੱਖ ਕਾਰੋਬਾਰੀ ਖੇਤਰਾਂ ’ਚ ਅਡਾਨੀ ਦਾ ਦਬਦਬਾ ਹੈ, ਉਸੇ ਤਰ੍ਹਾਂ ਨਰਿੰਦਰ ਮੋਦੀ ਨੇ ਪੋਲੀਟਿਕਲ ਫਾਈਨਾਂਸ ਦਾ ਦਬਦਬਾ ਬਣਾ ਲਿਆ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News