ਬਜਟ 2020 : ਪਿਛੜੇ ਵਰਗਾਂ ਲਈ ਮੋਦੀ ਸਰਕਾਰ ਨੇ ਕੀਤਾ ਵੱਡਾ ਐਲਾਨ

02/01/2020 2:25:34 PM

ਨਵੀਂ ਦਿੱਲੀ—ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2020 'ਚ ਐੱਸ.ਸੀ., ਐੱਸ.ਟੀ. ਅਤੇ ਓ.ਬੀ.ਸੀ. ਵਰਗ ਦੀ ਉੱਨਤੀ ਲਈ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਅਨੁਸੂਚਿਤ ਜਾਤੀ ਅਤੇ ਹੋਰ ਪਿਛੜੇ ਵਰਗ ਲਈ 85 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਹੈ।

53 ਹਜ਼ਾਰ 700 ਕਰੋੜ ਅਨੁਸੂਚਿਤ ਜਨਜਾਤੀ ਦੇ ਕਲਿਆਣ ਲਈ 
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ 53 ਹਜ਼ਾਰ 700 ਕਰੋੜ ਅਨੁਸੂਚਿਤ ਜਨਜਾਤੀ ਦੇ ਕਲਿਆਣ ਲਈ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਸੰਸਦ 'ਚ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤੀ ਅਰਥਵਿਵਸਥਾ ਦਾ ਆਧਾਰ ਮਜ਼ਬੂਤ ਹੈ ਅਤੇ ਮੁਦਰਾਸਫੀਤੀ ਨੂੰ ਕੰਟਰੋਲ 'ਚ ਰੱਖਿਆ ਗਿਆ ਹੈ।

ਅਰਥਵਿਵਸਥਾ ਨੂੰ ਰਸਮੀ ਬਣਾਉਣ ਲਈ ਕਈ ਕਦਮ ਚੁੱਕੇ ਗਏ
ਸੀਤਾਰਮਨ ਨੇ ਲੋਕ ਸਭਾ 'ਚ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਅਰਥਵਿਵਸਥਾ ਦਾ ਆਧਾਰ ਮਜ਼ਬੂਤ ਹੈ ਅਤੇ ਮੁਦਰਾਸਫੀਤੀ ਚੰਗੀ ਤਰ੍ਹਾਂ ਨਾਲ ਕੰਟਰੋਲ 'ਚ ਹੈ। ਇਹ ਬਜਟ ਆਮਦਨ ਅਤੇ ਖਰੀਦ ਸ਼ਕਤੀ ਨੂੰ ਵਧਾਏਗਾ। ਸਾਡੇ ਲੋਕਾਂ ਨੂੰ ਲਾਭਦਾਇਕ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਅਤੇ ਸਾਡੇ ਉਦਯੋਗਾਂ ਨੂੰ ਤੰਦਰੁਸਤ ਹੋਣਾ ਚਾਹੀਦਾ। ਇਸ ਬਜਟ ਦਾ ਉਦੇਸ਼ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਸਭ ਮੈਂਬਰਾਂ, ਸਭ ਔਰਤਾਂ ਅਤੇ ਘੱਟ ਗਿਣਤੀ ਮੈਂਬਰ ਦੇ ਸਾਰੇ ਲੋਕਾਂ ਦੀ ਇੱਛਾਵਾਂ ਨੂੰ ਖੱਭ ਪ੍ਰਦਾਨ ਕਰਨ ਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਘਟੇ ਹੋਏ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੀ ਵਜ੍ਹਾ ਨਾਲ ਇਕ ਔਸਤ ਪਰਿਵਾਰ ਹੁਣ ਆਪਣੇ ਮਾਸਿਕ ਖਰਚ ਦਾ ਚਾਰ ਫੀਸਦੀ ਬਚਾਉਂਦਾ ਹੈ। ਇਸ ਦੇ ਇਲਾਵਾ ਪ੍ਰਣਾਲੀ 'ਚ 60 ਲੱਖ ਨਵੇਂ ਟੈਕਸਦਾਤਾਵਾਂ ਨਾਲ ਜੋੜਿਆ ਗਿਆ ਹੈ ਅਤੇ ਅਰਥਵਿਵਸਥਾ ਨੂੰ ਰਸਮੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ।


Aarti dhillon

Content Editor

Related News