ਥਾਣੇ ਦੇ ਸਾਹਮਣੇ ਪੁਲਸ ਕਰਮਚਾਰੀ ਸਿਰ ''ਤੇ ਬੋਤਲ ਰੱਖ ਕੇ ਕਰਦੇ ਰਹੇ ਡਾਂਸ (ਤਸਵੀਰਾਂ)

03/15/2017 12:01:25 PM

ਸੀਕਰ/ਰਾਜਸਥਾਨ— ਇੱਥੇ ਮੰਗਲਵਾਰ ਨੂੰ ਸਦਰ ਥਾਣੇ ''ਚ ਜੁਟੇ ਪੁਲਸ ਕਰਮਚਾਰੀਆਂ ਨੇ ਸ਼ਰਾਬ ਪੀ ਕੇ ਡੀ.ਜੇ. ''ਤੇ 5 ਘੰਟਿਆਂ ਤੱਕ ਡਾਂਸ ਕੀਤਾ। ਹੈਰਾਨੀ ਇਹ ਹੈ ਕਿ ਸਦਰ ਥਾਣਾ ਅਧਿਕਾਰੀ ਵੀ ਇਨ੍ਹਾਂ ਪੁਲਸ ਕਰਮਚਾਰੀਆਂ ਨਾਲ ਨੱਚਦੇ ਰਹੇ। ਸਦਰ ਥਾਣੇ ''ਚ ਹੋਏ ਇਸ ਪ੍ਰੋਗਰਾਮ ''ਚ ਪੁਲਸ ਦੇ ਇਸ ਚਿਹਰੇ ਨੂੰ ਦੇਖਣ ਲਈ ਸ਼ਹਿਰ ਦੇ ਲੋਕ ਵੀ ਇੱਕਠੇ ਹੋ ਗਏ। ਪੁਲਸ ਕਰਮਚਾਰੀਆਂ ਦੀਆਂ ਇਹ ਫੋਟੋਜ਼ ਸੋਸ਼ਲ ਮੀਡੀਆ ''ਚ ਵੀ ਵਾਇਰਲ ਹੋ ਗਈਆਂ। ਸਦਰ ਥਾਣਏ ''ਚ ਪੁਲਸ ਕਰਮਚਾਰੀਆਂ ਨੇ ਸਿਰ ''ਤੇ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਡਾਂਸ ਕੀਤਾ। ਸਦਰ ਥਾਣਾ ਅਧਿਕਾਰੀ ਮੁਸ਼ਤਾਕ ਖਾਂ ਵੀ ਇਸ ਪਾਰਟੀ ''ਚ ਸ਼ਾਮਲ ਸਨ। ਪਾਰਟੀ ਕਰਦੇ ਹੋਏ ਕੁਝ ਪੁਲਸ ਕਰਮਚਾਰੀ ਸੜਕ ਤੱਕ ਆ ਗਏ। ਇਸ ਤੋਂ ਬਾਅਦ ਉਦਯੋਗ ਨਗਰ ਥਾਣੇ ਦੇ ਥਾਣਾ ਅਧਿਕਾਰੀ ਰਾਜਪਾਲ ਸਿੰਘ ਥਾਣੇ ਪੁੱਜੇ ਤਾਂ ਉਹ ਇਹ ਸਭ ਦੇਖ ਕੇ ਨਾਰਾਜ਼ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਨਸ਼ੇ ''ਚ ਨੱਚ ਰਹੇ ਪੁਲਸ ਕਰਮਚਾਰੀਆਂ ਨੂੰ ਉੱਥੋਂ ਜਾਣ ਲਈ ਕਿਹਾ। ਇਸ ਤੋਂ ਬਾਅਦ ਸਾਰੇ ਪੁਲਸ ਕਰਮਚਾਰੀ ਲੋਡਿੰਗ ਟੈਕਸੀ ''ਚ ਬੈਠ ਕੇ ਕੋਲ ਹੀ ਸਥਿਤ ਉਦਯੋਗ ਨਗਰ ਥਾਣੇ ''ਚ ਜਾ ਕੇ ਨੱਚਣ ਲੱਗੇ। ਇਹ ਪਾਰਟੀ ਕਰੀਬ 5 ਘੰਟਿਆਂ ਤੱਕ ਚੱਲੀ।


Disha

News Editor

Related News