ਤੁਸੀਂ ਜੇਲ੍ਹ ਦਾ ਖੇਡ ਖੇਡ ਰਹੇ ਹੋ, ਕੱਲ੍ਹ ਸਾਰੇ ਨੇਤਾ ਲੈ ਕੇ ਆਵਾਂਗਾ, ਜਿਸ ਨੂੰ ਜੇਲ੍ਹ ਭੇਜਣਾ ਭੇਜ ਦਿਓ : ਕੇਜਰੀਵਾਲ

05/18/2024 6:29:52 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਲੋਕ ਆਮ ਆਦਮੀ ਪਾਰਟੀ ਦੇ ਪਿੱਛੇ ਪੈ ਗਏ ਹਨ। ਉਹ ਇਕ-ਇਕ ਕਰ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ। ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਹਾਂਗਾ ਕਿ ਤੁਸੀਂ ਇਹ ਜੇਲ੍ਹ-ਜੇਲ੍ਹ ਦਾ ਖੇਡ ਖੇਡ ਰਹੇ ਹੋ, ਕੱਲ੍ਹ ਮੈਂ ਆਪਣੇ ਸਾਰੇ ਸੀਨੀਅਰ ਨੇਤਾਵਾਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਦੁਪਹਿਰ 12 ਵਜੇ ਭਾਜਪਾ ਹੈੱਡ ਕੁਆਰਟਰ ਆ ਰਿਹਾ ਹਾਂ। ਜਿਸ ਨੂੰ ਵੀ ਤੁਸੀਂ ਜੇਲ੍ਹ ਭੇਜਣਾ ਚਾਹੁੰਦੇ ਹੋ ਭੇਜ ਸਕਦੇ ਹੋ। ਕੇਜਰੀਵਾਲ ਨੇ ਕਿਹਾ,''ਪਹਿਲੇ ਮੈਨੂੰ ਜੇਲ੍ਹ ਭੇਜਿਆ, ਫਿਰ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੇ ਸਿੰਘ ਨੂੰ ਜੇਲ੍ਹ ਭੇਜਿਆ। ਅੱਜ ਮੇਰੇ ਪੀਏ ਨੂੰ ਜੇਲ੍ਹ ਭੇਜ ਦਿੱਤਾ ਹੈ। ਰਾਘਵ ਚੱਢਾ ਲੰਡਨ ਤੋਂ ਪਰਤੇ ਹਨ, ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਵੀ ਜੇਲ੍ਹ ਭੇਜ ਦੇਣਗੇ। ਥੋੜ੍ਹੇ ਦਿਨਾਂ 'ਚ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੂੰ ਜੇਲ੍ਹ ਭੇਜ ਦੇਣਗੇ।'' 

ਉਨ੍ਹਾਂ ਨੇ ਅੱਗੇ ਕਿਹਾ,''ਮੈਂ ਸੋਚ ਰਿਹਾ ਸੀ ਕਿ ਇਹ ਲੋਕ ਸਾਨੂੰ ਸਾਰਿਆਂ ਨੂੰ ਜੇਲ੍ਹ ਕਿਉਂ ਭੇਜ ਰਹੇ ਹਨ। ਸਾਡਾ ਕਸੂਰ ਕੀ ਹੈ। ਸਾਡਾ ਕਸੂਰ ਇਹ ਹੈ ਕਿ ਗਰੀਬ ਬੱਚਿਆਂ ਲਈ ਚੰਗੀ ਸਿੱਖਿਆ ਦਾ ਇੰਤਜ਼ਾਮ ਕੀਤਾ, ਸਰਕਾਰੀ ਸਕੂਲ ਚੰਗਾ ਬਣਾ ਦਿੱਤਾ। ਇਹ ਨਹੀਂ ਬਣਾ ਸਕਦੇ ਹਨ, ਇਸ ਲਈ ਇਹ ਸਰਕਾਰ ਸਕੂਲਾਂ ਨੂੰ ਠੀਕ ਕਰਨ ਤੋਂ ਰੋਕਣਾ ਚਾਹੁੰਦੇ ਹਨ। ਸਾਡਾ ਕਸੂਰ ਇਹ ਹੈ ਕਿ ਅਸੀਂ ਦਿੱਲੀ ਦੇ ਅੰਦਰ ਚੰਗੇ ਹਸਪਤਾਲ ਬਣਾਏ, ਮੁਹੱਲਾ ਕਲੀਨਿਕ ਬਣਾਏ, ਮੁਫ਼ਤ ਅਤੇ ਚੰਗੇ ਇਲਾਜ ਦਾ ਇੰਤਜ਼ਾਮ ਕੀਤਾ ਹੈ। ਇਹ ਨਹੀਂ ਕਰ ਪਾ ਰਹੇ ਹਨ। ਇਸ ਲਈ ਦਿੱਲੀ ਦੇ ਹਸਪਤਾਲਾਂ ਨੂੰ ਮੁਹੱਲਾ ਕਲੀਨਿਕ 'ਚ ਇਲਾਜ ਨੂੰ ਰੋਕਣਾ ਚਾਹੁੰਦੇ ਹਨ। ਸਾਡਾ ਕਸੂਰ ਇਹ ਹੈ ਕਿ ਪਹਿਲੇ ਦਿੱਲੀ 'ਚ 10-10 ਘੰਟੇ ਬਿਜਲੀ ਦੇ ਪਾਵਰ ਕਟ ਲੱਗਦੇ ਸਨ, ਹੁਣ 24 ਘੰਟੇ ਬਿਜਲੀ ਦੇ ਰਹੇ ਮੁਫ਼ਤ ਬਿਜਲੀ ਦੇ ਰਹੇ ਹਾਂ।'' ਉਨ੍ਹਾਂ ਨੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਮੈਂ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਜੇਲ੍ਹ ਜੇਲ੍ਹ ਦਾ ਖੇਡ ਖੇਡ ਰਹੇ ਹੋ, ਕਦੇ ਕਿਸੇ ਨੂੰ ਜੇਲ੍ਹ ਭੇਜਦੇ ਹੋ ਤਾਂ ਕਦੇ ਕਿਸੇ ਨੂੰ। ਕੱਲ੍ਹ 12 ਵਜੇ ਆਪਣੇ ਸਾਰੇ ਨੇਤਾਵਾਂ ਨਾਲ, ਭਾਜਪਾ ਹੈੱਡ ਕੁਆਰਟਰ ਆ ਰਿਹਾ ਹਾਂ, ਜਿਸ-ਜਿਸ ਨੂੰ ਜੇਲ੍ਹ ਭੇਜਣਾ ਚਾਹੁੰਦੇ ਹੋ, ਭੇਜ ਦਿਓ। ਜੇਕਰ ਤੁਸੀਂ ਸੋਚ ਰਹੇ ਹੋ ਕਿ 'ਆਪ' ਦੇ ਇਕ-ਇਕ ਨੇਤਾ ਨੂੰ ਜੇਲ੍ਹ 'ਚ ਸੁੱਟ ਕੇ 'ਆਪ' ਨੂੰ ਖ਼ਤਮ ਕਰ ਦੇਵੋਗੇ ਤਾਂ ਤੁਸੀਂ ਗਲਤ ਸੋਚ ਰਹੇ ਹੋ। ਇਹ ਆਮ ਆਦਮੀ ਪਾਰਟੀ ਇਕ ਵਿਚਾਰ ਹੈ। ਇਸ ਨੂੰ ਖ਼ਤਮ ਨਹੀਂ ਕਰ ਸਕਦੇ ਹੋ। ਜਿੰਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਜੇਲ੍ਹ ਭੇਜੋਗੇ, ਉਸ ਤੋਂ 100 ਗੁਣਾ ਨੇਤਾ ਪੂਰੇ ਦੇਸ਼ 'ਚ ਪੈਦਾ ਹੋਣਗੇ। ਕੱਲ੍ਹ 12 ਵਜੇ ਆ ਰਿਹਾ ਹਾਂ, ਜਿਸ ਨੂੰ ਜੇਲ੍ਹ ਭੇਜਣਾ, ਭੇਜ ਦਿਓ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News