ਥਾਰ ''ਤੇ ਚੜ੍ਹ ਕੇ ਰੀਲ ਬਣਾ ਰਹੇ ਸੀ ਮੁੰਡੇ; ਪੁਲਸ ਨੇ ਕੱਸਿਆ ਸ਼ਿਕੰਜਾ, ਕੀਤਾ ਜੁਰਮਾਨਾ

Sunday, May 05, 2024 - 01:04 PM (IST)

ਥਾਰ ''ਤੇ ਚੜ੍ਹ ਕੇ ਰੀਲ ਬਣਾ ਰਹੇ ਸੀ ਮੁੰਡੇ; ਪੁਲਸ ਨੇ ਕੱਸਿਆ ਸ਼ਿਕੰਜਾ, ਕੀਤਾ ਜੁਰਮਾਨਾ

ਸੋਨਲ- ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿਚ ਹਰ ਕੋਈ ਰੀਲ ਬਣਾਉਣ ਅਤੇ ਸੈਲਫ਼ੀਆਂ ਲੈਣ ਦਾ ਕਰੇਜ਼ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਇਹ ਨੌਜਵਾਨ ਮੁੰਡੇ ਹਿਮਾਚਲ ਦੀਆਂ ਵਾਦੀਆਂ ਵਿਚ ਘੁੰਮ ਰਹੇ ਹਨ। ਦਰਅਸਲ ਰੀਲਾਂ ਬਣਾਉਣ ਦੀ ਚੱਕਰ 'ਚ ਉਹ ਖਿੜਕੀਆਂ ਵਿਚ ਲਮਕ ਅਤੇ ਛੱਤਾਂ 'ਤੇ ਚੜ੍ਹ ਕੇ ਸਟੰਟ ਕਰਦੇ ਨਜ਼ਰ ਆਏ। ਇਨ੍ਹਾਂ ਨੌਜਵਾਨ ਮੁੰਡਿਆਂ 'ਤੇ ਹਿਮਾਚਲ ਪੁਲਸ ਨੇ ਸ਼ਿਕੰਜਾ ਕੱਸਿਆ ਹੈ।  ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ-5 'ਤੇ ਹੁੜਦੰਗ ਮਚਾਉਣ 'ਤੇ ਕਰੀਬ 10 ਸੈਲਾਨੀਆਂ ਨੂੰ ਹਵਾਲਾਤ ਦੀ ਹਵਾ ਖਾਣੀ ਪਈ। ਸ਼ਿਮਲਾ ਤੋਂ ਚੰਡੀਗੜ੍ਹ ਵੱਲ 2 ਗੱਡੀਆਂ 'ਚ ਜਾ ਰਹੇ 8 ਸੈਲਾਨੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ। ਜੀਪ ਵਿਚ ਸਵਾਰ 3 ਨੌਜਵਾਨ ਮੁੰਡੇ ਗੱਡੀ ਦੀ ਛੱਤ 'ਤੇ ਬੈਠੇ ਹੋਏ ਸਨ। ਉੱਥੇ ਹੀ ਕਾਰ ਵਿਚ ਸਵਾਰ 3 ਨੌਜਵਾਨ ਖਿੜਕੀਆਂ ਵਿਚ ਲਟਕੇ ਹੋਏ ਸਨ। ਦੋਹਾਂ ਗੱਡੀਆਂ ਨਾਲ-ਨਾਲ ਚੱਲ ਰਹੀਆਂ ਸਨ। ਇਸ ਕਾਰਨ ਹੋਰ ਵਾਹਨਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਨੌਜਵਾਨ ਮੁੰਡੇ ਹੁੜਦੰਗ ਮਚਾਉਂਦੇ ਹੋਏ ਅੱਗੇ ਵਧਦੇ ਰਹੇ ਸਨ।

ਨੌਜਵਾਨ ਮੁੰਡੇ ਅਜੇ ਕੰਡਾਘਾਟ ਵੀ ਨਹੀਂ ਪਹੁੰਚੇ ਸਨ ਕਿ ਉਨ੍ਹਾਂ ਦੇ ਪਿੱਛੇ ਚੱਲ ਰਹੀ ਕਾਰ ਸਵਾਰ ਨੇ ਗੱਡੀਆਂ 'ਚ ਲਟਕੇ ਮੁੰਡਿਆਂ ਦੀ ਵੀਡੀਓ ਬਣਾ ਕੇ ਪੁਲਸ ਨੂੰ ਭੇਜ ਦਿੱਤੀ। ਅਧਿਕਾਰੀਆਂ ਨੇ ਕੰਡਾਘਾਟ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਕੰਡਾਘਾਟ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਕੰਡਾਘਾਟ ਵਿਚ ਨਾਕਾ ਲਾ ਕੇ ਇਨ੍ਹਾਂ ਦੋਹਾਂ ਗੱਡੀਆਂ ਵਿਚ ਸਵਾਰ ਨੌਜਵਾਨ ਮੁੰਡਿਆਂ ਨੂੰ ਥਾਣੇ ਲੈ ਗਈ। ਟ੍ਰੈਫਿਕ ਨਿਯਮ ਤੋੜਨ 'ਤੇ 3-3 ਹਜ਼ਾਰ ਰੁਪਏ ਦਾ ਚਲਾਨ ਵੀ ਕੱਟਿਆ ਗਿਆ। ਓਧਰ SP ਸੋਲਨ ਗੌਰਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਕੱਟਿਆ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 


author

Tanu

Content Editor

Related News