ਭੈਣ ਦੀ ਭਾਵੁਕ ਅਪੀਲ 'ਤੇ 8 ਲੱਖ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ-ਸਮਰਪਣ, ਬੰਨ੍ਹਵਾਈ ਰੱਖੜੀ

Monday, Aug 03, 2020 - 05:24 PM (IST)

ਭੈਣ ਦੀ ਭਾਵੁਕ ਅਪੀਲ 'ਤੇ 8 ਲੱਖ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ-ਸਮਰਪਣ, ਬੰਨ੍ਹਵਾਈ ਰੱਖੜੀ

ਦੰਤੇਵਾੜਾ- ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਜ਼ਿਲ੍ਹੇ ਦੰਤੇਵਾੜਾ 'ਚ ਇਕ ਨਕਸਲੀ ਨੇ ਆਪਣੀ ਭੈਣ ਦੇ ਪਿਆਰ ਦੀ ਦੁਹਾਈ ਅਤੇ ਪਿਆਰ ਭਰੀ ਭਾਵੁਕ ਅਪੀਲ 'ਤੇ ਆਤਮਸਮਰਪਣ ਕਰ ਦਿੱਤਾ। ਇਸ ਨਕਸਲੀ ਨੇ ਪੁਲਸ ਦੇ ਸਾਹਮਣੇ ਆਤਮਸਰਮਪਣ ਕਰ ਕੇ ਭੈਣ ਤੋਂ ਰੱਖੜੀ ਬੰਨ੍ਹਵਾਈ। ਭੈਣ ਦੀ ਗੱਲ ਮੰਨ ਕੇ ਰੱਖੜੀ 'ਤੇ ਘਰ ਆਏ ਇਸ ਨਕਸਲੀ ਦੀ ਭੈਣ ਨੇ ਹੰਝੂ ਭਰੀਆਂ ਅੱਖਾਂ ਨਾਲ ਭਰਾ ਨੂੰ ਰੱਖੜੀ ਬੰਨ੍ਹੀ। ਦੱਸਿਆ ਜਾ ਰਿਹਾ ਹੈ ਕਿ ਇਸ ਨਕਸਲੀ ਦਾ ਨਾਂ ਮੱਲਾ ਹੈ, ਉਸ ਦੇ ਉੱਪਰ ਕਈ ਵੱਡੀਆਂ ਵਾਰਦਾਤਾਂ 'ਚ ਸ਼ਾਮਲ ਹੋਣ ਅਤੇ ਕਈ ਗੰਭੀਰ ਘਟਨਾਵਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਇੰਨਾ ਹੀ ਨਹੀਂ ਮੱਲਾ 'ਤੇ 8 ਲੱਖ ਰੁਪਏ ਦਾ ਇਨਾਮ ਵੀ ਸੀ। ਮੱਲਾ ਇਕ ਨਕਸਲੀ ਕਮਾਂਡਰ ਸੀ।

PunjabKesariਦੱਸਿਆ ਜਾ ਰਿਹਾ ਹੈ ਕਿ ਬੀਤੀ 23 ਜੁਲਾਈ ਨੂੰ ਮੱਲਾ ਦੀ ਭੈਣ ਨੇ ਆਪਣੇ ਨਕਸਲੀ ਭਰਾ ਨੂੰ ਆਤਮਸਮਰਪਣ ਕਰਨ ਲਈ ਅਪੀਲ ਕੀਤੀ ਸੀ। ਉਸ ਨੇ ਕਿਹਾ ਸੀ ਕਿ ਭੈਯਾ ਮੈਂ ਅਪੀਲ ਕਰਦੀ ਹਾਂ ਕਿ ਨਕਸਲ ਦਾ ਰਸਤਾ ਛੱਡ ਕੇ ਘਰ ਆ ਜਾਓ। ਮੈਂ ਚਾਹੁੰਦੀ ਹਾਂ ਕਿ ਇੰਨੇ ਸਾਲਾਂ ਤੱਕ ਜੋ ਮੇਰੇ ਭਰਾ ਦੀ ਕਲਾਈ ਰੱਖੜੀ ਦੇ ਬਿਨਾਂ ਸੁੰਨੀ ਸੀ, ਉਸ 'ਤੇ ਮੈਂ ਇਸ ਸਾਲ ਰੱਖੜੀ ਬੰਨ੍ਹਣਾ ਚਾਹੁੰਦੀ ਹਾਂ। ਇਸ ਲਈ ਤੁਸੀਂ ਵਾਪਸ ਆਓ ਘਰ। ਦੱਸਣਯੋਗ ਹੈ ਕਿ ਮੱਲਾ ਦੀ ਭੈਣ ਦਸ਼ਮੀ ਨੇ ਵੀ ਕੁਝ ਸਮੇਂ ਪਹਿਲਾਂ ਹੀ ਨਕਸਲੀਆਂ ਦਾ ਸਾਥ ਛੱਡਿਆ ਹੈ। ਦਸ਼ਮੀ 'ਤੇ 5 ਲੱਖ ਦਾ ਇਨਾਮ ਸੀ।


author

DIsha

Content Editor

Related News