ਵਿਆਹ ਵਾਲੇ ਦਿਨ ਗਾਇਬ ਹੋ ਗਿਆ ਸੀ ਲਾੜਾ, ਹੁਣ ਵਾਪਸ ਆਇਆ ਤਾਂ ਦੱਸੀ ਇਹ ਕਹਾਣੀ

Tuesday, Jul 04, 2017 - 03:31 PM (IST)

ਸ਼ੇਰਘਾਟੀ— ਰੌਸ਼ਨਗੰਜ ਥਾਣਾ ਏਰੀਆ 'ਚ ਲਾੜੇ ਦੇ ਅਗਵਾ ਹੋਣ ਦਾ ਮਾਮਲਾ ਝੂਠਾ ਨਿਕਲਿਆ। ਐਤਵਾਰ ਨੂੰ ਵਾਪਸ ਆਉਣ ਦੇ ਬਾਅਦ ਲਾੜੇ ਨੇ ਦੱਸਿਆ ਕਿ ਮਾਨਸਿਕ ਰੂਪ ਤੋਂ ਪਰੇਸ਼ਾਨ ਹੋਣ ਕਾਰਨ ਉਹ ਬਾਰਾਤ ਜਾਣ ਵਾਲੇ ਦਿਨ ਘਰ ਤੋਂ ਝਾਰਖੰਡ ਦੇ ਧਨਬਾਦ ਚਲਾ ਗਿਆ ਸੀ। ਸੋਮਵਾਰ ਨੂੰ 164 ਤਹਿਤ ਕੋਰਟ 'ਚ ਦਿੱਤੇ ਬਿਆਨ ਤੋਂ ਇਹ ਖੁਲਾਸਾ ਹੋਇਆ ਹੈ। ਇਸ ਦੇ ਬਾਅਦ ਆਪਸੀ ਸੁਲਾਹ ਨਾਲ ਪਰਿਵਾਰਕ ਮੈਂਬਰਾਂ ਵਿਚਕਾਰ ਸ਼ੇਰਘਾਟੀ ਕੋਰਟ 'ਚ ਦੋਨਾਂ ਦਾ ਵਿਆਹ ਹੋ ਗਿਆ। 

PunjabKesari
ਦੱਸ ਦੇ ਕਿ 30 ਜੂਨ ਨੂੰ ਲੜਕਾ ਪੱਪੂ ਪਾਸਵਾਨ ਅਤੇ ਕਾਜਲ ਕੁਮਾਰੀ ਦਾ ਵਿਆਹ ਹੋਣਾ ਸੀ। ਬਾਰਾਤ ਤੋਂ ਇਕ ਦਿਨ ਪਹਿਲੇ ਪੱਪੂ ਘਰ ਤੋਂ ਗਾਇਬ ਹੋ ਗਿਆ। ਲੜਕੇ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਦੇ ਬਾਅਦ ਲੜਕੇ ਦੇ ਪਰਿਵਾਰ ਵਾਲਿਆਂ ਨੇ ਥਾਣੇ 'ਚ ਉਸ ਦੇ ਅਗਵਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। 


Related News