ਬੱਚਿਆਂ ਨੂੰ ਪੜ੍ਹਾਇਆ ਜਾ ਰਿਹੈ ਅਜਿਹਾ ਪਾਠ, ਆਸਾ ਰਾਮ ''ਮਹਾਨ ਸੰਤ''

08/02/2015 5:49:57 PM

 
ਜੋਧਪੁਰ- ਨਾਬਾਲਗ ਲੜਕੀ ਨਾਲ ਯੌਨ ਉਤਪੀੜਨ ਦੇ ਦੋਸ਼ ਵਿਚ ਜੇਲ ''ਚ ਬੰਦ ਆਸਾ ਰਾਮ ਬਾਪੂ ਨੂੰ ''ਮਹਾਨ ਸੰਤ'' ਦੱਸਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਆਸਾ ਰਾਮ ਪਿਛਲੇ 23 ਮਹੀਨਿਆਂ ਤੋਂ ਜੋਧਪੁਰ ਦੀ ਸੈਂਟਰਲ ਜੇਲ ਵਿਚ ਬੰਦ ਹਨ। ਆਸਾ ਰਾਮ ਨੂੰ ਨੈਤਿਕ ਸਿੱਖਿਆ ਦੀ ਇਕ ਕਿਤਾਬ ''ਚ ਮਹਾਨ ਸੰਤ ਕਿਹਾ ਗਿਆ ਹੈ। ਇਹ ਕਿਤਾਬ ਦਿੱਲੀ ਦੇ ਇਕ ਪ੍ਰਕਾਸ਼ਕ ਨੇ ਪ੍ਰਕਾਸ਼ਤ ਕੀਤੀ ਹੈ।
ਇਸ ਪੁਸਤਕ ਵਿਚ ਦੇਸ਼ ਲਈ ਯੋਗਦਾਨ ਦੇਣ ਵਾਲੇ ਮਹਾਨ ਸੰਤਾਂ ਜਿਵੇਂ ਗੌਤਮ ਬੁੱਧ, ਸਵਾਮੀ ਵਿਵੇਕਾਨੰਦ, ਸ੍ਰੀ  ਗੁਰੂ ਨਾਨਕ ਦੇਵ ਜੀ, ਮੀਰਾ ਬਾਈ ਦੀਆਂ ਤਸਵੀਰਾਂ ਨਾਲ ਆਸਾ ਰਾਮ ਦੀ ਤਸਵੀਰ ਨੂੰ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਇਹ ਪੁਸਤਕ ਜੋਧਪੁਰ ''ਚ ਤੀਜੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ। ਤਸਵੀਰ ਨਾਲ ਸੰਕੇਤ ਵਿਚ ਆਸਾ ਰਾਮ ਬਾਪੂ ਵੀ ਲਿਖਿਆ ਗਿਆ ਹੈ। 
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਜਸਥਾਨ ਦੇ ਸਿੱਖਿਆ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤਰ੍ਹਾਂ ਇਕ ਆਸਾ ਰਾਮ ਨੂੰ ਸੰਤ ਦੇ ਰੂਪ ਵਿਚ ਪੜ੍ਹਾਉਣ ਵਾਲੇ ਸਕੂਲਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਜਾਵੇਗਾ। ਐਨ. ਸੀ. ਈ. ਆਰ. ਟੀ. ਦੇ ਪੈਟਰਨ ''ਤੇ ਆਧਾਰਿਤ ਇਸ ਕਿਤਾਬ ''ਚ ਮਹਾਨ ਸੰਤਾਂ ਨਾਲ ਆਸਾ ਰਾਮ ਦੀ ਤਸਵੀਰ ਛਾਪਣ ਕਾਰਨ ਅਧਿਆਪਕਾਂ ਨੇ ਇਸ ਦਾ ਵਿਰੋਧ ਕੀਤਾ ਹੈ।


Tanu

News Editor

Related News