ਕੈਨੇਡਾ ''ਚ 2 ਪੰਜਾਬੀ ਮੁੰਡੇ ਤੇ 1 ਕੁੜੀ ਗ੍ਰਿਫ਼ਤਾਰ ! ਕਾਰਾ ਜਾਣ ਨਹੀਂ ਹੋਵੇਗਾ ਯਕੀਨ
Tuesday, Jan 13, 2026 - 01:34 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬ੍ਰੈਂਪਟਨ ਸ਼ਹਿਰ ਵਿੱਚ ਪੁਲਸ ਨੇ ਵਾਹਨ ਚੋਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਭਾਰਤੀ ਮੂਲ ਦੇ ਤਿੰਨ ਕੈਨੇਡੀਅਨ ਪੰਜਾਬੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਚੋਰੀ ਕੀਤੇ ਗਏ 3 ਵਾਹਨ ਵੀ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 3 ਨੌਜਵਾਨਾਂ 'ਚ 2 ਮੁੰਡੇ ਤੇ 1 ਕੁੜੀ ਸ਼ਾਮਲ ਹੈ, ਜਿਨ੍ਹਾਂ ਦੀ ਪਛਾਣ ਅੰਮ੍ਰਿਤਪਾਲ ਖੱਟੜਾ (28 ਸਾਲ), ਗੁਰਤਾਸ ਭੁੱਲਰ (33 ਸਾਲ) ਤੇ ਮਨਦੀਪ ਕੌਰ (32 ਸਾਲ) ਵਜੋਂ ਹੋਈ ਹੈ। ਇਹ ਮਾਮਲਾ ਦਸੰਬਰ 2025 ਵਿੱਚ ਸ਼ੁਰੂ ਹੋਈ ਇੱਕ ਵਿਸ਼ੇਸ਼ ਜਾਂਚ ਦਾ ਨਤੀਜਾ ਹੈ, ਜੋ ਕਿ ਵਾਹਨਾਂ ਅਤੇ ਟ੍ਰੈਕਟਰ-ਟ੍ਰੇਲਰਾਂ ਦੀ ਚੋਰੀ ਦੇ ਨਾਲ-ਨਾਲ ਵਾਹਨਾਂ ਨਾਲ ਸਬੰਧਤ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ 'ਤੇ ਕੇਂਦ੍ਰਿਤ ਸੀ। 8 ਜਨਵਰੀ, 2026 ਨੂੰ ਪੁਲਸ ਨੇ ਬ੍ਰੈਂਪਟਨ ਵਿੱਚ ਇੱਕ ਘਰ ਦੀ ਤਲਾਸ਼ੀ ਲਈ, ਜਿੱਥੋਂ 3 ਚੋਰੀ ਦੇ ਵਾਹਨ ਮਿਲੇ ਜਿਨ੍ਹਾਂ 'ਤੇ ਜਾਅਲੀ ਓਂਟਾਰੀਓ ਲਾਇਸੈਂਸ ਪਲੇਟਾਂ ਲੱਗੀਆਂ ਹੋਈਆਂ ਸਨ।
ਇਹ ਵੀ ਪੜ੍ਹੋ- ਏਅਸਟ੍ਰਾਈਕ ਮਗਰੋਂ ਅਮਰੀਕਾ ਨੇ ਕਰ ਲਿਆ ਇਸ ਦੇਸ਼ 'ਤੇ ਕਬਜ਼ਾ ! ਟਰੰਪ ਨੇ ਖ਼ੁਦ ਨੂੰ ਐਲਾਨ'ਤਾ 'ਰਾਸ਼ਟਰਪਤੀ'
ਇਸ ਮਾਮਲੇ 'ਚ ਅੰਮ੍ਰਿਤਪਾਲ ਖੱਟੜਾ ਅਤੇ ਗੁਰਤਾਸ ਭੁੱਲਰ 'ਤੇ ਵਾਹਨ ਚੋਰੀ ਦੀ ਕੋਸ਼ਿਸ਼, ਚੋਰੀ ਦਾ ਸਾਮਾਨ ਰੱਖਣ, ਚੋਰੀ ਦੇ ਔਜ਼ਾਰ ਰੱਖਣ ਅਤੇ ਅਦਾਲਤ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਰਿਹਾਈ ਹੁਕਮਾਂ ਦੀ ਉਲੰਘਣਾ ਕਰਨ ਸਣੇ ਕਈ ਦੋਸ਼ ਲਗਾਏ ਗਏ ਹਨ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੇ ਸਮੇਂ ਇਹ ਦੋਵੇਂ ਪਹਿਲਾਂ ਹੀ ਹੋਰ ਅਪਰਾਧਾਂ ਦੇ ਸਬੰਧ ਵਿੱਚ ਜ਼ਮਾਨਤ 'ਤੇ ਸਨ, ਜਦਕਿ ਮਨਦੀਪ ਕੌਰ 'ਤੇ ਚੋਰੀ ਦਾ ਸਾਮਾਨ ਰੱਖਣ ਅਤੇ ਜਾਅਲੀ ਪਲੇਟਾਂ ਰੱਖਣ ਦੇ ਦੋਸ਼ ਲਾਏ ਗਏ ਹਨ।
ਫਿਲਹਾਲ ਖੱਟੜਾ ਅਤੇ ਭੁੱਲਰ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਮਨਦੀਪ ਕੌਰ ਨੂੰ ਕੁਝ ਸ਼ਰਤਾਂ ਦੇ ਆਧਾਰ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਸ ਇਸ ਨੈੱਟਵਰਕ ਨਾਲ ਜੁੜੇ ਹੋਰ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਸਿੱਖ ਧੀ ਨਾਲ ਗੈਂਗਰੇਪ ! ਪਾਕਿਸਤਾਨੀ ਗੈਂਗ ਖ਼ਿਲਾਫ਼ ਲੰਡਨ ਪੁਲਸ ਦੀ ਚੁੱਪੀ ਤੋਂ ਭੜਕਿਆ ਸਿੱਖ ਭਾਈਚਾਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
