ਪੈਸੇ ਲੈਣ ਦੇ ਬਾਵਜੂਦ ਨਹੀਂ ਕੀਤਾ ਇਲਾਜ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਡਾਕਟਰ ਖ਼ਿਲਾਫ਼ ਦਿੱਤਾ ਧਰਨਾ
Monday, Apr 08, 2024 - 02:17 PM (IST)
ਗੁਰਦਾਸਪੁਰ (ਵਿਨੋਦ)-ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾਕਟਰ ਵੱਲੋਂ ਇਕ ਪੀੜਤ ਵਿਅਕਤੀ ਦਾ ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਇਲਾਜ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਡਾਕਟਰ ਦੇ ਖ਼ਿਲਾਫ਼ ਧਰਨਾ ਦਿੱਤਾ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ: ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)
ਇਸ ਸਬੰਧੀ ਜਾਣਕਾਰੀ ਦਿੰਦਿਆ ਕੁਲਵਿੰਦਰਜੀਤ ਸਿੰਘ ਜ਼ਿਲ੍ਹਾ ਸਕੱਤਰ ਗੁਰਦਾਸਪੁਰ, ਹਰਜੋਤ ਸਿੰਘ ਬਲਾਕ ਪ੍ਰਧਾਨ, ਨਵਜੋਤ ਸਿੰਘ ਆਦਿ ਨੇ ਕਿਹਾ ਕਿ ਮਨਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਰੱਖੋਵਾਲੀ ਅੱਜ ਤੋਂ ਕਰੀਬ 5 ਮਹੀਨੇ ਪਹਿਲਾ ਹਰਨੀਆਂ ਰੋਗ ਹੋਣ ਕਰ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਹੋਇਆ ਸੀ। ਉਸ ਸਮੇਂ ਉਸ ਦਾ ਇਲਾਜ ਹਸਪਤਾਲ ਦੇ ਇਕ ਡਾਕਟਰ ਨੇ ਕੀਤਾ ਸੀ ਤੇ ਇਸ ਦੇ ਆਪ੍ਰੇਸ਼ਨ ਕਰਨ ਵਾਸਤੇ ਉਸ ਪਾਸੋਂ ਸਾਮਾਨ ਮੰਗਵਾਉਣ ਦੇ ਨਾਂ ’ਤੇ ਪੈਸੇ ਜਮ੍ਹਾ ਕਰਵਾਉਂਦੇ ਰਹੇ ਅਤੇ ਫਿਰ ਬਾਹਰੋਂ ਡਾਕਟਰ ਮੰਗਵਾਉਣ ਦਾ ਕਹਿ ਕੇ 18 ਹਜ਼ਾਰ ਰੁਪਏ ਬਤੌਰ ਡਾਕਟਰ ਦੀ ਫੀਸ ਜਮ੍ਹਾ ਕਰਵਾ ਲਈ, ਜੋ ਕਿ ਮੁੰਡੇ ਦੇ ਪਿਤਾ ਪ੍ਰੀਤਮ ਸਿੰਘ ਨੇ ਵਿਆਜੀ ਚੁੱਕ ਕੇ ਜਮ੍ਹਾ ਕਰਵਾ ਦਿੱਤੀ ਪਰ ਦੁੱਖ ਦੀ ਗੱਲ ਹੈ ਕਿ ਮੁੰਡੇ ਦਾ ਇਲਾਜ ਸਹੀਂ ਨਹੀਂ ਕੀਤਾ ਗਿਆ ਤੇ ਹੁਣ ਇਹ ਮੁੰਡਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਹੈ। ਸਾਡੀ ਜਥੇਬੰਦੀ ਹਸਪਤਾਲ ਦੇ ਪ੍ਰਸ਼ਾਸ਼ਨ ਤੋਂ ਮੰਗ ਕਰਦੀ ਹੈ ਕਿ ਪੀੜਤ ਪਾਸੋਂ ਫੀਸ ਤੇ ਸਾਮਾਨ ਦੇ ਨਾਂ ’ਤੇ ਲਏ ਗਏ ਪੈਸੇ ਪੀੜਤ ਨੂੰ ਵਾਪਸ ਕੀਤੇ ਜਾਣ ਅਤੇ ਪੀੜਤ ਨੂੰ ਇਨਸਾਫ ਦਿੱਤਾ ਜਾਵੇ।
ਇਹ ਵੀ ਪੜ੍ਹੋ- ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8