CM ਸ਼ਿਵਰਾਜ ਚੌਹਾਨ ਨੇ ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨਾਲ ਕੀਤਾ ਭੋਜਨ, ਦਿੱਤੇ ਦੀਵਾਲੀ ਦੇ ਤੋਹਫ਼ੇ

10/24/2022 2:33:57 PM

ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੀਵਾਲੀ ਦੀ ਪਹਿਲੀ ਸ਼ਾਮ ਕੋਰੋਨਾ ਮਹਾਮਾਰੀ ਕਾਰਨ ਅਨਾਥ ਹੋਏ 400 ਤੋਂ ਵੱਧ ਬੱਚਿਆਂ ਨਾਲ ਰਾਤ ਦਾ ਭੋਜਨ ਕੀਤਾ ਅਤੇ ਉਨ੍ਹਾਂ ਦੀ ਸਿੱਖਿਆ ਲਈ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਚੌਹਾਨ ਅਤੇ ਉਨ੍ਹਾਂ ਦੀ ਪਤਨੀ ਸਾਧਨਾ ਸਿੰਘ ਨੇ ਐਤਵਾਰ ਰਾਤ ਇੱਥੇ ਮੁੱਖ ਮੰਤਰੀ ਦੇ ਸਰਕਾਰੀ ਘਰ 'ਚ ਇਕ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਭੋਪਾਲ ਡਿਵੀਜ਼ਨ ਦੇ ਅਜਿਹੇ ਬੱਚਿਆਂ ਨੂੰ ਸੱਦਿਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ,''ਇਹ ਤੁਹਾਡੇ ਮਾਮੇ ਦਾ ਘਰ ਹੈ।'' ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਬੱਚੇ ਖ਼ੁਸ਼ੀ ਨਾਲ ਰਹਿਣ। ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਬੱਚਿਆਂ ਨਾਲ ਗੀਤ ਗਾਏ ਅਤੇ ਡਾਂਸ ਵੀ ਕੀਤਾ। ਚੌਹਾਨ ਜੋੜੇ ਨੇ ਬੱਚਿਆਂ ਨਾਲ ਰਾਤ ਦਾ ਭੋਜਨ ਕੀਤਾ ਅਤੇ ਉਨ੍ਹਾਂ ਨੂੰ ਤੋਹਫ਼ੇ ਦਿੱਤੇ।

PunjabKesari

ਚੌਹਾਨ ਨੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੀ ਸਿੱਖਿਆ ਅਤੇ ਹੋਰ ਜ਼ਰੂਰਤਾਂ ਦੀ ਚਿੰਤਾ ਨਾ ਕਰਨ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਰਕਾਰ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਵਪਾਰਕ ਪਾਠਕ੍ਰਮਾਂ ਦੀ ਫੀਸ ਦਾ ਭੁਗਤਾਨ ਕਰੇਗੀ, ਜੋ ਇਹ ਬੱਚੇ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰਨਗੇ।

PunjabKesari


DIsha

Content Editor

Related News