ਜੰਮੂ-ਕਸ਼ਮੀਰ ’ਚ ਖੂਨ-ਖਰਾਬਾ ਰੋਕਣ ਲਈ ਪਾਕਿ ਨਾਲ ਗੱਲਬਾਤ ਕਰੇ ਕੇਂਦਰ ਸਰਕਾਰ: ਮਹਿਬੂਬਾ

07/29/2021 10:46:43 AM

ਸ਼੍ਰੀਨਗਰ (ਭਾਸ਼ਾ)— ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ. ਡੀ. ਪੀ.) ਦੀ ਮਖੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਭਾਰਤ ਨੂੰ ਕਸ਼ਮੀਰ ਮੁੱਦੇ ਦੇ ਹੱਲ ਅਤੇ ਖੇਤਰ ਵਿਚ ਖੂਨ-ਖਰਾਬੇ ’ਤੇ ਮੁਕੰਮਲ ਰੋਕ ਲਾਉਣ ਲਈ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪੀ. ਡੀ. ਪੀ. ਦੇ 22ਵੇਂ ਸਥਾਪਨਾ ਦਿਵਸ ’ਤੇ ਬੁੱਧਵਾਰ ਨੂੰ ਇਕ ਪ੍ਰੋਗਰਾਮ ’ਚ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁੱਦੇ ਦੇ ਹੱਲ ਅਤੇ ਖੂਨ-ਖਰਾਬੇ ਨੂੰ ਬੰਦ ਕਰਨ ਲਈ ਪਾਕਿਸਤਾਨ ਨਾਲ ਗੱਲ ਕਰੋ, ਤਾਂ ਉਸ ਵਿਚ ਗਲਤ ਕੀ ਹੈ?

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਤ ’ਚ ਸੁਧਾਰ ਲਈ ਗੁਆਂਢੀ ਦੇਸ਼ ਨਾਲ ਗੱਲਬਾਤ ਕਰਨ ’ਚ ਕੋਈ ਝਿਜਕ ਨਹੀਂ ਵਿਖਾਉਣੀ ਚਾਹੀਦੀ। ਜੰਗਬੰਦੀ ਕਾਰਨ ਸਰਹੱਦ ’ਤੇ ਸ਼ਾਂਤੀ ਹੋਈ ਹੈ ਅਤੇ ਘੁਸਪੈਠ ਘਟਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਮੁਫਤੀ ਨੇ ਕਿਹਾ ਕਿ ਤੁਸੀਂ ਚੀਨ ਨਾਲ ਗੱਲਬਾਤ ਕਰ ਰਹੇ ਹੋ, ਜਿਸ ਨੇ ਤੁਹਾਡੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਸਰਕਾਰ ਭਾਵੇਂ ਹੀ ਨਾ ਮੰਨੇ ਪਰ ਅਜਿਹਾ ਤਾਂ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਿਮਲਾ ਸੰਧੀ ਅਤੇ ਤਾਸ਼ਕੰਦ ਸਮਝੌਤਾ ਜੰਮੂ-ਕਸ਼ਮੀਰ ਬਾਰੇ ਹੈ। ਮਹਿਬੂਬਾ ਮੁਫਤੀ ਨੇ ਕਿਹਾ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਾਲ ਸਾਰੇ ਦਲਾਂ ਦੀ ਬੈਠਕ ਦੌਰਾਨ ਉਨ੍ਹਾਂ ਨੇ ਦੋਹਰਾਇਆ ਸੀ ਕਿ ਗੱਲਬਾਤ ਹੀ ਇਕਮਾਤਰ ਰਾਹ ਹੈ। ਉਨ੍ਹਾਂ ਕਿਹਾ ਕਿ ਮੈਂ ਕਿਹਾ ਸੀ ਕਿ ਅਸੀਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਆਪਣਾ ਸੰਘਰਸ਼ ਜਾਰੀ ਰੱਖਾਂਗੇ।


Tanu

Content Editor

Related News