ਧੜਕਣ ਨਹੀਂ ਮਿਲਣ ''ਤੇ ਡਾਕਟਰ ਨੇ ਅਚਾਨਕ ਕਰਵਾਈ ਡਿਲੀਵਰੀ, ਪੈਦਾ ਹੋਇਆ 2 ਸਿਰ ਵਾਲਾ ਬੱਚਾ

04/23/2020 11:02:42 AM

ਦੁਰਗ- ਛੱਤੀਸਗੜ ਦੇ ਦੁਰਗ ਜ਼ਿਲਾ ਹਸਪਤਾਲ 'ਚ ਇਕ ਔਰਤ ਨੇ 2 ਸਿਰ ਵਾਲੇ ਬੱਚੇ ਨੂੰ ਜਨਮ ਦਿੱਤਾ। ਬੀਤੀ 22 ਅਪ੍ਰੈਲ ਨੂੰ ਡਾਕਟਰ ਨੇ ਔਰਤ ਦਾ ਸਫਲ ਆਪਰੇਸ਼ਨ ਕੀਤਾ ਪਰ ਬੱਚਾ ਮ੍ਰਿਤ ਪੈਦਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਗਰਭ 'ਚ ਹੀ ਬੱਚੇ ਦੀ ਧੜਕਣ ਰੁਕ ਚੁਕੀ ਸੀ। ਸੋਨੋਗ੍ਰਾਫੀ ਰਿਪੋਰਟ 'ਚ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਡਾਕਟਰ ਨੇ ਅਚਾਨਕ ਔਰਤ ਦੀ ਡਿਲੀਵਰੀ ਕਰਵਾਈ। ਔਰਤ ਦੀ ਹਾਲਤ ਆਮ ਦੱਸੀ ਜਾ ਰਹੀ ਹੈ।

ਜ਼ਿਲਾ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ, ਗਰਭ ਦੇ 7ਵੇਂ ਮਹੀਨੇ 'ਚ ਤਕਨੀਫ਼ ਵਧਣ 'ਤੇ ਨਿਕੁਮ ਦੇ ਆਮਟੀ ਪਿੰਡ ਵਾਸੀ 24 ਸਾਲਾ ਔਰਤ ਨੂੰ ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਦਾਖਲ ਕਰਵਾਇਆ ਸੀ। ਡਾਕਟਰਾਂ ਨੇ ਚੈਕਅੱਪ ਕੀਤਾ ਤਾਂ ਬੱਚੇ ਦੀ ਧੜਕਣ ਨਹੀਂ ਮਿਲੀ। ਇਸ ਤੋਂ ਬਾਅਦ ਪਹਿਲਾਂ ਕਰਵਾਈ ਗਈ ਸੋਨੋਗ੍ਰਾਫੀ ਰਿਪੋਰਟ ਦੀ ਵੀ ਜਾਂਚ ਕੀਤੀ ਗਈ। ਇਸ 'ਚ ਜੁੜਵਾ ਬੱਚੇ ਹੋਣ ਦਾ ਜ਼ਿਕਰ ਸੀ। ਧੜਕਣ ਨਹੀਂ ਮਿਲਣ 'ਤੇ ਆਨ ਡਿਊਟੀ ਡਾਕਟਰ ਮਮਤਾ ਪਾਂਡੇ ਨੇ ਔਰਤ ਦਾ ਤੁਰੰਤ ਸੀਜੇਰੀਅਨ ਕਰਨ ਦਾ ਫੈਸਲਾ ਕੀਤਾ।

ਡਾਕਟਰ ਤੋਂ ਮਿਲੀ ਜਾਣਕਾਰੀ ਅਨੁਸਾਰ, ਸੀਜੇਰੀਅਨ ਕਰ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ। ਬੱਚੇ ਦੇ ਸਿਰ ਦੇਖ ਡਾਕਟਰਾਂ ਦੀ ਟੀਮ ਹੈਰਾਨ ਰਹਿ ਗਈ। ਬੱਚੇ ਦੀ ਗਰਭ 'ਚ ਮੌਤ ਹੋ ਗਈ ਸੀ। ਕਾਗਜ਼ੀ ਕਾਰਵਾਈ ਤੋਂ ਬਾਅਦ ਡਾਕਟਰ ਨੇ ਬੱਚੇ ਨੂੰ ਉਸ ਦੇ ਪਿਤਾ ਨੂੰ ਸੌਂਪ ਦਿੱਤਾ। ਔਰਤ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸਿਹਤ ਕਾਰਨਾਂ ਕਰ ਕੇ ਉਸ ਨੂੰ ਹਾਲੇ ਹਸਪਤਾਲ 'ਚ ਹੀ ਭਰਤੀ ਕਰਵਾਇਆ ਗਿਆ ਹੈ।


DIsha

Content Editor

Related News