ਕੇਰਲ ''ਚ ਆਈ. ਐੱਸ. ਦੇ 3 ਸ਼ੱਕੀ ਅੱਤਵਾਦੀ ਗ੍ਰਿਫਤਾਰ

Thursday, Oct 26, 2017 - 09:09 AM (IST)

ਕੰਨੂਰ (ਕੇਰਲ) — ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈ. ਐੱਸ.) ਨਾਲ ਸ਼ੱਕੀ ਤੌਰ 'ਤੇ ਜੁੜੇ 3 ਵਿਅਕਤੀਆਂ ਨੂੰ ਅੱਜ ਇਥੇ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਮੰਨਿਆ ਕਿ ਇਹ ਤਿੰਨੋਂ ਕਈ ਸਾਲ ਪਹਿਲਾਂ ਸੂਬਾ ਛੱਡ ਕੇ ਚਲੇ ਗਏ ਸਨ।
ਦੱਸਿਆ ਜਾਂਦਾ ਹੈ ਕਿ ਤਿੰਨੋਂ ਸੀਰੀਆ ਗਏ ਸਨ ਅਤੇ ਉਥੋਂ ਉਨ੍ਹਾਂ ਨੇ ਅੱਤਵਾਦੀ ਸੰਗਠਨ ਤੋਂ ਸਿਖਲਾਈ ਹਾਸਲ ਕੀਤੀ ਸੀ। ਕੰਨੂਰ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਤਿੰਨਾਂ ਸ਼ੱਕੀਆਂ ਮਿਤਲਿਜ, ਅਬਦੁੱਲ ਰਜ਼ਾਕ ਅਤੇ ਰਾਸ਼ਿਦ 25 ਤੋਂ 30 ਸਾਲ ਦੀ ਉਮਰ ਦੇ ਹਨ ਅਤੇ ਉਨ੍ਹਾਂ ਨੂੰ ਅੱਜ ਬਾਅਦ ਦੁਪਹਿਰ ਲਗਭਗ 3 ਵਜੇ ਗ੍ਰਿਫਤਾਰ ਕੀਤਾ ਗਿਆ।


Related News