ਫ਼ੈਸ਼ਨ ਦੀ ਦੁਨੀਆ ’ਚ ਛਾਇਆ ਐਂਬ੍ਰਾਇਡਰਡ ਵ੍ਹਾਈਟ ਕੁੜਤਾ ਸੈੱਟ
Monday, Mar 16, 2026 - 09:43 AM (IST)
ਵੈੱਬ ਡੈਸਕ- ਇੰਡੀਅਨ ਫ਼ੈਸ਼ਨ ’ਚ ਸੂਟ ਅਤੇ ਕੁੜਤਾ ਸੈੱਟ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਨਾ ਸਿਰਫ ਰਵਾਇਤੀ ਪਹਿਰਾਵੇ ਦਾ ਹਿੱਸਾ ਹਨ, ਸਗੋਂ ਇਨ੍ਹਾਂ ਨੂੰ ਕੈਜ਼ੂਅਲ ਤੋਂ ਲੈ ਕੇ ਖਾਸ ਮੌਕਿਆਂ ’ਤੇ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਅੱਜ-ਕੱਲ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੇ ਕੁੜਤਾ ਸੈੱਟ ਟਰਾਈ ਕਰ ਰਹੀਆਂ ਹਨ, ਜਿਨ੍ਹਾਂ ’ਚ ਵੱਖ-ਵੱਖ ਤਰ੍ਹਾਂ ਦੇ ਵਰਕ ਅਤੇ ਡਿਜ਼ਾਈਨ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ’ਚੋਂ ਐਂਬ੍ਰਾਇਡਰਡ ਵ੍ਹਾਈਟ ਕੁੜਤਾ ਸੈੱਟ ਵਿਸ਼ੇਸ਼ ਤੌਰ ’ਤੇ ਲੋਕਪ੍ਰਿਯ ਹੋ ਰਿਹਾ ਹੈ। ਮੁਟਿਆਰਾਂ ਇਨ੍ਹਾਂ ’ਚ ਪਲਾਜ਼ੋ-ਕੁੜਤਾ ਸੈੱਟ, ਕੁੜਤਾ-ਸਲਵਾਰ, ਪਜਾਮਾ-ਕੁੜਤਾ ਸੈੱਟ ਜਾਂ ਸ਼ਰਾਰਾ ਸੈੱਟ ਆਦਿ ਨੂੰ ਸਟਾਈਲ ਕਰ ਰਹੀਆਂ ਹਨ। ਹਰ ਕੰਬੀਨੇਸ਼ਨ ’ਚ ਇਹ ਸੈੱਟ ਵੱਖ-ਵੱਖ ਅੰਦਾਜ਼ ’ਚ ਨਜ਼ਰ ਆਉਂਦਾ ਹੈ। ਡਿਜ਼ਾਈਨ ’ਚ ਫੁੱਲ, ਪੱਤੀਆਂ, ਵੇਲ-ਬੂਟੀਆਂ, ਜਾਲੀ, ਜਿਓਮੈਟ੍ਰਿਕ ਪੈਟਰਨ ਜਾਂ ਟ੍ਰੈਡੀਸ਼ਨਲ ਮੋਟਿਫਸ ਸ਼ਾਮਲ ਹੁੰਦੇ ਹਨ। ਕੁਝ ਕੁੜਤਿਆਂ ’ਤੇ ਸਿੰਗਲ ਕਲਰ ਦੀ ਐਂਬ੍ਰਾਇਡਰੀ ਹੁੰਦੀ ਹੈ, ਜਿਵੇਂ ਬਲੈਕ ਥ੍ਰੈੱਡ ਨਾਲ ਚਿੱਟੇ ਕੁੜਤੇ ’ਤੇ ਕੰਟਰਾਸਟਿੰਗ ਵਰਕ। ਉੱਥੇ ਹੀ ਕੁਝ ’ਤੇ ਪਿੰਕ, ਮੈਰੂਨ ਜਾਂ ਗੋਲਡਨ ਥ੍ਰੈਂਡ ਦੀ ਵਰਤੋਂ ਕੀਤੀ ਜਾਂਦੀ ਹੈ।
