ਸੰਜੇ ਸਿੰਘ ਦਾ ਵੱਡਾ ਦੋਸ਼, ਜੇਲ੍ਹ ''ਚ ਬੰਦ ਕੇਜਰੀਵਾਲ ''ਤੇ 24 ਘੰਟੇ CCTV ਰਾਹੀਂ ਨਿਗਰਾਨੀ ਰੱਖ ਰਹੇ PM ਤੇ LG
Tuesday, Apr 23, 2024 - 05:47 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੇਂਦਰ ਸਰਕਾਰ 'ਤੇ ਵੱਡਾ ਦੋਸ਼ ਲਾਇਆ ਹੈ। ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਦਿੱਲੀ ਦੀ ਤਿਹਾੜ ਜੇਲ੍ਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਤਸੀਹੇ ਦੀ ਕੋਠੀ ਬਣ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਨਾਲ ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਹਿਟਲਰ ਦੇ ਸਮੇਂ ਦੌਰਾਨ ਕੀਤਾ ਗਿਆ ਸੀ। ਸੰਜੇ ਨੇ ਇਹ ਵੀ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦਫ਼ਤਰ ਅਤੇ ਐੱਲ.ਜੀ. ਵੱਲੋਂ 24 ਘੰਟੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। PMO ਅਤੇ LG CCTV ਦਾ ਲਿੰਕ ਲੈ ਕੇ ਕੇਜਰੀਵਾਲ ਨੂੰ ਦੇਖ ਰਹੇ ਹਨ।
CM @ArvindKejriwal पर AAP के वरिष्ठ नेता और राज्यसभा सांसद @SanjayAzadSln की Important Press Conference l LIVE https://t.co/daTCNPcUaK
— AAP (@AamAadmiParty) April 23, 2024
ਸੀ.ਸੀ.ਟੀ.ਵੀ. ਲਿੰਕ ਬਾਰੇ ਗੱਲ ਕਰਦਿਆਂ ਸੰਜੇ ਸਿੰਘ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਕੀ ਦੇਖਣਾ ਚਾਹੁੰਦੇ ਹੋ? ਕੀ ਅਰਵਿੰਦ ਕੇਜਰੀਵਾਲ ਨੂੰ ਇਨਸੁਲਿਨ ਮਿਲੀ ਜਾਂ ਨਹੀਂ? ਉਹ ਕਿੰਨਾ ਬੀਮਾਰ ਹੋਏ, ਕੀ ਉਨ੍ਹਾਂ ਦਾ ਗੁਰਦਾ, ਲੀਵਰ ਅਤੇ ਸਿਹਤ ਵਿਗੜ ਗਈ ਸੀ ਜਾਂ ਨਹੀਂ? ਕੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਅਰਵਿੰਦ ਕੇਜਰੀਵਾਲ ਦਾ ਮਨੋਬਲ ਕਿੰਨਾ ਡਿੱਗਿਆ ਹੈ? ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਐੱਲ.ਜੀ. ਨੂੰ ਵੀ ਇਸੇ ਕੰਮ ਵਿਚ ਲਗਾਇਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਕਿੰਨਾ ਤਸੀਹੇ ਦਿੱਤੇ ਜਾ ਰਹੇ ਹਨ।
ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅੱਤਿਆਚਾਰ ਨੂੰ ਪੂਰਾ ਦੇਸ਼ ਦੇਖ ਰਿਹਾ ਹੈ। ਤੁਸੀਂ ਇਹ ਵੀ ਦੇਖ ਰਹੇ ਹੋਵੋਗੇ ਕਿ ਅਰਵਿੰਦ ਕੇਜਰੀਵਾਲ ਜੀ ਜੇਲ ਦੇ ਅੰਦਰ ਜਿੰਨਾ ਝਾੜੂ ਮਾਰਦੇ ਹਨ, ਓਨਾ ਹੀ ਭਾਜਪਾ ਬਾਹਰੋਂ ਸਾਫ਼ ਹੋਵੇਗੀ। ਉਨ੍ਹਾਂ ਦੇ ਮਾਪੇ ਮੁੱਖ ਮੰਤਰੀ ਨੂੰ ਦਿੱਤੇ ਜਾ ਰਹੇ ਤਸ਼ੱਦਦ ਨੂੰ ਦੇਖ ਕੇ ਬਹੁਤ ਦੁਖੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਪਹਿਲੇ ਪੜਾਅ ਦੀਆਂ ਚੋਣਾਂ ਤੋਂ ਬਾਅਦ ਘਬਰਾਹਟ ਵਿੱਚ ਹੈ।
ਸੰਜੇ ਸਿੰਘ ਨੇ ਦਾਅਵਾ ਕੀਤਾ ਕਿ 24 ਘੰਟੇ ਨਿਗਰਾਨੀ ਦਾ ਉਦੇਸ਼ ਇਹ ਦੇਖਣਾ ਹੈ ਕਿ ਉਹ ਕਿੰਨੇ ਦੁਖੀ ਹਨ। ਇਹ ਕਿੰਨਾ ਟੁੱਟ ਚੁੱਕੇ ਹਨ? ਕਦੋਂ ਸੌਂ ਰਹੇ ਹਨ?ਉਨ੍ਹਾਂ ਕਿਹਾ ਕਿ ਸਰਕਾਰ ਕੇਜਰੀਵਾਲ ਖਿਲਾਫ ਡੂੰਘੀ ਸਾਜ਼ਿਸ਼ ਰਚ ਰਹੀ ਹੈ।