CDS ਬਣੇ ਜਨਰਲ ਰਾਵਤ ਬੋਲੇ, ਤਿੰਨੋਂ ਫੌਜਾਂ ਮਿਲ ਕੇ 3 ਨਹੀਂ 7 ਹੋਣਗੀਆਂ

01/01/2020 10:52:18 AM

ਨਵੀਂ ਦਿੱਲੀ— ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ਼ ਦੇ ਤੌਰ ’ਤੇ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਸਾਡਾ ਫੋਕਸ ਤਿੰਨੋਂ ਫੌਜਾਂ ਨੂੰ ਮਿਲਾ ਕੇ ਤਿੰਨ ਨਹੀਂ ਸਗੋਂ 5 ਜਾਂ ਫਿਰ 7 ਕਰਨ ’ਤੇ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਫੌਜਾਂ 1+1+1 ਮਿਲ ਕੇ 3 ਨਹੀਂ ਸਗੋਂ 5 ਜਾਂ 7 ਹੋਣਗੀਆਂ। ਪੀ.ਓ.ਕੇ. (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਨੂੰ ਲੈ ਕੇ ਸਵਾਲ ਪੁੱਛੇ ਜਾਣ ’ਤੇ ਜਨਰਲ ਰਾਵਤ ਨੇ ਕਿਹਾ ਕਿ ਜੋ ਵੀ ਯੋਜਨਾ ਬਣਾਈ ਜਾਂਦੀ ਹੈ, ਉਹ ਕਦੇ ਪਬਲਿਕ ’ਚ ਸਾਂਝੀ ਨਹੀਂ ਕੀਤੀ ਜਾਂਦੀ। ਆਪਣੇ ਕੰਮ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਆਰਮੀ, ਨੇਵੀ ਅਤੇ ਏਅਰਫੋਰਸ ਦਰਮਿਆਨ ਇਕਜੁਟਤਾ ਸਥਾਪਤ ਕਰਨਾ ਹੈ। ਇਹ ਤਿੰਨੋਂ ਹੀ ਫੋਰਸ ਟੀਮ ਵਰਕ ਦੇ ਅਧੀਨ ਕੰਮ ਕਰਨਗੀਆਂ ਅਤੇ ਉਸ ’ਤੇ ਨਜ਼ਰ ਰੱਖਣ ਦਾ ਕੰਮ ਸੀ.ਡੀ.ਐੱਸ. (ਚੀਫ ਆਫ ਡਿਫੈਂਸ ਸਟਾਫ਼) ਕਰੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਤਿੰਨੋਂ ਫੌਜਾਂ ਦੇ ਜੋੜ ਨੂੰ ਤਿੰਨ ਨਹੀਂ ਬਣਾਉਣਾ ਹੈ ਸਗੋਂ 5 ਜਾਂ 7 ਕਰਨਾ ਹੈ। ਇਸ ਤੋਂ ਪਹਿਲਾਂ ਜਨਰਲ ਰਾਵਤ ਨੇ ਗਾਰਡ ਆਫ ਆਨਰ ਲੈਣ ਤੋਂ ਬਾਅਦ ਤਿੰਨਾਂ ਫੌਜਾਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ।

PunjabKesariਜਨਰਲ ਬਿਪਿਨ ਰਾਵਤ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਦਿੱਲੀ ਸਥਿਤ ਨੈਸ਼ਨਲ ਵਾਰ ਮੈਮੋਰੀਅਲ ’ਤੇ ਸ਼ਹੀਦਾਂ ਨੂੰ ਫੁੱਲ ਭੇਟ ਕਰਨ ਦੇ ਨਾਲ ਕੀਤੀ। ਉਨ੍ਹਾਂ ਨੇ ਆਰਮੀ ਚੀਫ ਮਨੋਜ ਮੁਕੁੰਦ ਨਰਵਾਣੇ, ਨੇਵੀ ਚੀਫ ਕਰਮਬੀਰ ਸਿੰਘ ਅਤੇ ਏਅਰ ਚੀਫ ਮਾਰਸ਼ਲ ਰਾਕੇਸ਼ ਸਿੰਘ ਭਦੌਰੀਆ ਸਮੇਤ ਹੋਰ ਸੀਨੀਅਰ ਫੌਜ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡਾ ਫੋਕਸ ਫੌਜਾਂ ਦੇ ਸਰੋਤਾਂ ਦੇ ਬਿਹਤਰ ਇਸਤੇਮਾਲ, ਸਾਂਝੇ ਫੌਜ ਅਭਿਆਸ ’ਤੇ ਰਹੇਗਾ। ਆਪਣੀ ਨਿਯੁਕਤੀ ’ਤੇ ਸਿਆਸੀ ਵਿਰੋਧ ਨੂੰ ਲੈ ਕੇ ਰਾਵਤ ਨੇ ਕਿਹਾ ਕਿ ਅਸੀਂ ਰਾਜਨੀਤੀ ਤੋਂ ਦੂਰ ਰਹਿੰਦੇ ਹਾਂ। ਵਿਰੋਧੀ ਦਲਾਂ ਵਲੋਂ ਸਿਆਸੀ ਝੁਕਾਅ ਦੇ ਦੋਸ਼ਾਂ ਨੂੰ ਲੈ ਕੇ ਰਾਵਤ ਨੇ ਕਿਹਾ,‘‘ਜੋ ਵੀ ਸਰਕਾਰ ਹੁੰਦੀ ਹੈ, ਅਸੀਂ ਉਸ ਦੇ ਆਦੇਸ਼ਾਂ ’ਤੇ ਕੰਮ ਕਰਦੇ ਹਾਂ।’’

PunjabKesari


Related News