ਕੁਝ ਕੁੜਤਿਆਂ ’ਚ ਸਿਰਫ ਨੈੱਕਲਾਈਨ ’ਤੇ ਹੀ ਖੂਬਸੂਰਤ ਵਰਕ ਹੁੰਦਾ ਹੈ, ਜੋ ਕਾਫੀ ਸਾਫਿਸਟੀਕੇਟਿਡ ਲੱਗਦਾ ਹੈ। ਕੁਝ ’ਚ ਨੈੱਕਲਾਈਨ ਦੇ ਨਾਲ-ਨਾਲ ਹੇਮਲਾਈਨ ਜਾਂ ਸਲੀਵਜ਼ ’ਤੇ ਵੀ ਐਂਬ੍ਰਾਇਡਰੀ ਕੀਤੀ ਜਾਂਦੀ ਹੈ। ਉੱਥੇ ਹੀ ਫੁੱਲ ਐਂਬ੍ਰਾਇਡਰਡ ਕੁੜਤੇ ਪੂਰੇ ਫਰੰਟ ’ਤੇ ਡਿਜ਼ਾਈਨ ਨਾਲ ਸਜੇ ਹੁੰਦੇ ਹਨ, ਜੋ ਪਾਰਟੀ ਵੀਅਰ ਲਈ ਪਰਫੈਕਟ ਹੁੰਦੇ ਹਨ। ਕਈ ਸੈੱਟਾਂ ’ਚ ਬਾਟਮ ’ਤੇ ਵੀ ਮੈਚਿੰਗ ਐਂਬ੍ਰਾਇਡਰੀ ਦੇਖੀ ਜਾ ਸਕਦੀ ਹੈ, ਜੋ ਪੂਰੀ ਲੁੱਕ ਨੂੰ ਬੈਲੇਂਸਡ ਬਣਾਉਂਦੀ ਹੈ। ਇਹ ਸੈੱਟ ਹਰ ਮੌਸਮ ’ਚ ਆਸਾਨੀ ਨਾਲ ਪਹਿਨੇ ਜਾ ਸਕਦੇ ਹਨ। ਗਰਮੀਆਂ ’ਚ ਲਾਈਟ ਫੈਬ੍ਰਿਕ ਵਾਲੇ ਵ੍ਹਾਈਟ ਕੁੜਤਾ ਸੈੱਟ ਕੂਲ ਅਤੇ ਕੰਫਰਟੇਬਲ ਰਹਿੰਦੇ ਹਨ, ਉੱਥੇ ਹੀ ਸਰਦੀਆਂ ’ਚ ਥੋੜ੍ਹੇ ਹੈਵੀ ਫੈਬ੍ਰਿਕ ਵਾਲੇ ਕੁੜਤਾ ਸੈੱਟ ਸਟਾਈਲਿਸ਼ ਲੱਗਦੇ ਹਨ। ਐਂਬ੍ਰਾਇਡਰਡ ਵ੍ਹਾਈਟ ਕੁੜਤਾ ਸੈੱਟ ਹਰ ਉਮਰ ਗਰੁੱਪ ਦੀਆਂ ਔਰਤਾਂ ’ਤੇ ਸੂਟ ਕਰਦਾ ਹੈ। ਨੌਜਵਾਨ ਮੁਟਿਆਰਾਂ ਇਸ ਨੂੰ ਕੈਜ਼ੂਅਲ ਅਤੇ ਪਾਰਟੀ ਦੋਵਾਂ ’ਚ ਪਹਿਨਦੀਆਂ ਹਨ, ਜਦਕਿ ਦਰਮਿਆਨੀ ਉਮਰ ਵਾਲੀਆਂ ਔਰਤਾਂ ਇਸ ਨੂੰ ਆਫਿਸ ਜਾਂ ਫੈਮਿਲੀ ਫੰਕਸ਼ਨਾਂ ’ਚ ਪਸੰਦ ਕਰਦੀਆਂ ਹਨ।
ਅਸੈਸਰੀਜ਼ ਦੇ ਨਾਲ ਸਟਾਈਲਿੰਗ ਇਸ ਨੂੰ ਹੋਰ ਆਕਰਸ਼ਕ ਬਣਾਉਂਦੀ ਹੈ। ਗੋਲਡ ਜਾਂ ਸਿਲਵਰ ਜਿਊਲਰੀ, ਸਟੇਟਮੈਂਟ ਨੈਕਲੇਸ, ਕਲੱਚ ਬੈਗ, ਸਨਗਲਾਸਿਜ਼ ਜਾਂ ਹੈਂਡਬੈਗ ਇਸ ਦੇ ਨਾਲ ਚੰਗੇ ਲੱਗਦੇ ਹਨ। ਫੁਟਵੀਅਰ ’ਚ ਜੁੱਤੀ, ਫਲੈਟਸ, ਸੈਂਡਲ ਜਾਂ ਹੀਲਸ ਦੇ ਨਾਲ ਇਸ ਨੂੰ ਮੈਚ ਕੀਤਾ ਜਾ ਸਕਦਾ ਹੈ। ਹੇਅਰ ਸਟਾਈਲ ’ਚ ਓਪਨ ਹੇਅਰ, ਹਾਈ ਪੋਨੀਟੇਲ, ਬ੍ਰੇਡ, ਬੰਨ ਜਾਂ ਸਾਈਡ ਸਵੈਪਟ ਲੁੱਕ ਸਾਰੇ ਸੂਟ ਕਰਦੇ ਹਨ। ਕੁੱਲ ਮਿਲਾ ਕੇ, ਐਂਬ੍ਰਾਇਡਰਡ ਵ੍ਹਾਈਟ ਕੁੜਤਾ ਸੈੱਟ ਅੱਜ ਦੀਆਂ ਮੁਟਿਆਰਾਂ ਦੇ ਵਾਰਡਰੋਬ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਇਸ ਦੀ ਸਾਦਗੀ, ਐਲੀਗੈਂਸ ਅਤੇ ਅਨੋਖੀ ਐਂਬ੍ਰਾਇਡਰੀ ਇਸ ਨੂੰ ਹਰ ਮੌਕੇ ਲਈ ਪਰਫੈਕਟ ਬਣਾਉਂਦੀ ਹੈ। ਇਹ ਨਾ ਸਿਰਫ ਫੈਸ਼ਨੇਬਲ ਹੈ, ਸਗੋਂ ਭਾਰਤੀ ਸੱਭਿਆਚਾਰ ਦੀ ਖੂਬਸੂਰਤੀ ਨੂੰ ਵੀ ਦਰਸਾਉਂਦਾ ਹੈ।
