ਪ੍ਰਤਾਪ ਬਾਜਵਾ ਦੀ CM ਮਾਨ-ਕੇਜਰੀਵਾਲ ਨੂੰ ਚਿਤਾਵਨੀ, ਖਹਿਰਾ ਦਾ ਘਰ ਢਾਹੁਣ ਦੀ ਕੀਤੀ ਸਖ਼ਤ ਨਿਖ਼ੇਧੀ
Monday, Feb 23, 2026 - 01:22 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸਾਥੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਹੋਈ ਭੰਨ-ਤੋੜ (ਡੈਮੋਲੀਸ਼ਨ) ਦੀ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੱਤਾਧਾਰੀ ਧਿਰ ਨੂੰ ਘੇਰਦਿਆਂ ਕਿਹਾ ਕਿ ਸਿਆਸੀ ਤਾਕਤ ਹਮੇਸ਼ਾ ਲਈ ਨਹੀਂ ਹੁੰਦੀ ਪਰ ਕੀਤੇ ਗਏ ਕੰਮਾਂ ਦੀ ਜਵਾਬਦੇਹੀ ਸਥਾਈ ਹੁੰਦੀ ਹੈ। ਬਾਜਵਾ ਨੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਅਨਿਆਂ ਪੂਰਨ ਹੁਕਮਾਂ ਦੀ ਪਾਲਣਾ ਕਰਨ ਵਾਲੇ ਹਰ ਅਧਿਕਾਰੀ ਅਤੇ ਹਰ ਕਾਰਵਾਈ ਨੂੰ ਆਉਣ ਵਾਲੇ ਸਮੇਂ 'ਚ ਯਾਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ, ਸਕੇ ਭਰਾਵਾਂ ਸਣੇ 3 ਨੌਜਵਾਨਾਂ ਦੀ ਮੌਤ, ਘਰਾਂ 'ਚ ਵਿੱਛੇ ਸੱਥਰ
ਉਨ੍ਹਾਂ ਚਿਤਾਵਨੀ ਦਿੱਤੀ ਕਿ ਅਧਿਕਾਰਾਂ ਦੀ ਇਸ ਤਰ੍ਹਾਂ ਦੀ ਦੁਰਵਰਤੋਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਬਾਜਵਾ ਅਨੁਸਾਰ ਸਰਕਾਰ ਵੱਲੋਂ ਕੀਤੀ ਗਈ ਇਹ ਕਾਰਵਾਈ ਸੱਤਾ ਦਾ ਨਾਜਾਇਜ਼ ਇਸਤੇਮਾਲ ਹੈ, ਜਿਸ ਦਾ ਹਿਸਾਬ ਦੇਣਾ ਪਵੇਗਾ।
ਇਹ ਵੀ ਪੜ੍ਹੋ : 'ਤੁਸੀਂ ਕੁਰਸੀ ਦੇ ਲਾਇਕ ਨਹੀਂ ਹੋ...', ਸੁਖਬੀਰ ਬਾਦਲ ਨੇ ਤੁਰੰਤ ਮੰਗਿਆ CM ਮਾਨ ਦਾ ਅਸਤੀਫ਼ਾ
ਸੁਖਪਾਲ ਖਹਿਰਾ ਦੇ ਘਰ 'ਤੇ ਚਲਾਇਆ ਪੀਲਾ ਪੰਜਾ
'ਆਪ' ਸਰਕਾਰ ਦੇ ਹੁਕਮਾਂ 'ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਘਰ ਢਾਹੁਣ ਲਈ ਪੰਜਾਬ ਦੇ ਪੁਲਸ ਵੱਡੇ ਅਧਿਕਾਰੀ ਭਾਰੀ ਪੁਲਸ ਅਮਲੇ ਨਾਲ ਅੱਜ ਭੁਲੱਥ ਸਥਿਤ ਰਾਮਗੜ੍ਹ ਰਿਹਾਇਸ਼ 'ਤੇ ਪਹੁੰਚੇ ਅਤੇ ਉਨ੍ਹਾਂ ਦੇ ਘਰ 'ਤੇ ਪੀਲਾ ਪੰਜਾ ਚਲਾਇਆ ਗਿਆ। ਇਸ ਦੌਰਾਨ ਸੁਖਪਾਲ ਖਹਿਰਾ ਡਿੱਚ ਮਸ਼ੀਨ ਦੇ ਸਾਹਮਣੇ ਹੀ ਧਰਨੇ ਉਪਰ ਬੈਠ ਗਏ। ਭਾਰੀ ਪੁਲਸ ਫੋਰਸ ਨਾਲ ਪਹੁੰਚੇ ਵੱਡੇ ਅਫ਼ਸਰਾਂ ਨੇ ਧਰਨੇ ਉੱਪਰ ਬੈਠੇ ਸੁਖਪਾਲ ਖਹਿਰਾ ਨੂੰ ਜ਼ਬਰਨ ਉਠਾ ਕੇ ਵਿਰੋਧ ਪ੍ਰਦਰਸ਼ਨ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਡਿੱਚ ਮਸ਼ੀਨ ਚਲਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
