ਬੱਚਿਆਂ ਦੀ ਮੌਤ ''ਤੇ ਨਿਆਂ ਮੰਗ ਰਹੇ 39 ਪੀੜਤਾਂ ਵਿਰੁੱਧ FIR ਦਰਜ

06/25/2019 5:11:32 PM

ਵੈਸ਼ਾਲੀ— ਏਕਿਊਟ ਇਨਸੇਫਲਾਈਟਿਸ ਸਿੰਡਰੋਮ (ਏ.ਈ.ਐੱਸ.) ਕਾਰਨ ਬਿਹਾਰ 'ਚ ਬੱਚਿਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਹਸਪਤਾਲਾਂ 'ਚ ਸਹੂਲਤਾਂ ਦੀ ਕਮੀ ਹੈ ਅਤੇ ਰਾਜ ਸਰਕਾਰ ਦੇ ਪੱਧਰ 'ਤੇ ਫਿਲਹਾਲ ਜੋ ਕੋਸ਼ਿਸ਼ਾਂ ਹੋਈਆਂ ਹਨ, ਉਹ ਨਾਕਾਫ਼ੀ ਹਨ। ਇਨ੍ਹਾਂ ਸਾਰਿਆਂ ਦਰਮਿਆਨ ਨੇਤਾਵਾਂ ਦੇ ਬਿਆਨ ਨੇ ਵੀ ਪੀੜਤਾਂ ਦਾ ਦਰਦ ਹੋਰ ਵਧਾਇਆ ਹੈ ਅਤੇ ਹੁਣ ਜ਼ਿਲਾ ਪ੍ਰਸ਼ਾਸਨ ਨੇ ਇਕ ਅਜਿਹਾ ਕਦਮ ਚੁੱਕਿਆ ਹੈ, ਜਿਸ 'ਤੇ ਚਾਰੇ ਪਾਸੇ ਸਵਾਲ ਉੱਠ ਰਹੇ ਹਨ।PunjabKesariਦਰਅਸਲ ਚਮਕੀ ਬੁਖਾਰ ਕਾਰਨ ਬੱਚਿਆਂ ਦੀ ਮੌਤ ਅਤੇ ਪਾਣੀ ਦੀ ਸਪਲਾਈ 'ਚ ਕਮੀ ਨੂੰ ਲੈ ਕੇ ਵੈਸ਼ਾਲੀ ਜ਼ਿਲੇ ਦੇ ਹਰਿਵੰਸ਼ਪੁਰ 'ਚ ਲੋਕ ਸੜਕ 'ਤੇ ਉਤਰ ਆਏ। ਲੋਕਾਂ ਨੇ ਇਸ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪਾਣੀ ਦੀ ਸਪਲਾਈ ਬਿਹਤਰ ਕਰਨ ਤੇ ਬੀਮਾਰੀ ਵਿਰੁੱਧ ਜਲਦ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਨੇ ਪ੍ਰਦਰਸ਼ਨ ਕਰ ਰਹੇ 39 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾ ਦਿੱਤੀ।PunjabKesariਵੈਸ਼ਾਲੀ ਜ਼ਿਲੇ 'ਚ ਜਿਨ੍ਹਾਂ ਲੋਕਾਂ ਵਿਰੁੱਧ ਐੱਫ.ਆਈ.ਆਰ. ਕੀਤੀ ਗਈ ਹੈ, ਉਨ੍ਹਾਂ ਘਰਾਂ ਦੀਆਂ ਔਰਤਾਂ ਦਾ ਕਿਹਾ ਕਿ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਪਰਿਵਾਰ ਦੇ ਪੁਰਸ਼ ਮੈਂਬਰ ਪਿੰਡ ਛੱਡ ਕੇ ਦੌੜ ਰਹੇ ਹਨ। ਉੱਥੇ ਹੀ ਘਰ 'ਚ ਖਾਣੇ ਦੇ ਲਾਲੇ ਪੈ ਗਏ ਹਨ। ਪਿੰਡ 'ਚ ਇਕ ਅਜੀਬ ਸੰਨਾਟਾ ਹੈ। ਔਰਤਾਂ ਦਾ ਕਹਿਣਾ ਹੈ,''ਚਮਕੀ ਬੁਖਾਰ ਦੇ ਕਹਿਰ ਨਾਲ ਸਾਡੇ ਬੱਚੇ ਮਰ ਰਹੇ ਹਨ। ਘਰ 'ਚ ਜੋ ਕਮਾਉਣ ਵਾਲਾ ਸੀ, ਉਸੇ ਵਿਰੁੱਧ ਪ੍ਰਸ਼ਾਸਨ ਨੇ ਕੇਸ ਕਰ ਦਿੱਤਾ। ਹੁਣ ਘਰ 'ਚ ਰੋਟੀ ਦੇ ਲਾਲੇ ਪੈ ਗਏ ਹਨ।'' PunjabKesari

ਜ਼ਿਕਰਯੋਗ ਹੈ ਕਿ ਚਮਕੀ ਬੁਖਾਰ ਕਾਰਨ ਬਿਹਾਰ 'ਚ ਹੁਣ ਤੱਕ 152 ਮੌਤਾਂ ਹੋ ਚੁਕੀਆਂ ਹਨ। ਸਿਰਫ ਮੁਜ਼ੱਫਰਪੁਰ 'ਚ 131 ਬੱਚਿਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ 111 ਬੱਚੇ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮੌਤ ਦੇ ਮੂੰਹ 'ਚ ਚੱਲੇ ਗਏ ਹਨ। ਉੱਥੇ ਹੀ ਕੇਜਰੀਵਾਲ ਹਸਪਤਾਲ 'ਚ 20 ਬੱਚਿਆਂ ਦੀ ਮੌਤ ਹੋ ਗਈ ਹੈ। ਚਮਕੀ ਬੁਖਾਰ ਕਾਰਨ ਮੌਤਾਂ ਦੇ ਪਿੱਛੇ ਦਾ ਕਾਰਨ ਕੁਪੋਸ਼ਣ ਅਤੇ ਗਰੀਬੀ ਵੀ ਦੱਸੀ ਜਾ ਰਹੀ ਹੈ। ਇਸ ਲਈ ਬਿਹਾਰ ਦੇ ਆਂਗਨਵਾੜੀ ਕੇਂਦਰਾਂ ਦੀ ਲਾਪਰਵਾਹੀ ਵੀ ਸਵਾਲਾਂ ਦੇ ਘੇਰੇ 'ਚ ਰਹੀ ਹੈ।


DIsha

Content Editor

Related News