ਸਵੱਛ ਹਵਾ ਸਰਵੇਖਣ: ਦੇਸ਼ ਦੇ 10 ਲੱਖ ਤੋਂ ਵਧੇਰੇ ਆਬਾਦੀ ਵਾਲੇ ਸ਼ਹਿਰਾਂ ''ਚ ਨੰਬਰ-1 ''ਤੇ ਇੰਦੌਰ
Thursday, Aug 24, 2023 - 01:24 PM (IST)
ਇੰਦੌਰ- ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਨਗਰ ਇੰਦੌਰ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਸਵੱਛ ਹਵਾ ਸਰਵੇਖਣ-2023 'ਚ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਪੀ. ਸੀ. ਬੀ. ਦੇ ਸਵੱਛ ਹਵਾ ਸਰਵੇਖਣ-2023 'ਚ ਇੰਦੌਰ ਨੇ 10 ਲੱਖ ਤੋਂ ਵਧੇਰੇ ਆਬਾਦੀ ਵਾਲੇ ਸ਼ਹਿਰਾਂ 'ਚ 200 ਵਿਚੋਂ ਸਭ ਤੋਂ ਵੱਧ 187 ਅੰਕ ਹਾਸਲ ਕੀਤੇ।
ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਅਧਿਕਾਰੀਆਂ ਮੁਤਾਬਕ ਸਰਵੇਖਣ 'ਚ ਆਗਰਾ 186 ਅੰਕਾਂ ਨਾਲ ਦੂਜੇ ਅਤੇ ਠਾਣੇ 185.2 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਪੀ. ਸੀ. ਬੀ. ਨੇ ਆਬਾਦੀ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਕੁੱਲ 130 ਸ਼ਹਿਰਾਂ ਵਲੋਂ 'ਪ੍ਰਾਣਾ' ਪੋਰਟਲ 'ਤੇ ਪੋਸਟ ਕੀਤੀਆਂ ਗਈਆਂ ਸਵੈ-ਮੁਲਾਂਕਣ ਰਿਪੋਰਟ ਅਤੇ ਸਬੰਧਤ ਦਸਤਾਵੇਜ਼ਾਂ ਨੂੰ ਪਰਖਣ ਮਗਰੋਂ ਸਵੱਛ ਹਵਾ ਸਰਵੇਖਣ-2023 ਦੀ ਰੈਂਕਿੰਗ ਤੈਅ ਕੀਤੀ।
ਇਹ ਵੀ ਪੜ੍ਹੋ- Chandrayaan-3: 15 ਸਾਲਾਂ 'ਚ ਤੀਜਾ 'ਮਿਸ਼ਨ ਮੂਨ', ਚੰਨ ਨੂੰ ਵੀ ਹੋ ਗਿਆ ਇਸਰੋ ਨਾਲ ਲਗਾਵ
ਇੰਦੌਰ ਦੇ ਮੇਅਰ ਪੁਸ਼ਿਆਮਿਤਰਾ ਭਾਰਗਵ ਨੇ ਸਵੱਛ ਹਵਾ ਸਰਵੇਖਣ 'ਚ ਸ਼ਹਿਰ ਦੇ ਸਿਖਰ ’ਤੇ ਰਹਿਣ ’ਤੇ ਖੁਸ਼ੀ ਪ੍ਰਗਟਾਈ ਹੈ। ਇੰਦੌਰ ਵਿਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਚੁੱਕੇ ਗਏ ਉਪਰਾਲਿਆਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਰੁਝੇਵਿਆਂ ਭਰੀਆਂ ਸੜਕਾਂ ਨੂੰ ਝਾੜੂ ਵਾਲੀ ਮਸ਼ੀਨ ਨਾਲ ਇਕ ਵਿਸ਼ੇਸ਼ ਵਾਹਨ ਨਾਲ ਸਾਫ਼ ਕੀਤਾ ਜਾਂਦਾ ਹੈ, ਜੋ ਧੂੜ ਦੇ ਕਣਾਂ ਨੂੰ ਆਪਣੇ ਆਪ ਵਿਚ ਇਕੱਠਾ ਕਰਦਾ ਹੈ ਅਤੇ ਵਾਤਾਵਰਣ 'ਚ ਰਲਣ ਤੋਂ ਰੋਕਦਾ ਹੈ। ਮੇਅਰ ਨੇ ਦੱਸਿਆ ਕਿ ਸ਼ਹਿਰ ਵਿਚ ਕੋਲਾ ਅਤੇ ਲੱਕੜ ਸਾੜਨ ਵਾਲੇ ਤੰਦੂਰਾਂ ਦੀ ਗਿਣਤੀ ਨੂੰ ਸੀਮਤ ਕਰਦੇ ਹੋਏ ਹਰਿਤ ਬਾਲਣ ਵਾਲੇ ਤੰਦੂਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸਿੱਧੀ ਟੱਕਰ ਤੋਂ ਬਚੇ 2 ਜਹਾਜ਼, ਮਹਿਲਾ ਪਾਇਲਟ ਦੀ ਸਮਝਦਾਰੀ ਨਾਲ 300 ਯਾਤਰੀ ਬਚੇ
ਇੰਦੌਰ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿਚ ਹਰ ਰੋਜ਼ ਔਸਤਨ 1,162 ਟਨ ਠੋਸ ਕੂੜਾ ਪੈਦਾ ਹੁੰਦਾ ਹੈ, ਜਿਸ ਵਿਚ ਲਗਭਗ 164 ਟਨ ਪਲਾਸਟਿਕ ਕੂੜਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਹ ਕੂੜਾ ਨਿਗਮ ਦੇ ਵਾਹਨਾਂ ਰਾਹੀਂ ਸ਼ਹਿਰ ਦੇ ਹਰ ਘਰ ਤੋਂ ਵੱਖ-ਵੱਖ ਸ਼੍ਰੇਣੀਆਂ 'ਚ ਇਕੱਠਾ ਕੀਤਾ ਜਾਂਦਾ ਹੈ ਅਤੇ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ 'ਤੇ ਚਲਾਏ ਜਾ ਰਹੇ ਪਲਾਂਟ ਵਿਚ ਉਸੇ ਦਿਨ ਹੀ ਸੁਰੱਖਿਅਤ ਢੰਗ ਨਾਲ ਨਿਪਟਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8